Latest

ਵਾਤਾਵਰਣ ਮੇਲੇ ਦੌਰਾਨ ਲਾਇਨਜ ਕਲੱਬ ਫਗਵਾੜਾ ਰਾਇਲ ਨੇ ਲਾਈ ਵਿਗਿਆਨ ਪ੍ਰਦਰਸ਼ਨੀ * ਵਾਤਾਵਰਣ ਜਾਗਰੁਕਤਾ ਲਈ ਕਲੱਬ ਦਾ ਉਪਰਾਲਾ ਸ਼ਲਾਘਾਯੋਗ – ਧਾਲੀਵਾਲ * ਐਸ.ਡੀ. ਮਾਡਲ ਸੀ.ਸੈ. ਸਕੂਲ ਨੂੰ ਮਿਲਿਆ ਪਹਿਲਾ ਇਨਾਮ

ਫਗਵਾੜਾ 30 ਨਵੰਬਰ
( ਸ਼ਰਨਜੀਤ ਸਿੰਘ ਸੋਨੀ  )
ਲਾਇਨਜ ਕਲੱਬ ਫਗਵਾੜਾ ਰਾਇਲ ਵਲੋਂ ਸਥਾਨਕ ਹਰਗੋਬਿੰਦ ਨਗਰ ਗਰਾਉਂਡ ਵਿਖੇ ਫਗਵਾੜਾ ਅਨਵਾਇਰਨਮੈਂਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ 34ਵੇਂ ਅਨਵਾਇਰੰਮੈਂਟ ਮੇਲੇ ਦੌਰਾਨ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿਚ ਫਗਵਾੜਾ ਦੇ 9 ਸਕੂਲਾਂ ਸਵਾਮੀ ਸੰਤ ਦਾਸ ਪਬਲਿਕ ਸਕੂਲ, ਐਸ.ਡੀ. ਕੰਨਿਆ ਮਹਾਵਿਦਿਆਲਿਆ, ਸੰਤੂਰ ਪਬਲਿਕ ਸਕੂਲ, ਕਮਲਾ ਨਹਿਰੂ ਪਬਲਿਕ ਸਕੂਲ, ਐਸ.ਡੀ. ਪੁਤਰੀ ਪਾਠਸ਼ਾਲਾ, ਹਨੁਮਤ ਇੰਟਰਨੈਸ਼ਨਲ ਪਬਲਿਕ ਸਕੂਲ, ਆਰਿਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਆਰਿਆ ਹਾਈ ਸਕੂਲ ਅਤੇ ਐਸ.ਡੀ. ਮਾਡਲ ਸਕੂਲ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਮਾਡਲ ਪ੍ਰਦਰਸ਼ਿਤ ਕੀਤੇ ਗਏ। ਵਿਗਿਆਨ ਪ੍ਰਦਰਸ਼ਨੀ ਦਾ ਸਮਾਗਮ ਦੇ ਮੁੱਖ ਮਹਿਮਾਨ ਅਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਆਈ.ਏ.ਐਸ.) ਵਲੋਂ ਨਰੀਖਣ ਕੀਤਾ ਗਿਆ। ਬੱਚਿਆਂ ਵਲੋਂ ਤਿਆਰ ਪਰਿਆਵਰਣ ਸੁਰੱਖਿਆ ਸਬੰਧੀ ਵੱਖ ਵੱਖ ਮਾਡਲਾਂ ਤੋਂ ਪ੍ਰਭਾਵਿਤ ਹੋਏ ਵਿਧਾਇਕ ਧਾਲੀਵਾਲ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਲਾਇਨ ਸੁਸ਼ੀਲ ਕੁਮਾਰ ਅਤੇ ਪ੍ਰੋਜੈਕਟ ਡਾਇਰੈਕਟਰ ਲਾਇਨ ਮਦਨ ਲਾਲ ਨੇ ਸਾਇੰਸ ਪ੍ਰਦਰਸ਼ਨੀ ਵਿਚ ਪੁੱਜਣ ਤੇ ਐਮ.ਐਲ.