Latest

ਲੁਧਿਆਣਾ ‘ਚ ਬਿਜਲੀ ਵਿਭਾਗ ਨੇ ਥਾਣਿਆਂ ‘ਤੇ ਚਲਾਇਆ ਡੰਡਾ, ਕਈ ਥਾਣਿਆਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ

ਥਾਣਾ ਡਿਵੀਜ਼ਨ ਨੰਬਰ 2 ਦੀ ਬਿਜਲੀ ਗੁੱਲ ਹੈ ਅਤੇ ਮੁਲਾਜ਼ਮ ਹਨੇਰੇ ਵਿੱਚ ਕੰਮ ਕਰਨ ਨੂੰ ਮਜਬੂਰ ਹੋ ਰਹੇ ਹਨ। ਥਾਣੇ ਦੇ ਮੁਖੀ ਦਾ ਕਹਿਣਾ ਹੈ ਕਿ ਰਾਤ ਤੋਂ ਹੀ ਬਿਜਲੀ ਬੰਦ ਹੈ ਅਤੇ ਕੰਮ ਕਰਨ ਵਿਚ ਕਾਫੀ ਮੁਸ਼ਕਿਲ ਆ ਰਹੀ ਹੈ ਇਨਵਰਟਰ ਜਾਂ ਜਨਰੇਟਰ ਰਾਹੀਂ ਹੀ ਕੰਮ ਚਲਾਉਣਾ ਪੈ ਰਿਹਾ ਹੈ।

ਲੁਧਿਆਣਾ ਬਿਜਲੀ ਵਿਭਾਗ ਦੇ ਚੀਫ਼ ਇੰਜੀਨੀਅਰ ਡੀਪੀਐੱਸ ਗਰੇਵਾਲ ਨੇ ਦੱਸਿਆ ਕਿ ਸਿਰਫ ਲੁਧਿਆਣਾ ਦੇ ਹੀ ਸਰਕਾਰੀ ਵਿਭਾਗਾਂ ਦਾ 97 ਕਰੋੜ ਰੁਪਏ ਦਾ ਬਿੱਲ ਬਕਾਇਆ ਹੈ, ਜਿਸ ਵਿੱਚ ਪੁਲਿਸ ਵਿਭਾਗ ਦਾ 7 ਕਰੋੜ 3 ਲੱਖ ਰੁਪਏ ਦਾ ਬਿੱਲ ਰਹਿੰਦਾ ਹੈ। ਵਿਭਾਗ ਦੀਆਂ ਹਦਾਇਤਾਂ ਮੁਤਾਬਕ 25 ਲੱਖ ਤੋਂ ਵਧੇਰੇ ਬਕਾਇਆ ਬਿੱਲਾਂ ਵਾਲੇ ਵਿਭਾਗਾਂ ਦਾ 13 ਦਸੰਬਰ ਤੱਕ ਕੁਨੈਕਸ਼ਨ ਕੱਟਣ ਦੇ ਹੁਕਮ ਦਿੱਤੇ ਗਏ ਹਨ। ਜਿਸ ਦੇ ਤਹਿਤ ਹੀ ਪੁਲਿਸ ਵਿਭਾਗ ਦੇ ਕਈ ਥਾਣਿਆਂ ਦੇ ਕੁਨੈਕਸ਼ਨ ਕੱਟੇ ਗਏ ਹਨ। ਪ੍ਰਮੁੱਖ ਇੰਜੀਨੀਅਰ ਨੇ ਵੀ ਦੱਸਿਆ ਕਿ ਹਸਪਤਾਲ ਜਾਂ ਸਕੂਲਾਂ ਅਤੇ ਹੋਰ ਲੋਕ ਸੇਵਾ ਵਾਲੇ ਵਿਭਾਗਾਂ ਨੂੰ ਫ਼ਿਲਹਾਲ ਛੋਟ ਦਿੱਤੀ ਗਈ ਹੈ।

Leave a Reply

Your email address will not be published. Required fields are marked *

error: Content is protected !!