Latest

ਲੁਧਿਆਣਾ ਦੇ Pavilion Mall ‘ਚ ਚੱਲੀ ਗੋਲੀ, ਇੱਕ ਦੀ ਹੋਈ ਮੌਤ

ਲੁਧਿਆਣਾ ਵਿੱਚ ਗੁੰਡਾਗਰਦੀ ਦੀ ਇੱਕ ਹੋਰ ਮਿਸਾਲ ਸਾਹਮਣੇ ਆਈ ਹੈ ਜਿੱਥੇ ਲੁਧਿਆਣਾ ਦੇ Pavilion Mall ਵਿਚ ਮਾਮੂਲੀ ਤਕਰਾਰ ਤੋਂ ਬਾਅਦ ਫਾਇਰਿੰਗ ਹੋਈ ਹੈ ਜਿਸ ਵਿਚ ਇੱਕ ਨੌਜਵਾਨ ਦੀ ਮੌਤ ਦੀ ਵੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਮਾਲ ਦੇ ਰੈਸਟੋਰੈਂਟ ਵਿਚ ਪਾਰਟੀ ਚੱਲ ਰਹੀ ਸੀ ਜਿਸ ਦੌਰਾਨ ਮਾਮੂਲ਼ੀ ਗੱਲ ਤੋਂ ਸ਼ੁਰੂ ਹੋਇਆ ਝਗੜਾ ਵੱਧ ਗਿਆ ਅਤੇ ਫਾਇਰਿੰਗ ਹੋ ਗਈ।

Ludhiana Pavilion Mall Firing
Ludhiana Pavilion Mall Firing

ਮਾਲ ਦੀ ਚੌਥੀ ਮੰਜਿਲ ‘ਤੇ ਸਥਿਤ ਰੈਸਟੋਰੈਂਟ ਵਿਚ ਪਾਰਟੀ ਚੱਲ ਰਹੀ ਸੀ ਜਿਸ ਦੌਰਾਨ 2 ਧਿਰਾ ਵਿਚਕਾਰ ਕਿਸੇ ਗੱਲ ਤੋਂ ਝਗੜਾ ਸੁਰੂ ਹੋਇਆ ਅਤੇ ਨੌਜਵਾਨਾਂ ਨੇ ਗੋਲੀ ਚਲਾ ਦਿੱਤੀ। ਫਾਇਰਿੰਗ ਦੌਰਾਨ ਗੋਲੀ ਇੱਕ ਨੌਜਵਾਨ ਨੂੰ ਲੱਗੀ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਇੱਕ ਵਿਕਅਤੀ ਇਸ ਘਟਨਾ ਵਿੱਚ  ਜ਼ਖਮੀ ਵੀ ਹੋਇਆ ਹੈ। ਜਿਸਦਾ ਇਲਾਜ਼ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ।

Ludhiana Pavilion Mall Firing
Ludhiana Pavilion Mall Firing

ਸਵਾਲ ਇਹ ਹੈ ਕਿ ਮਾਲ ਵਿਚ ਸਰੁੱਖਿਆ ਦੇ ਸਖਤ ਇੰਤਜ਼ਾਮ ਹੋਣ ਦੇ ਬਾਵਜੂਦ ਇੱਕ ਵਿਕਅਤੀ ਚੌਥੀ ਮੰਜ਼ਿਲ ‘ਤੇ ਅਸਲਾ ਲੈ ਕੇ ਕਿਵੇਂ ਪਹੁੰਚ ਗਿਆ । ਹਾਲਾਕਿ ਪੁਲਿਸ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਸੀ ਕਿ ਪਬਲਿਕ ‘ਤੇ ਪੁਲਿਸ ਨੇ ਹਥਿਆਰ ਲਿਜਾਣ ‘ਤੇ ਸਖਤ ਮਨਾਹੀ ਕੀਤੀ ਹੋਈ ਹੈ।

ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਲੁਧਿਆਣਾ ਸ਼ਹਿਰ ਦੇ ਇੱਕ ਮਸ਼ਹੂਰ ਰਾਜਨੇਤਾ ਦੇ ਬੇਟੇ ਦੀ ਇਹ ਪਾਰਟੀ ਚੱਲ ਰਹੀ ਸੀ। ਇਸ ਪੂਰੇ ਮਾਮਲੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲੀਆਂ ਨਿਸ਼ਾਨ ਲੱਗੇ ਹਨ। ਇਸ ਘਟਨਾਂ ਵਿਚ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸਦੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਮ੍ਰਿਤਕ ਨੌਜਵਾਨ ਦਾ ਨਾਮ ਮਨਜੀਤ ਸਿੰਘ ਅਤੇ ਉਹ ਲੁਧਿਆਣਾ ਦੇ ਗੁਰੂ ਤੇਗ ਬਹਾਦਰ ਨਗਰ ਦਾ ਰਹਿਣ ਵਾਲਾ ਸੀ। ਪੁਲਿਸ ਮੁਤਾਬਿਕ ਨੌਜਵਾਨ ਆਪਣੇ ਦੋਸਤ ਦੀ ਪਾਰਟੀ ਵਿੱਚ ਹੋਈ ਲੜਾਈ ‘ਚ ਝਗੜਾ ਸੁਲਝਾਉਣ ਗਿਆ ਸੀ ਅਤੇ ਦੂਜੀ ਧਿਰ ਦੇ ਨੌਜਵਾਨਾਂ ਵੱਲੋਂ ਚਲਾਈ ਗਈ ਗੋਲੀ ‘ਚ ਮ੍ਰਿਤਕ ਨੌਜਵਾਨ ਦੀ ਮੌਤ ਹੋ ਗਈ।

Leave a Reply

Your email address will not be published. Required fields are marked *

error: Content is protected !!