Latest

ਲਾਵਾਂ ਸਮੇਂ ਲਾੜੇ ਦੀ ਪ੍ਰੇਮਿਕਾ ਨੇ ਮੌਕੇ ‘ਤੇ ਪਹੁੰਚ ਪਾਇਆ ਪੁਆੜਾ

ਜਲੰਧਰ : ਜਲੰਧਰ ਵਿੱਚ ਇੱਕ ਹੈਰਾਨਕਰ ਦੇਣ ਵਾਲਾ ਮਾਮਲਾ ਦੇਖਣ ਨੂੰ ਮਿਲਿਆ ਹੈ, ਜਿੱਥੇ ਵਿਆਹ ਸਮਾਗਮ ਵਿੱਚ ਖ਼ੁਸ਼ੀਆਂ ਦਾ ਮਾਹੌਲ ਸੀ ਅਤੇ ਲਾੜਾ-ਲਾੜੀ ਫੇਰੇ ਲੈ ਰਹੇ ਸਨ ਤੇ ਉਸੇ ਸਮੇਂ ਇਕ ਲੜਕੀ ਨੇ ਉੱਥੇ ਪਹੁੰਚ ਕੇ ਹੰਗਾਮਾ ਖੜ੍ਹਾ ਕਰ ਦਿੱਤਾ । ਵਿਆਹ ਵਿੱਚ ਕੁਝ ਅਜਿਹੇ ਹਾਲਾਤ ਪੈਦਾ ਹੋ ਗਏ ਕਿ ਲਾੜਾ ਬਰਾਤ ਸਮੇਤ ਵਿਆਹ ਕਰਵਾਏ ਬਿਨ੍ਹਾਂ ਹੀ ਵਾਪਿਸ ਚਲਾ ਗਿਆ । ਅਸਲ ਵਿੱਚ ਲੜਕੀ ਲਾੜੇ ਦੀ ਪ੍ਰੇਮਿਕਾ ਸੀ ਅਤੇ ਉਹ ਉਸ ਨੂੰ ਧੋਖਾ ਦੇ ਕੇ ਵਿਆਹ ਕਰ ਰਿਹਾ ਸੀ ।

Girl Ruckus Wedding Ceremony Groom
Girl Ruckus Wedding Ceremony Groom

ਇਹ ਘਟਨਾ ਜ਼ਿਲ੍ਹੇ ਦੇ ਗੁਰਾਇਆ ਨੇੜਲੇ ਪਿੰਡ ਗੋਹਾਵਰ ਦੀ ਹੈ । ਜਿੱਥੇ ਸ਼ੇਰਪੁਰ ਪਿੰਡ ਦਾ ਜਸਕਰਨ ਕੁਮਾਰ ਬਰਾਤ ਲੈ ਕੇ ਗੋਹਾਵਰ ਵਿੱਚ ਇਕ ਲੜਕੀ ਨਾਲ ਵਿਆਹ ਕਰਨ ਲਈ ਪਹੁੰਚਿਆ ਸੀ ।

Girl Ruckus Wedding Ceremony Groom

ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਹਾਲੇ ਲਾਵਾਂ ਦੀ ਰਸਮ ਸ਼ੁਰੂ ਹੀ ਹੋਈ ਸੀ ਕਿ ਉੱਥੇ ਇਕ ਲੜਕੀ ਨੇ ਪਹੁੰਚ ਕੇ ਹੰਗਾਮਾ ਖੜ੍ਹਾ ਕਰ ਦਿੱਤਾ । ਲੜਕੀ ਨੇ ਖ਼ੁਦ ਨੂੰ ਜਸਕਰਨ ਦੀ ਪ੍ਰੇਮਿਕਾ ਦੱਸਿਆ ਤਾਂ ਵਿਆਹ ਸਮਾਗਮ ਵਿੱਚ ਹੜਕੰਪ ਮੱਚ ਗਿਆ । ਇਸ ਸਭ ਦੇ ਵਿਚਕਾਰ ਲੜਕੀ ਨੇ ਲਾੜੀ ਦੇ ਪਰਿਵਾਰ ਨੂੰ ਲਾੜੇ ਜਸਕਰਨ ਨਾਲ ਆਪਣੇ ਪ੍ਰੇਮ ਸਬੰਧਾਂ ਬਾਰੇ ਪੂਰੀ ਜਾਣਕਾਰੀ ਦਿੱਤੀ ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੜਕੀ ਨੇ ਦੱਸਿਆ ਕਿ ਉਸ ਦਾ ਜਸਕਰਨ ਕੁਮਾਰ ਉਰਫ ਜੱਸੀ ਨਾਲ ਕਰੀਬ ਡੇਢ ਸਾਲ ਤੋਂ ਚੱਕਰ ਚੱਲ ਰਿਹਾ ਹੈ । ਉਸਨੇ ਦੱਸਿਆ ਕਿ ਉਹ ਜੱਸੀ ਨਾਲ ਰਹਿੰਦੀ ਸੀ ਤੇ ਉਹ ਦੁਬਈ ਘੁੰਮਣ ਵੀ ਗਏ ਸਨ । ਇਸ ਤੋਂ ਇਲਾਵਾ ਲੜਕੀ ਲੜਕੇ ਦੇ ਪਿੰਡ ਵਿੱਚ ਉਸ ਦੇ ਪਰਿਵਾਰ ਨਾਲ ਰਹਿ ਚੁੱਕੀ ਹੈ । ਲੜਕੀ ਨੇ ਦੱਸਿਆ ਕਿ ਜੱਸੀ ਨੇ ਉਸ ਨੂੰ ਗੁੰਮਰਾਹ ਕੀਤਾ ਸੀ ਕਿ ਉਸ ਦੇ ਵੱਡੇ ਭਰਾ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਪਰ ਬੀਤੀ ਰਾਤ ਉਸਨੂੰ ਪਤਾ ਲੱਗਿਆ ਕਿ ਇਹ ਵਿਆਹ ਉਸਦੇ ਭਰਾ ਦਾ ਨਹੀਂ ਬਲਕਿ ਖੁਦ ਜਸਕਰਨ ਦਾ ਹੈ । ਜਿਸਦੇ ਬਾਅਦ ਉਹ ਉਸ ਦੇ ਪਿੰਡ ਸ਼ੇਰਪੁਰ ਪਹੁੰਚੀ ਤਾਂ ਸਾਰਾ ਮਾਮਲਾ ਸਾਫ਼ ਹੋ ਗਿਆ ।

