Latest

ਲੁਧਿਆਣਾ ‘ਚ ਫੇਰ ਹੋਈ ਇਨਸਾਨੀਅਤ ਸ਼ਰਮਸਾਰ

Ludhiana 15 Years Old Rape: ਹਰ ਰੋਜ਼ ਸਾਹਮਣੇ ਆ ਰਹੇ ਜਬਰ ਜਨਾਹ ਅਤੇ ਰੇਪ ਦੇ ਮਾਮਲੇ ਇਨਸਾਨੀਅਤਨੂੰ ਸ਼ਰਮਸਾਰ ਕਰ ਰਹੇ ਹਨ , ਅਜਿਹਾ ਹੀ ਮਾਮਲਾ ਸਾਹਮਣੇ ਆਇਆ ਲੁਧਿਆਣਾ ਦੇ ਮੋਤੀ ਨਗਰ ਤੋਂ ਜਿੱਥੇ 15 ਸਾਲਾਂ ਦੀ ਬੱਚੀ ਨਾਲ ਗੁਆਂਢੀ ਵੱਲੋਂ ਲਗਾਤਾਰ ਦੋ ਸਾਲਾਂ ਤਕ ਜਬਰ-ਜਨਾਹ ਕੀਤਾ ਗਿਆ । ਪੂਰੇ ਮਾਮਲੇ ਦੀ ਗੱਲ ਕਰੀਏ ਤਾਂ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਬੱਚੀ ਦੀ ਮਾਂ ਦੇ ਬਿਆਨਾਂ ‘ਤੇ ਉਨ੍ਹਾਂ ਦੇ ਗੁਆਂਢ ‘ਚ ਰਹਿਣ ਵਾਲੇ ਡਾਕਟਰ ਅੰਬੇਦਕਰ ਨਗਰ ਇੰਡਸਟਰੀ ਏਰੀਆ ਦੇ ਵਾਸੀ ਨੌਜਵਾਨ ਜਤਿੰਦਰ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Ludhiana 15 Years Old Rape
Ludhiana 15 Years Old Rape

ਇਸ ਸਬੰਧੀ ਥਾਣਾ ਮੋਤੀ ਨਗਰ ਪੁਲਿਸ ਨੂੰ ਬੱਚੀ ਦੀ ਮਾਂ ਬਿਆਨ ਦਰਜ ਕਰਵਾਏ ਕਿ ਬੀਤੀ ਸ਼ਾਮ ਉਹ ਜਦ ਕੰਮ ਤੋਂ ਘਰ ਵਾਪਸ ਪਰਤੀ ਤਾਂ ਉਸਦੀ 15 ਸਾਲਾ ਬੇਟੀ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਜਦੋਂ ਉਸਤੋਂ ਇਸਦੀ ਵਜ੍ਹਾ ਪੁੱਛੀ ਤਾਂ ਬੇਟੀ ਨੇ ਦੱਸਿਆ ਕਿ ਪਿਛਲੇ ਕਰੀਬ ਦੋ ਸਾਲਾਂ ਤੋਂ ਗੁਆਂਢ ‘ਚ ਰਹਿਣ ਵਾਲਾ ਜਤਿੰਦਰ ਉਸ ਨਾਲ ਜਬਰ-ਜਨਾਹ ਕਰ ਰਿਹਾ ਹੈ।

Ludhiana 15 Years Old Rape
Ludhiana 15 Years Old Rape

ਲੜਕੀ ਨੇ ਆਪਣੀ ਮਾਂ ਨੂੰ ਸਾਰਾ ਕੁੱਝ ਦੱਸਿਆ ਕਿ ਸਾਰੇ ਪਰਿਵਾਰ ਦੇ ਕੰਮ ‘ਤੇ ਚਲੇ ਜਾਣ ਤੋਂ ਬਾਅਦ ਜਤਿੰਦਰ ਜ਼ਬਰਦਸਤੀ ਉਨ੍ਹਾਂ ਦੇ ਘਰ ਦਾਖ਼ਲ ਹੁੰਦਾ ਸੀ ਅਤੇ  ਡਰਾ ਧਮਕਾ ਕੇ ਉਸ ਨਾਲ ਜਬਰ-ਜਨਾਹ ਕਰਦਾ ਸੀ । ਪਿਛਲੇ ਦੋ ਸਾਲਾਂ ਲੜਕੀ ਹਰ ਰੋਜ਼ ਮਾਨਸਿਕ ਤੇ ਸਰੀਰਕ ਤਸੀਹੇ ਝਲਦੀ ਰਹੀ ।  ਸਬਰ ਦਾ ਬੰਨ੍ਹ ਟੁੱਟਣ ‘ਤੇ ਉਸਨੇ ਸਾਰੀ ਗੱਲ ਮਾਂ ਨੂੰ ਦੱਸੀ । ਜਾਂਚ ਇੰਚਾਰਜ ਸਬ-ਇੰਸਪੈਕਟਰ ਕਿਰਨ ਲਤਾ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨਾਂ ਤੋਂ ਬਾਅਦ ਮੁਲਜ਼ਮ ਜਤਿੰਦਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

Leave a Reply

Your email address will not be published. Required fields are marked *

error: Content is protected !!