Latest

ਲੋਕ ਇਨਸਾਫ ਪਾਰਟੀ ਉਮੀਦਵਾਰ ਜਰਨੈਲ ਨੰਗਲ ਦੀ ਪ੍ਰਚਾਰ ਮੁਹਿਮ ਨੂੰ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਦਿੱਤਾ ਹੁਲਾਰਾ * ਬਸਪਾ ਨੂੰ ਛੱਡ ਲੋ.ਇ.ਪਾ. ‘ਚ ਸ਼ਾਮਲ ਹੋਏ ਚੱਕ ਹਕੀਮ ਦੇ ਕਈ ਪਰਿਵਾਰ

ਫਗਵਾੜਾ 6 ਅਕਤੂਬਰ
(   ਸ਼ਰਨਜੀਤ ਸਿੰਘ ਸੋਨੀ         )
ਫਗਵਾੜਾ ਵਿਧਾਨਸਭਾ ਸੀਟ ਦੀ 21 ਅਕਤੂਬਰ ਨੂੰ ਹੋਣ ਵਾਲੀ ਜਿਮਨੀ ਚੋਣ ਲਈ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਜਰਨੈਲ ਨੰਗਲ ਨੇ ਅੱਜ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਆਪਣੀ ਚੋਣ ਪ੍ਰਚਾਰ ਮੁਹਿਮ ਤੇਜ ਕਰਦਿਆਂ ਤੁਫਾਨੀ ਦੌਰੇ ਕੀਤੇ ਅਤੇ ਨੁਕੱੜ ਮੀਟਿੰਗਾਂ ਰਾਹੀਂ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ। ਉਹਨਾਂ ਦੀ ਚੋਣ ਪ੍ਰਚਾਰ ਮੁਹਿਮ ਨੂੰ ਹੁਲਾਰਾ ਦੇਣ ਲਈ ਵਿਧਾਇਕ ਬਲਵਿੰਦਰ ਸਿੰਘ ਬੈਂਸ ਵਿਸ਼ੇਸ਼ ਤੌਰ ਤੇ ਫਗਵਾੜਾ ਪੁੱਜੇ। ਉਹਨਾਂ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਸਿਰਫ ਨਾਮ ਦੀ ਲੋਕ ਇਨਸਾਫ ਪਾਰਟੀ ਨਹੀਂ ਹੈ ਬਲਕਿ ਜਨਤਾ ਨਾਲ ਜੁੜੇ ਹਰ ਮੁੱਦੇ ਤੇ ਮੁਹਰੇ ਹੋ ਕੇ ਸੰਘਰਸ਼ ਵੀ ਕਰਦੀ ਹੈ ਅਤੇ ਵਿਧਾਨਸਭਾ ਵਿਚ ਵੀ ਲੋਕ ਮਸਲਿਆਂ ਨੂੰ ਉਚੇਰੇ ਤੌਰ ਤੇ ਚੁੱਕਿਆ ਜਾਂਦਾ ਹੈ। ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਲੋਕ ਵੀ ਪੂਰੇ ਦੇਸ਼ ਦੀ ਤਰ•ਾਂ ਹੀ ਅਮਨ ਅਤੇ ਸ਼ਾਂਤੀ ਦੇ ਵਾਤਾਵਰਣ ਵਿਚ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਅਤੇ ਪ੍ਰਸ਼ਾਸਨ ਚਾਹੁੰਦੇ ਹਨ ਜਿਸ ਨੂੰ ਲਾਗੂ ਕਰਨਾ ਹੀ ਉਹਨਾਂ ਦੀ ਪਾਰਟੀ ਦਾ ਉਦੇਸ਼ ਹੈ। ਉਹਨਾਂ ਸਮੂਹ ਵੋਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ 21 ਅਕਤੂਬਰ ਨੂੰ ਲੈਟਰ ਬਾਕਸ ਦੇ ਚੋਣ ਨਿਸ਼ਾਨ ਦੇ ਬਟਨ ਨੂੰ ਦਬਾਅ ਕੇ ਪਾਰਟੀ ਦੇ ਉਮੀਦਵਾਰ ਜਰਨੈਲ ਨੰਗਲ ਨੂੰ ਜੇਤੂ ਬਨਾਉਣ ਤਾਂ ਜੋ ਪਾਰਟੀ ਹੋਰ ਵੀ ਮਜਬੂਤੀ ਨਾਲ ਲੋਕ ਮਸਲਿਆਂ ਨੂੰ ਸਰਕਾਰ ਦਰਬਾਰ ਤੱਕ ਪਹੁੰਚਾ ਸਕੇ। ਇਸ ਦੌਰਾਨ ਜਰਨੈਲ ਨੰਗਲ ਨੂੰ ਉਸ ਸਮੇਂ ਭਾਰੀ ਤਾਕਤ ਮਿਲੀ ਜਦੋਂ ਪਿੰਡ ਚੱਕ ਹਕੀਮ ਵਿਖੇ ਇਕ ਦਰਜਨ ਤੋਂ ਵੱਧ ਬਸਪਾ ਵਰਕਰਾਂ ਨੇ ਲੋਕ ਇਨਸਾਫ ਪਾਰਟੀ ਵਿਚ ਸ਼ਾਮਲ ਹੁੰਦਿਆਂ ਭਰੋਸਾ ਦਿੱਤਾ ਕਿ ਜਰਨੈਲ ਨੰਗਲ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇਗਾ। ਬਲਵਿੰਦਰ ਸਿੰਘ ਬੈਂਸ ਨੇ ਵੀ ਸਮੂਹ ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਵਿਚ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਇਨਸਾਫ ਪਾਰਟੀ ਦੇ ਵਰਕਰ ਅਤੇ ਸਮਰਥਕ ਹਾਜਰ ਸਨ।

Leave a Reply

Your email address will not be published. Required fields are marked *

error: Content is protected !!