Latest news

ਵਾਤਾਵਰਣ ਨੂੰ ਬਚਾਉਣ ਲਈ ਪਲਾਸਟਿਕ ਨੂੰ ਅਲਵਿਦਾ ਕਹਿਣ ਲੋਕ – ਅਨੁਰਾਗ ਮਨਖੰਡ

ਫਗਵਾੜਾ 26 ਸਤੰਬਰ
( ਸ਼ਰਨਜੀਤ ਸਿੰਘ ਸੋਨੀ   )
ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਖੂਨ ਦਾਨ ਦੇ ਪ੍ਰਤੀ ਸਮਾਜ ਵਿਚ ਜਾਗਰੁਕਤਾ ਦੀ ਅਲਖ ਜਗਾ ਰਹੇ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ਰਜਿ. ਫਗਵਾੜਾ ਦੇ ਪ੍ਰਧਾਨ ਅਨੁਰਾਗ ਮਨਖੰਡ (ਕੌਂਸਲਰ) ਨੇ ਸਮੂਹ ਸ਼ਹਿਰ ਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਆਪਣੀ ਸਿਹਤ ਅਤੇ ਵਾਤਾਵਰਣ ਦੀ ਸੁਰੱਖਿਆ ਦੇ ਲਿਹਾਜ ਨਾਲ ਪਲਾਸਟਿਕ ਦੀਆਂ ਵਸਤੁਆਂ ਦੀ ਘੱਟ ਤੋਂ ਘੱਟ ਵਰਤੋ ਕਰਨ। ਪਿਛਲੇ ਦਿਨੀਂ ਵਿਸ਼ਾਲ ਕੈਂਪ ਲਗਾ ਕੇ 1100 ਤੋਂ ਵੱਧ ਯੁਨਿਟ ਖੂਨ ਦਾਨ ਦਾ ਰਿਕਾਰਡ ਕਾਇਮ ਕਰਨ ਅਤੇ ਕੈਂਪ ਦੌਰਾਨ ਖੂਨ ਦਾਨੀਆਂ ਨੂੰ ਗਿਫਟ ਅਤੇ ਮੀਲਜ ਦੇਣ ਲਈ ਨਾਨ ਵੋਵੇਨ ਬੈਗ ਵਰਤੋਂ ਵਿਚ ਲਿਆ ਕੇ ਸਮਾਜ ਨੂੰ ਪਲਾਸਟਿਕ ਨੂੰ ਨਾਂ ਕਹਿਣ ਦਾ ਸੁਨੇਹਾ ਦੇਣ ਤੋਂ ਬਾਅਦ ਅੱਜ ਇੱਥੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਿਆਦਾਤਰ ਲੋਕ ਪਲਾਸਟਿਕ ਨਾਲ ਹੋਣ ਵਾਲੇ ਨੁਕਸਾਨ ਤੋਂ ਜਾਣੂ ਨਹੀਂ ਹਨ। ਪਿਛਲੇ ਦੋ ਤਿੰਨ ਦਹਾਕਿਆਂ ਤੋਂ ਜਿਸ ਤਰ•ਾਂ ਨਾਲ ਪਲਾਸਟਿਕ ਦੀ ਵਰਤੋਂ ਵਧੀ ਹੈ ਉਹ ਵਾਤਾਵਰਣ ਲਈ ਵੀ ਖਤਰਨਾਕ ਹੈ ਅਤੇ ਧਰਤੀ ਤੇ ਇਨਸਾਨ ਦੀ ਹੋਂਦ ਲਈ ਵੀ ਖਤਰਾ ਬਣ ਰਹੀ ਹੈ। ਜਨਮ ਸਮੇਂ ਬੱਚੇ ਦੇ ਮੂੰਹ ਵਿਚ ਪਲਾਸਟਿਕ ਦੀ ਨਿੱਪਲ ਨਾਲ ਇਸ ਦੀ ਵਰਤੋਂ ਦਾ ਜੋ ਸਫਰ ਸ਼ੁਰੂ ਹੁੰਦਾ ਹੈ ਉਹ ਦੁੱਧ ਦੀ ਬੋਤਲ, ਖਿਡੌਣੇ, ਸਕੂਲ ਟਿਫਨ, ਚਮਚੇ, ਗਿਲਾਸ, ਥਰਮਸ ਤੋਂ ਹੁੰਦਾ ਹੋਇਆ ਸਾਰੀ ਜਿੰਦਗੀ ਪਿੱਛਾ ਨਹੀਂ ਛੱਡਦਾ ਜਦਕਿ ਪਲਾਸਟਿਕ ਨੂੰ ਡਿਸਪੋਜ਼ ਹੋਣ ਨੂੰ ਸੈਂਕੜੇ ਸਾਲ ਲੱਗਦੇ ਹਨ ਅਤੇ ਇਸ ਨੂੰ ਰਿਸਾਈਕਲ ਕਰਨਾ ਵੀ ਅਸਾਨ ਨਹੀਂ ਹੈ। ਵੇਸਟੇਜ ਨੂੰ ਅੱਗ ਲਗਾਉਣ ਨਾਲ ਇਸ ਨੂੰ ਬਨਾਉਣ ਸਮੇਂ ਇਸਤੇਮਾਲ ਕੀਤੇ ਖਤਰਨਾਕ ਰਸਾਇਣ ਹਵਾ ਤੇ ਧੂੰਏ ਰਾਹੀਂ ਸਾਡੇ ਸਰੀਰ ਵਿਚ ਪੁੱਜਦੇ ਹਨ ਅਤੇ ਕੈਂਸਰ ਦਾ ਕਾਰਣ ਬਣਦੇ ਹਨ। ਕੂੜੇ ਦੇ ਢੇਰਾਂ ਵਿਚ ਪਏ ਪਲਾਸਟਿਕ ਨੂੰ ਖਾਣ ਦੀ ਵਸਤੂ ਸਮਝ ਕੇ ਪਸ਼ੂ ਅਤੇ ਜਾਨਵਰ ਨਿਗਲ ਲੈਂਦੇ ਹਨ ਜੋ ਉਹਨਾਂ ਦੀਆਂ ਅੰਤੜੀਆਂ ਵਿਚ ਫੱਸ ਕੇ ਜਾਨਲੇਵਾ ਹੋ ਜਾਂਦਾ ਹੈ। ਉਹਨਾਂ ਸੁਝਾਅ ਦਿੱਤਾ ਕਿ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰਦਿਆਂ ਸੱਭ ਤੋਂ ਪਹਿਲਾਂ ਇਸ ਦੇ ਲਿਫਾਫੇ ਛੱਡ ਕੇ ਕਪੜੇ ਦੀਆਂ ਥੈਲੀਆਂ ਦੀ ਆਦਤ ਦੁਬਾਰਾ ਪਾਈ ਜਾਵੇ। ਘਰਾਂ ਵਿਚ ਪਾਣੀ ਲਈ ਫਰਿਜ ਵਿਚ ਪਲਾਸਟਿਕ ਦੀਆਂ ਬੋਤਲਾਂ ਦੀ ਜਗ•ਾ ਹੋਰ ਭਾਂਡੇ ਇਸਤੇਮਾਲ ਕੀਤੇ ਜਾਣ। ਇਸੇ ਤਰ•ਾਂ ਹੋਰ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਰਾਹੀਂ ਅਸੀਂ ਪਲਾਸਟਿਕ ਦੀ ਨਿਰਭਰਤਾ ਨੂੰ ਘਟਾ ਸਕਦੇ ਹਾਂ। ਉਹਨਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਅਖਬਾਰਾਂ ਦੇ ਲਿਫਾਫੇ ਜਾਂ ਨਾਨ ਵੋਵੇਨ ਬੈਗ ਜਿਸ ਵਿਚ ਪਲਾਸਟਿਕ ਦੀ ਸਿਰਫ 15 ਫੀਸਦੀ ਵਰਤੋਂ ਹੁੰਦੀ ਹੈ ਨੂੰ ਇਸਤੇਮਾਲ ਵਿਚ ਲਿਆਉਣ ਕਿਉਂਕਿ ਇਸ ਨੂੰ ਰਿਸਾਇਕਲ ਅਤੇ ਡਿਸਪੋਜ ਕਰਨਾ ਅਸਾਨ ਹੁੰਦਾ ਹੈ।

Leave a Reply

Your email address will not be published. Required fields are marked *

error: Content is protected !!