Latest

ਵਿਦੇਸ਼ੀ ਔਰਤ ਦੇ ਸੈਂਡਲ ਦੀ ਹੀਲ ‘ਚੋ ਮਿਲੀ ਕਰੀਬ ਅੱਧਾ ਕਿੱਲੋ ਹੈਰੋਇਨ !

jalandhar police arrest zimbabwe girl ਜਲੰਧਰ: ਪੰਜਾਬ ਨੂੰ ਨਸ਼ਾ ਦਿਨੋ-ਦਿਨ ਖ਼ੋਖਲਾ ਕਰ ਰਿਹਾ ਹੈ।ਪੰਜਾਬ ਦੀ ਜਵਾਨੀ ਨੂੰ ਨਸ਼ਾ ਸਿਓਂਕ ਦੀ ਤਰ੍ਹਾਂ ਖਾਂ ਰਿਹਾ ਹੈ। ਨਸ਼ੇ ਨੇ ਪੰਜਾਬ ਨੂੰ ਖੋਖਲਾ ਕਰ ਕੇ ਰੱਖ ਦਿੱਤਾ ਹੈ।ਜਿੱਥੇ ਇੱਕ ਪਾਸੇ ਸਰਕਾਰ ਤੇ ਪ੍ਰਸ਼ਾਸਨ ਨਸ਼ੇ ਨੂੰ ਖਤਮ ਕਰਨ ਲਈ ਵੱਡੇ-ਵੱਡੇ ਦਾਅਵੇ ਕਰ ਰਹੇ ਹਨ। ਉੱਥੇ ਹੀ ਨਸ਼ੇ ਦੀ ਓਵਰਡੋਜ਼ ਕਾਰਨ ਦਿਨ ਪਰ ਦਿਨ ਨੌਜਵਾਨਾਂ ਦੀ ਮੌਤ ਦੀਆਂ ਖ਼ਬਰਾਂ ਵਧਦੀਆਂ ਜਾ ਰਹੀਆਂ ਹਨ।ਨਸ਼ੇ ਦੇ ਕਾਰੋਬਾਰੀ ਬੇਖੌਫ ਨਸ਼ੇ ਦੀ ਤਸਕਰੀ ਕਰ ਰਹੇ ਹਨ ਸਿਰਫ ਇੰਨਾ ਹੀ ਨਹੀਂ ਇਸ ਕੰਮ ਸਿਰਫ ਪੁਰਸ਼ ਨਹੀਂ ਸਗੋਂ ਮਹਿਲਾਵਾਂ ਵੀ ਸ਼ਾਮਿਲ ਹਨ ।
ਬੀਤੇ ਦਿਨੀ ਪੁਲਿਸ ਹੱਥ ਵੱਡੀ ਸਫਲਤਾਂ ਲੱਗੀ ਹੈ ।ਨਸ਼ਾ ਤਸਕਰੀ ਕਰਨ ਵਾਲੀ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ।ਨਸ਼ੇ ਦੇ ਕਾਰੋਬਾਰੀ ਪੁਲਿਸ ਤੋਂ ਬਚਣ ਲਈ ਨਵੇਂ ਨਵੇਂ ਹਥਕੰਡੇ ਆਪਣਾ ਰਹੇ ਹਨ ਪਰ ਪੁਲਿਸ ਦੀ ਕਾਰਵਾਈ ਦੇ ਚਲਦਿਆਂ ਹੱਥੇ ਚੜ੍ਹ ਹੀ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ‘ਚ ਦੇਖਣ ਨੂੰ ਮਿਲਿਆ, ਜਿੱਥੇ ਪੁਲਿਸ ਨੇ ਜਿੰਬਾਬਵੇ ਦੀ ਮਹਿਲਾ ਨੂੰ ਸਾਡੇ ਚਾਰ ਸੌ ਗਰਾਮ ਹੈਰੋਇਨ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ।
ਜਲੰਧਰ ਪੇਂਡੂ ਪੁਲਿਸ ਦੇ ਐੱਸ ਐੱਸ ਪੀ ਨਵਜੋਤ ਮਾਹਲ ਨੇ ਇੱਕ ਪ੍ਰੈਸ ਗੱਲ ਬਾਤ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਦੀ ਫਿੱਲੌਰ ਪੁਲਿਸ ਅਤੇ ਸੀਆਈਏ ਸਟਾਫ ਨੇ ਫਿਲੌਰ ਬਸ ਸਟੈਂਡ ਦੇ ਕੋਲ ਨਾਕਾਬੰਦੀ ਕਰ ਰੱਖੀ ਸੀ, ਤਾਂ ਉੱਥੇ ਤੋਂ ਇੱਕ ਵਿਦੇਸ਼ੀ ਲੜਕੀ ਨਿਕਲੀ , ਜੋ ਕਿ ਪੁਲਿਸ ਨੂੰ ਦੇਖ ਕੇ ਮੌਕੇ ਤੋਂ ਭੱਜਣ ਲੱਗੀ। ਪੁਲਿਸ ਵੱਲੋਂ ਤਾਲਾਸ਼ੀ ਲੈਣ ‘ਤੇ ਉਸਦੇ ਸੈਂਡਲ ਦੀ ਹੀਲ ਤੋਂ 450 ਗਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਦੇ ਅਨੁਸਾਰ ਕੁੜੀ ਮੂਲ ਰੂਪ ਤੋਂ ਜ਼ਿੰਬਾਬਵੇ ਦੀ ਰਹਿਣ ਵਾਲੀ ਹੈ ਅਤੇ ਹੁਣ ਦਿੱਲੀ ਵਿੱਚ ਰਹਿੰਦੀ ਹੈ। ਪੁਲਿਸ  ਦੇ ਅਨੁਸਾਰ ਮਹਿਲਾ ਦੇ ਖਿਲਾਫ ਐੱਨਡੀਪੀਸ ਐਕਟ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਅੱਗੇ ਦੀ ਤਫਤੀਸ਼ ਜਾਰੀ ਹੈ ।

Leave a Reply

Your email address will not be published. Required fields are marked *

error: Content is protected !!