Latest news

ਵਿਧਾਇਕ ਦੇ ਘਰ ਤਾਇਨਾਤ ਪੁਲਿਸ ਮੁਲਾਜ਼ਮ 10 ਰਫ਼ਲਾਂ ਚੁੱਕ ਕੇ ਫਰਾਰ

ਸ਼੍ਰੀਨਗਰ: ਸ਼ਹਿਰ ਦੇ ਜਵਾਹਰ ਨਗਰ ‘ਚ ਮਹਿਬੂਬਾ ਮੁਫ਼ਤੀ ਦੀ ਪੀਪਲਸ ਡੈਮੋਕ੍ਰੇਟਿਕ ਪਾਰਟੀ ਵਿਧਾਇਕ ਦੇ ਘਰ ਤਾਇਨਾਤ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਦੇ ਕਈ ਰਫ਼ਲਾਂ ਲੈ ਕੇ ਭੱਜਣ ਦੀ ਖ਼ਬਰ ਹੈ। ਅਧਿਕਾਰੀਆਂ ਮੁਤਾਬਕ ਐਸਪੀਓ ਆਦਿਲ ਬਸ਼ੀਰ 10 ਰਫ਼ਲਾਂ ਨਾਲ ਲਾਪਤਾ ਹੈ। ਉਹ ਵਾਛੀ ਹਲਕੇ ਤੋਂ ਪੀਡੀਪੀ ਵਿਧਾਇਕ ਇਜਾਜ਼ ਅਹਿਮਦ ਮੀਰ ਦੀ ਰਿਹਾਇਸ਼ ‘ਤੇ ਗਾਰਡ ਰੂਮ ‘ਚ ਤਾਇਨਾਤ ਸੀ।

ਐਸਪੀਓ ਦੱਖਣੀ ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਸ਼ੋਪੀਆਂ ਜ਼ਿਲ੍ਹੇ ਨਾਲ ਤਅੱਲੁਕ ਰੱਖਦਾ ਹੈ। ਉਹ ਪੰਜ ਏਕੇ 47 ਬੰਦੂਕਾਂ, ਚਾਰ ਇੰਸਾਸ ਰਫ਼ਲਾਂ ਤੇ ਇੱਕ ਪਿਸਤੌਲ ਲੈ ਕੇ ਭੱਜ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਕਿ ਐਸਪੀਓ ਨੂੰ ਫੜਨ ਲਈ ਪੂਰੀ ਕਸ਼ਮੀਰ ਘਾਟੀ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਘਾਟੀ ‘ਚ ਐਸਪੀਓ ਨਾਲ ਜੁੜੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਜਿਵੇਂ ਕਿ ਅੱਤਵਾਦੀਆਂ ਵੱਲੋਂ ਐਸਪੀਓ ਨੂੰ ਅਗਵਾ ਕਰਨ ਤੋਂ ਬਾਅਦ ਹੱਤਿਆ ਕਰ ਦੇਣਾ ਤੇ ਐਸਪੀਓ ਵੱਲੋਂ ਅਸਤੀਫੇ ਦੇਣਾ।

Leave a Reply

Your email address will not be published. Required fields are marked *

error: Content is protected !!