Latest

ਲਾਲ ਮਜਾਰਾ ਦਾ ਪਹਿਲਵਾਨ ਦਲਜੀਤ ਸਿੰਘ ਬਣਿਆ ਆਫ਼ਤਾਬ-ਏ-ਹਿੰਦ

ਬੰਗਾ 31 ਜੁਲਾਈ ( ਸ਼ਰਨਜੀਤ ਸਿੰਘ ਸੋਨੀ  )
ਸਬ-ਡਵੀਜਨ ਬੰਗਾ ਦੇ ਪਿੰਡ ਲਾਲ ਮਜਾਰਾ (ਐਸ.ਬੀ.ਐਸ. ਨਗਰ) ਦੇ ਜੱਮਪਲ ਪਹਿਲਵਾਨ ਦਲਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਜਿਲ•ਾ ਹੁਸ਼ਿਆਰਪੁਰ ਦੇ ਪਿੰਡ ਮੰਨਣਹਾਣਾ (ਗੜ•ਸ਼ੰਕਰ) ਵਿਖੇ ਕਰਵਾਏ ਗਏ ਬਾਬਾ ਹਰੀ ਸਿੰਘ ਜੀ ਯਾਦਗਾਰੀ ਰੈਸਲਿੰਗ ਟੂਰਨਾਮੈਂਟ ਦੌਰਾਨ ਆਫ਼ਤਾਬ-ਏ-ਹਿੰਦ ਦਾ ਖਿਤਾਬ ਜਿੱਤ ਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਪਹਿਲਵਾਨ ਦਲਜੀਤ ਸਿੰਘ ਨੇ ਦੱਸਿਆ ਕਿ 75 ਕਿੱਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਵਿਚ ਉਸਨੇ ਜੈਵੀਰ ਸਿੰਘ ਨੂੰ ਸਖ਼ਤ ਮੁਕਾਬਲੇ ‘ਚ ਸ਼ਿਕਸਤ ਦਿੰਦਿਆਂ ਇਸ ਟਾਈਟਲ ਨੂੰ ਆਪਣੇ ਨਾਮ ਕੀਤਾ। ਦੱਸਣਯੋਗ ਹੈ ਕਿ ਦਲਜੀਤ ਸਿੰਘ ਨੈਸ਼ਨਲ ਗੋਲਡ ਮੈਡਲਿਸਟ ਪਹਿਲਵਾਨ ਹੈ ਅਤੇ ਉਹ ਗ੍ਰੇਟ ਖਲੀ ਦੇ ਨਾਮ ਤੋਂ ਮਸ਼ਹੂਰ ਪਹਿਲਵਾਨ ਦਲੀਪ ਸਿੰਘ ਰਾਣਾ ਤੋਂ ਪ੍ਰਭਾਵਿਤ ਹੈ ਅਤੇ ਫਰੀ ਸਟਾਇਲ ਕੁਸ਼ਤੀ ‘ਚ ਦਿਲਚਸਪੀ ਰੱਖਦਾ ਹੈ। ਉਸਨੇ ਆਪਣੇ ਭਾਰ ਵਰਗ ਦੇ ਸਮੂਹ ਪਹਿਲਵਾਨਾ ਨੂੰ ਖੁੱਲ•ਾ ਚੈਲੇਂਜ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਪਹਿਲਵਾਨ ਨਾਲ ਜੋਰ ਅਜਮਾਇਸ਼ ਕਰਨ ਲਈ ਤਿਆਰ ਹੈ।

Leave a Reply

Your email address will not be published. Required fields are marked *

error: Content is protected !!