Latest

ਵਾਰਡ ਨੰ. 41 ਦੇ ਭਾਜਪਾ ਕੌਂਸਲਰ ਰਵਿੰਦਰ ਰਵੀ ਸੈਂਕੜੇ ਸਾਥੀਆਂ ਸਮੇਤ ਕਾਂਗਰਸ ‘ਚ ਹੋਏ ਸ਼ਾਮਲ * ਰਾਣੀ ਸੋਢੀ ਦੇ ਗ੍ਰਹਿ ਵਿਖੇ ਹੋਇਆ ਭਰਵਾਂ ਸਵਾਗਤ

ਫਗਵਾੜਾ 30 ਜਨਵਰੀ
( ਸ਼ਰਨਜੀਤ ਸਿੰਘ ਸੋਨੀ  )

ਮਹਿਲਾ ਕਾਂਗਰਸੀ ਆਗੂ ਬਲਵੀਰ ਰਾਣੀ ਸੋਢੀ ਨੂੰ ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਥਾਪੇ ਜਾਣ ਦਾ ਉਤਸ਼ਾਹ ਅੱਜ ਫਗਵਾੜਾ ਵਿਚ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਵਾਰਡ ਨੰ. 41 ਦੇ ਭਾਜਪਾ ਕੌਂਸਲਰ ਰਵਿੰਦਰ ਰਵੀ ਗੋਬਿੰਦਪੁਰਾ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਉਹਨਾਂ ਦੱਸਿਆ ਕਿ ਵਾਰਡ ਦੇ ਕਰੀਬ 50 ਪਰਿਵਾਰ ਉਹਨਾਂ ਦੇ ਨਾਲ ਭਾਜਪਾ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ ਅਤੇ ਪਾਰਟੀ ਦੇ ਵਫਾਦਾਰ ਸਿਪਾਹੀ ਬਣਕੇ ਲੋਕਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਯਕੀਨੀ ਬਨਾਉਣਗੇ। ਕੌਂਸਲਰ ਰਵਿੰਦਰ ਰਵੀ ਅਤੇ ਹੋਰਨਾਂ ਦਾ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਤੇ ਜਿਲ•ਾ ਪ੍ਰਧਾਨ ਬਲਵੀਰ ਰਾਣੀ ਸੋਢੀ ਦੇ ਅਰਬਨ ਅਸਟੇਟ ਸਥਿਤ ਗ੍ਰਹਿ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਾਬਕਾ ਜਿਲ੍ਹਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਹਰਜੀਤ ਸਿੰਘ ਪਰਮਾਰ ਵਿਸ਼ੇਸ਼ ਤੌਰ ਤੇ ਪੁੱਜੇ। ਸ੍ਰੀਮਤੀ ਸੋਢੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੋਂ ਆਮ ਲੋਕਾਂ ਦਾ ਭਰੋਸਾ ਪੂਰੀ ਤਰ•ਾਂ ਉੱਠ ਚੁੱਕਾ ਹੈ। ਮੋਦੀ ਸਰਕਾਰ ਪੰਜ ਸਾਲ ਵਿਚ ਲੋਕਾਂ ਨਾਲ ਕੀਤਾ ਕੋਈ ਚੋਣ ਵਾਅਦਾ ਪੂਰਾ ਨਹੀਂ ਕਰ ਸਕੀ ਹੈ ਅਤੇ ਹੁਣ ਪੂਰੇ ਦੇਸ਼ ਦੀ ਤਰ•ਾਂ ਹੀ ਫਗਵਾੜਾ ਦੇ ਲੋਕ ਵੀ ਮੋਦੀ ਸਰਕਾਰ ਤੋਂ ਪਿੱਛਾ ਛੁਡਾਉਣ ਲਈ ਉਤਾਵਲੇ ਹਨ। ਉਹਨਾਂ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਸਮੂਹ ਪਰਿਵਾਰਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਸੂਬਾ ਸਕੱਤਰ ਤਰਨਜੀਤ ਵਾਲੀਆ ਬੰਟੀ, ਕੌਂਸਲਰ ਪਦਮਦੇਵ ਸੁਧੀਰ ਨਿੱਕਾ, ਕੋਂਸਲਰ ਮਦਨ ਲਾਲ, ਕੌਂਸਲਰ ਪਰਮਿੰਦਰ ਕੌਰ ਰਘਬੋਤਰਾ, ਸਾਬਕਾ ਕੌਂਸਲਰ ਤ੍ਰਿਪਤਾ ਧੀਰ, ਸਾਬਕਾ ਕੌਂਸਲਰ ਪਵਿੱਤਰ ਸਿੰਘ, ਯੂਥ ਪ੍ਰਧਾਨ ਸੌਰਵ ਖੁੱਲਰ ਤੋਂ ਇਲਾਵਾ ਸੀਨੀਅਰ ਆਗੂ ਅਸ਼ਵਨੀ ਸ਼ਰਮਾ, ਸਰਬਜੀਤ ਢੱਲਾ, ਸੁਖਵਿੰਦਰ ਸਿੰਘ ਭੋਗਲ, ਅਸ਼ੋਕ ਉੱਪਲ ਪੱਪੀ ਪਰਮਾਰ, ਜੋਏ ਉੱਪਲ, ਅਰੁਣ ਧੀਰ, ਹਨੀ ਸੂਦ, ਮਨੋਜ ਲੇਖੀ, ਜਗਨਾਹਰ ਸਿੰਘ, ਗੁਰਦਿਆਲ ਸੋਢੀ, ਬਿੱਲਾ ਬੋਹਾਨੀ, ਕੁਲਵੰਤ ਪੱਬੀ, ਹਰਬੰਸ ਲਾਲ ਸਾਬਕਾ ਪ੍ਰਧਾਨ, ਨਾਰਾਇਣ ਦਾਸ, ਪ੍ਰੇਮਾ ਚੱਗਰ, ਸੂਬੇਦਾਰ ਕਿਸ਼ਨ ਸਿੰਘ ਤੋਂ ਇਲਾਵਾ ਮਹਿਲਾ ਅਤੇ ਯੂਥ ਕਾਂਗਰਸ ਆਗੂ ਵੱਡੀ ਗਿਣਤੀ ਵਿਚ ਹਾਜਰ ਸਨ।

Leave a Reply

Your email address will not be published. Required fields are marked *

error: Content is protected !!