Latest

ਲਾਰਡ ਗਣੇਸ਼ਾ ਇੰਸਟੀਚਿਊਟ ਐਂਡ ਟੈਕਨਾਲੋਜੀ ਮੋਹਾਲੀ ਵਲੋਂ ਫਗਵਾੜਾ ‘ਚ ਹੋਇਆ ਰੁਜਗਾਰ ਮੇਲੇ ਦਾ ਆਯੋਜਨ * ਅਜੋਕੇ ਦੌਰ ਵਿਚ ਕੌਸ਼ਲ ਹੀ ਸਫਲਤਾ ਦੀ ਕੁੰਜੀ – ਜੋਗਿੰਦਰ ਸਿੰਘ ਮਾਨ

ਫਗਵਾੜਾ 19 ਫਰਵਰੀ
( ਸ਼ਰਨਜੀਤ ਸਿੰਘ ਸੋਨੀ   )
ਫਗਵਾੜਾ ਦੇ ਪ੍ਰਸਿੱਧ ਐਨ.ਆਈ.ਐਫ.ਸੀ.ਏ. (ਨਿਫਕਾ) ਇੰਸਟੀਚਿਊਟ ਵਿਖੇ ਜਿਲ•ਾ ਪ੍ਰਸ਼ਾਸਨ ਅਤੇ ਪੰਜਾਬ ਹੁਨਰ ਵਿਕਾਸ ਦੇ ਸਹਿਯੋਗ ਨਾਲ ਲਾਰਡ ਗਣੇਸ਼ਾ ਇੰਸਟੀਚਿਊਟ ਐਂਡ ਟੈਕਨਾਲੋਜੀ ਮੋਹਾਲੀ ਵਲੋਂ ਰੁਜਗਾਰ ਮੇਲਾ ਕਰਵਾਇਆ ਗਿਆ। ਜਿਸ ਵਿਚ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ਅਧੀਨ ਕੋਰਸ ਪੂਰਾ ਕਰਨ ਵਾਲੇ ਸਿੱਖਿਆਰਥੀਆਂ ਨੂੰ ਪੰਜ ਸੋ ਰੁਪਏ ਦਾ ਚੈਕ ਅਤੇ ਪ੍ਰਮਾਣ ਪੱਤਰ ਤਕਸੀਮ ਕੀਤੇ ਗਏ। ਸਮਾਗਮ ਦੀ ਪ੍ਰਧਾਨਗੀ ਪੰਜਾਬ ਐਗਰੋ ਫੂਡਜ਼ ਇੰਡ. ਲਿਮ. ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਕੀਤੀ। ਉਨ•ਾਂ ਸਿੱਖਿਆਰਥੀਆਂ ਨੂੰ ਸੁਨਹਿਰੀ ਭਵਿੱਖ ਦੀਆਂ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ ਅਤੇ ਕਿਹਾ ਕਿ ਅਜੋਕੇ ਦੌਰ ਵਿਚ ਉਹੀ ਵਿਅਕਤੀ ਸਫਲਤਾ ਦੇ ਮੁਕਾਮ ਹਾਸਲ ਕਰ ਸਕਦਾ ਹੈ ਜਿਸ ਪਾਸ ਮਹਾਰਤ ਦਾ ਗੁਣ ਹੈ ਕਿਉਂਕਿ ਕਿਸੇ ਵੀ ਖੇਤਰ ਵਿਚ ਕੌਸ਼ਲ ਜਿੱਥੇ  ਰੁਜਗਾਰ ਦੇ ਮੌਕੇ ਦਿੰਦਾ ਹੈ ਉੱਥੇ ਹੀ ਆਪਣਾ ਕਾਰੋਬਾਰ ਸ਼ੁਰੂ ਕਰਨ ਵਿਚ ਵੀ ਸਹਾਈ ਬਣਦਾ ਹੈ। ਮੇਲੇ ਦੌਰਾਨ ਨੌਜਵਾਨਾਂ ਨੂੰ ਰੁਜਗਾਰ ਦੇਣ ਲਈ ਵਰਧਮਾਨ ਮਿਲਜ਼ ਲੁਧਿਆਣਾ ਅਤੇ ਮੋਹਾਲੀ ਦੀਆਂ ਕਈ ਹੋਟਲ ਕੰਪਨੀਆਂ ਦੇ ਪ੍ਰਤੀਨਿਧੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਵਾਲੀਆ ਡਾਇਰੈਕਟਰ ਨਿਫਕਾ ਇੰਸਟੀਚਿਉਟ, ਅਮਨਦੀਪ ਕੌਰ ਹੈਡ ਆਫ ਇੰਸਟੀਚਿਊਟ, ਲਵਦੀਪ ਸਿੰਘ ਪਲੇਸਮੈਂਟ ਅਫਸਰ ਆਦਿ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।

Leave a Reply

Your email address will not be published. Required fields are marked *

error: Content is protected !!