ਏ. ਧਾਲੀਵਾਲ ਦਾ ਸਵਾਗਤ ਕੀਤਾ। ਕਲੱਬ ਦੇ ਸਾਬਕਾ ਪ੍ਰਧਾਨ ਲਾਇਨ ਚਮਨ ਲਾਲ ਸ਼ਰਮਾ ਨੇ ਵਾਤਾਵਾਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਸੁਝਾਅ ਦਿੰਦਿਆਂ ਕਿਹਾ ਕਿ ਪਲਾਸਟਿਕ ਦੀ ਵਰਤੋਂ ਨੂੰ ਘੱਟ ਤੋਂ ਘੱਟ ਕਰਕੇ ਕਾਫੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਵਿਧਾਇਕ ਧਾਲੀਵਾਲ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਵਾਤਾਵਰਣ ਸੁਰੱਖਿਆ ਪ੍ਰਤੀ ਸਮਾਜ ਨੂੰ ਜਾਗਰੁਕ ਕਰਨ ਦਾ ਇਹ ਬਹੁਤ ਵਧੀਆ ਉਪਰਾਲਾ ਹੈ। ਕਲੱਬ ਵਲੋਂ ਵਿਧਾਇਕ ਧਾਲੀਵਾਲ ਨੂੰ ਯਾਦਗਾਰੀ ਚਿੰਨ• ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਸਾਇੰਸ ਪ੍ਰਦਰਸ਼ਨੀ ਵਿਚ ਐਸ.ਡੀ.ਮਾਡਲ ਸੀ.ਸੈ. ਸਕੂਲ ਨੇ ਪਹਿਲਾ, ਐਸ.ਡੀ.ਕੰਨਿਆ ਮਹਾਵਿਦਿਆਲਿਆ ਨੇ ਦੂਸਰਾ ਅਤੇ ਸੰਤੂਰ ਇੰਟਰਨੈਸ਼ਨਲ ਸਕੂਲ ਨੇ ਤੀਸਰਾ ਸਥਾਨ ਪ੍ਰਪਾਤ ਕੀਤਾ। ਓਵਰ ਆਲ ਟਰਾਫੀ ਲਈ ਸ੍ਰੀ ਹਨੁਮਤ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਟੀਮ ਨੂੰ ਚੁਣਿਆ ਗਿਆ। ਜੇਤੂ ਟੀਮਾ ਨੂੰ ਇਨਾਮਾ ਦੀ ਵੰਡ ਐਤਵਾਰ 1 ਦਸੰਬਰ ਨੂੰ ਵਾਤਾਵਰਣ ਮੇਲੇ ਦੀ ਸਮਾਪਤੀ ਮੌਕੇ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਕੇ.ਕੇ. ਸਰਦਾਨਾ, ਕੌਂਸਲਰ ਜਤਿੰਦਰ ਵਰਮਾਨੀ, ਰਾਮਪਾਲ ਉੱਪਲ, ਮਲਕੀਅਤ ਸਿੰਘ ਰਘਬੋਤਰਾ, ਨਰੇਸ਼ ਭਾਰਦਵਾਜ, ਵਿਨੋਦ ਵਰਮਾਨੀ ਤੋਂ ਇਲਾਵਾ ਲਾਇਨ ਦਿਗਵਿਜੇ ਸ਼ਰਮਾ, ਵਿਕਾਸ ਕੋਛੜ, ਗੌਰਵ ਬੱਬਰ, ਕਲੱਬ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਸੱਗੂ, ਪ੍ਰਿਤਪਾਲ ਸਿੰਘ, ਧਰਮਿੰਦਰ ਸਹਿਦੇਵ, ਪਰਮਜੀਤ ਸਿੰਘ ਖੁਰਾਨਾ (ਕੌਂਸਲਰ), ਮਨਜੀਤ ਸਿੰਘ ਮੱਕੜ, ਵਰਿੰਦਰ ਢੀਂਗਰਾ, ਰਾਜੀਵ ਸੂਦ, ਮੁਕੇਸ਼ ਭਾਟੀਆ, ਇਕਬਾਲ ਸਿੰਘ ਬਾਜਵਾ, ਪੀ.ਪੀ. ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!