Latest

ਲੋਕ ਰੱਖੜੀ ਮੌਕੇ ਬਾਜਾਰਾਂ ਵਿੱਚ ਜਾਣ ਦੀ ਜਗ੍ਹਾ ਹੋਮ ਡਿਲਵਰੀ ਨੂੰ ਪਹਿਲ ਦੇਣ-ਡਿਪਟੀ ਕਮਿਸ਼ਨਰ • ਐਤਵਾਰ ਨੂੰ ਕੇਵਲ ਜ਼ਰੂਰੀ ਵਸਤਾਂ ਤੇ ਮਠਿਆਈ ਵਾਲੀਆਂ ਦੁਕਾਨਾਂ ਖੁੱਲਣ ਦੀ ਇਜਾਜ਼ਤ


ਕਪੂਰਥਲਾ, 29 ਜੁਲਾਈ 

( ਸ਼ਰਨਜੀਤ ਸਿੰਘ ਸੋਨੀ ) 
ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਲੋਕਾਂ ਨੂੰ ਕਿਹਾ ਕਿ ਹੈ ਕਿ ਉਹ ਰੱਖੜੀ ਦੇ ਤਿਓਹਾਰ ਮੌਕੇ ਬਾਜਾਰਾਂ ਵਿੱਚ ਜਾਣ ਦੀ ਜਗ੍ਹਾ ਹੋਮ ਡਿਲਵਰੀ ਨੂੰ ਪਹਿਲ ਦੇਣ ਤਾਂ ਜੋ ਕੋਰੋਨਾ ਵਿਰੁੱਧ ਜੰਗ ਵਿੱਚ ਨਾ ਸਿਰਫ ਉਹ ਆਪਣੇ-ਆਪ ਨੂੰ ਸਗੋਂ ਦੂਸਰਿਆਂ ਨੂੰ ਵੀ ਸੁਰੱਖਿਅਤ ਰੱਖ  ਸਕਣ।

ਅੱਜ ਲੋਕਾਂ ਦੇ ਰੁਬਰੂ ਹੁੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਕਰੋਨਾ ਦੇ ਕੇਸਾਂ ਵਿੱਚ ਤੇਜੀ ਨਾਲ ਵਾਧਾ ਹੋਇਆ ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਨੂੰ ਜਿਥੇ ਸਿਹਤ ਸਬੰਧੀ ਪ੍ਰੋਟੋਕੋਲ ਦੀ ਪਾਲਣਾ ਕਰਨੀ ਚਾਹੀਦੀ ਹੈ, ਉਥੇ ਹੀ ਸਮਾਜਿਕ ਦੂਰੀ ਬਣਾਉਣ ਦੇ ਨਾਲ-ਨਾਲ ਮਾਸਕ ਜਰੂਰ ਪਹਿਨਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਕਿ ਲੋਕ ਗਰਮੀ ਕਾਰਨ ਮਾਸਕ ਪਾਉਣ ਤੋਂ ਗੁਰੇਜ ਕਰ ਰਹੇ ਹਨ ਜੋ ਕਿ ਬਹੁਤ ਗੰਭੀਰ ਹੈ। ਉਹਨਾਂ ਕਿਹਾ ਕਿ ਮਾਸਕ ਸਾਡਾ ਪਹਿਲਾ ਸੁਰੱਖਿਆ ਕਵਚ ਹੈ,ਜਿਸ ਨਾਲ ਵਾਈਰਸ ਦੇ ਫੈਲਾਅ ਦਾ ਖਤਰਾ 70 ਫੀਸਦੀ ਤੱਕ ਘੱਟ ਹੋ ਜਾਂਦਾ ਹੈ।

ਉਹਨਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਰੱਖੜੀ ਦੇ ਤਿਓਹਾਰ ਦੇ ਮੱਦੇਨਜਰ ਐਤਵਾਰ ਨੂੰ ਮਠਿਆਈ ਵਾਲੀਆਂ ਦੁਕਾਨਾਂ ਖੁੱਲਣ ਦੀ ਇਜਾਜਤ ਦਿੱਤੀ ਗਈ ਹੈ । ਉਹਨਾਂ ਕਿਹਾ ਕਿ ਇਸ ਦਿਨ ਕੇਵਲ ਜਰੂਰ ਵਸਤਾਂ ਅਤੇ ਮਠਿਆਈ ਵਾਲੀਆਂ ਦੁਕਾਨਾਂ ਹੀ ਖੁੱਲਣਗੀਆਂ ਜਦ ਕਿ ਬਾਕੀ ਦੁਕਾਨਾ ਪੂਰੀ ਤਰ੍ਹਾਂ ਬੰਦ ਰਹਿਣਗੀਆਂ।
ਜਿਲ੍ਹੇ ਵਿੱਚ ਵਰਤਮਾਨ ਸਮੇਂ ਕਰੋਨਾ ਦੇ ਕੇਸਾਂ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਅੱਜ 6 ਕੇਸ ਹੋਰ ਪਾਜੀਟਿਵ ਆਉਣ ਨਾਲ ਕੁੱਲ ਕੇਸ 247 ਹੋ ਗਏ ਹਨ ਜਦਕਿ ਐਕਟਿਵ ਕੇਸ 91  ਹਨ । ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 336 ਸੈਂਪਲ ਲਏ ਗਏ ਹਨ ।
———

Leave a Reply

Your email address will not be published. Required fields are marked *

error: Content is protected !!