Latest news

ਲਾਇਨ ਕਲੱਬ ਸਰਵਿਸ ਫਗਵਾੜਾ ਵਲੋਂ 52 ਵਿਿਦਆਰਥੀਆਂ ਦੀ ਪੜ੍ਹਾਈ ਵਾਸਤੇ ਸਕੂਲ ਨੂੰ 78000 ਰੁਪਏ ਦੀ ਰਾਸ਼ੀ ਕੀਤੀ ਭੇਂਟ

ਫਗਵਾੜਾ 5ਜੁਲਾਈ ( ਸ਼ਰਨਜੀਤ ਸਿੰਘ ਸੋਨੀ )
ਲਾਇਨ ਕਲੱਬ ਸਰਵਿਸ ਫਗਵਾੜਾ ਵਲੋਂ ਲੋਕ ਭਲਾਈ ਦੇ ਕੰਮਾਂ ਨੂੰ ਅੱਗੇ ਤੋਰਦੇ ਹੋਏ ਅੱਜ ਸਰਕਾਰੀ ਕੰਨਿਆ ਹਾਈ ਸਕੂਲ ਚਾਚੋਕੀ ਫਗਵਾੜਾ ਵਿਖੇ ਨੌਵੀ ਅਤੇ ਦਸਵੀ ਜਮਾਤ ਦੇ 52 ਵਿਿਦਆਰਥੀਆਂ ਨੂੰ ਸਹਾਇਤਾ ਦੇ ਤੌਰ ਤੇ 78000 ਰੁਪਏ ਦੀ ਰਾਸ਼ੀ ਭੇਂਟ ਕੀਤੀ ਗਈ ।ਇਹ ਸਹਾਇਤਾ ਅਮਰੀਕਾ ਨਿਵਾਸੀ ਸ੍ਰੀ ਸੁਖਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਦੀ ਮੱਦਦ ਨਾਲ ਉਨ੍ਹਾਂ ਲੋੜਵੰਦ ਬੱਚਿਆ ਨੂੰ ਦਿੱਤੀ ਗਈ ਜਿਨ੍ਹਾਂ ਦੇ ਮਾਂ-ਬਾਪ ਨਹੀਂ ਹਨ ਜਾਂ ਜੋ ਬਹੁਤ ਗਰੀਬ ਹਨ ਤੇ ਆਪਣੀ ਪੜਾਈ ਦਾ ਖ਼ਰਚਾ ਨਹੀਂ ਚੁੱਕ ਸਕਦੇ ਤੇ ਪੜ੍ਹਨ ਵਿੱਚ ਦਿਲਚਸਪੀ ਰੱਖਣ ਵਾਲੇ ਵਿਿਦਆਰਥੀਆਂ ਨੂੰ ਦਿੱਤੀ ਗਈ।ਇਹ ਰਾਸ਼ੀ ਲਾਇਨ ਕਲੱਬ ਦੇ ਮੈਂਬਰ ਸ੍ਰੀ ਅਵਤਾਰ ਸਿੰਘ ਬਾਸਲ ਵਲੋਂ ਬੱਚਿਆ ਨੂੰ ਦਿੱਤੀ ਗਈ ।

ਇਸ ਮੌਕੇ ਲਾਇਨ ਕਲੱਬ ਸਰਵਿਸ ਦੇ ਪ੍ਰਧਾਨ ਸ਼੍ਰੀ ਸੰਦੀਪ ਗਿੱਲ, ਸ਼੍ਰੀ ਰਣਜੀਤ ਮੱਲ੍ਹਣ, ਸ਼੍ਰੀ ਰਾਜਨ ਧਵਨ, ਸ਼੍ਰੀ ਕੁਲਵੰਤ ਸਿੰਘ ਨਨਰਾ, ਸ਼੍ਰੀ ਬਲਜੀਤ ਸਿੰਘ, ਸ਼੍ਰੀ ਇੰਦਰਜੀਤ ਸਿੰਘ, ਅਜੇ ਭਗਤ, ਦਰਸ਼ਨ ਸਿੰਘ ਸਾਬਕਾ ਸਰਪੰਚ ਚਾਚੋਕੀ, ਅਮਰਜੀਤ ਸਿੰਘ, ਨਰਿੰਦਰ ਸਿੰਘ ਸਮੇਤ ਸਮੂਹ ਸਕੂਲ ਸਟਾਫ਼ ਹਾਜ਼ਿਰ ਸੀ। ਅਖੀਰ ਵਿੱਚ ਸਕੂਲ ਦੇ ਪ੍ਰਧਾਨ ਸ਼੍ਰੀ ਇੰਦਰਜੀਤ ਸਿੰਘ ਪਨੇਸਰ ਨੇ ਕਲੱਬ ਵਲੋਂ ਦਿੱਤੀ ਸਹਾਇਤਾ ਰਾਸ਼ੀ ਲਈ ਕਲੱਬ ਮੈਂਬਰਾ ਅਤੇ ਅਵਤਾਰ ਸਿੰਘ ਬਾਸਲ ਦਾ ਤਹਿ ਦਿਲੋ ਧੰਨਵਾਦ ਕੀਤਾ।

Leave a Reply

Your email address will not be published. Required fields are marked *

error: Content is protected !!