Girl Ruckus Wedding Ceremony Groom

ਜਿਸਦੇ ਬਾਅਦ ਜਦੋਂ ਲਾੜੀ ਦੇ ਪਰਿਵਾਰਕ ਮੈਂਬਰਾਂ ਨੇ ਲਾੜੇ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸਨੂੰ ਦੁਬਈ ਤੋਂ ਵਾਪਿਸ ਆਏ ਅੱਠ ਮਹੀਨੇ ਹੀ ਹੋਏ ਹਨ ।

Girl Ruckus Wedding Ceremony Groom

ਉਸਨੇ ਦੱਸਿਆ ਕਿ ਹਾਲੇ ਚਾਰ ਮਹੀਨੇ ਪਹਿਲਾਂ ਹੀ ਉਸ ਦੀ ਦੋਸਤੀ ਇਸ ਲੜਕੀ ਨਾਲ ਹੋਈ ਸੀ । ਜਦੋਂ ਲਾੜੀ ਦੇ ਪਰਿਵਾਰ ਵਾਲਿਆਂ ਨੇ ਲੜਕੀ ਵਲੋਂ ਦਿਖਾਈਆਂ ਗਈਆਂ ਤਸਵੀਰਾਂ ਬਾਰੇ ਪੁੱਛਿਆ ਤਾਂ ਉਸ ਨੇ ਆਪਣੇ ਤੇ ਲੜਕੀ ਦੇ ਪ੍ਰੇਮ-ਪ੍ਰਸੰਗ ਬਾਰੇ ਸਭ ਕੁਝ ਕਬੂਲ ਕਰ ਲਿਆ । ਜਿਸ ਤੋਂ ਬਾਅਦ ਲਾੜੀ ਦੇ ਪਰਿਵਾਰ ਨੇ ਵਿਆਹ ਤੋਂ ਮਨ੍ਹਾਂ ਕਰ ਦਿੱਤਾ । ਇਸ ਮਾਮਲੇ ਸਬੰਧੀ ਥਾਣਾ ਗੋਰਾਇਆ ਦੇ ਇੰਚਾਰਜ ਨੇ ਦੱਸਿਆ ਕਿ ਜੱਸੀ ਦੇ ਪਰਿਵਾਰ ਵਾਲੇ ਲੜਕੀ ਦੇ ਪਰਿਵਾਰ ਵਾਲਿਆਂ ਨਾਲ ਰਾਜ਼ੀਨਾਮਾ ਕਰ ਕੇ ਬਰਾਤ ਵਾਪਿਸ ਲੈ ਗਏ । ਜਿਸ ਤੋਂ ਬਾਅਦ ਲਾੜੀ ਦੇ ਪਰਿਵਾਰ ਨੇ ਕਿਸੇ ਤਰ੍ਹਾਂ ਦੀ ਪੁਲਿਸ ਕਾਰਵਾਈ ਤੋਂ ਮਨ੍ਹਾਂ ਕਰ ਦਿੱਤਾ ।

Leave a Reply

Your email address will not be published. Required fields are marked *

error: Content is protected !!