Latest news

ਲਾਇਨਜ਼ ਕਲੱਬ ਫਗਵਾੜਾ ਸੈਂਟਰਲ ਵੱਲੋਂ ਪਲਾਹੀ ਸਕੂਲ ਵਿਚ ਬੂਟੇ ਲਗਾਏ ਗਏ ਬੂਟੇ ਮਨੁੱਖੀ ਜੀਵਨ ਲਈ ਬਹੁਤ ਹੀ ਮਹੱਤਵਪੂਰਨ-ਰਣਜੀਤ ਸਿੰਘ ਖੁਰਾਣਾ , ਜਤਿੰਦਰਪਾਲ ਸਿੰਘ ਪਲਾਹੀ

ਫਗਵਾੜਾ 31 ਜੁਲਾਈ
 (ਸ਼ਰਨਜੀਤ ਸਿੰਘ ਸੋਨੀ)
ਲਾਇਨਜ਼ ਕਲੱਬ ਫਗਵਾੜਾ ਸੈਂਟਰਲ ਵੱਲੋਂ ਕਲੱਬ ਦੇ ਪ੍ਰਧਾਨ ਲਾਇਨ ਪੰਕਜ ਅਗਰਵਾਲ ਦੀ ਅਗਵਾਈ ਵਿੱਚ ਵਾਤਾਵਰਨ ਦੀ ਸੰਭਾਲ ਲਈ ਅੱਗੇ ਆਉਂਦੇ ਹੋਏ ਸ਼੍ਰੀ ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਪਲਾਹੀ ਵਿੱਚ ਬੂਟੇ ਲਗਾਉਣ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ,ਜਿਸ ਵਿੱਚ ਕਲੱਬ ਦੇ ਚਾਰਟਰ ਪ੍ਰਧਾਨ ਅਤੇ ਫਗਵਾੜਾ ਦੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ, ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਪਲਾਹੀ ਵਿਸ਼ੇਸ ਮਹਿਮਾਨ ਦੇ ਤੌਰ ਦੇ ਸ਼ਾਮਿਲ ਹੋਏ। ਬੂਟੇ ਲਗਾਉਣ ਲਈ ਕਲੱਬ ਮੈਂਬਰਾਂ ਨੂੰ ਵਧਾਈ ਦਿੰਦੇ ਲਾਇਨ ਰਣਜੀਤ ਸਿੰਘ ਖੁਰਾਣਾ ਅਤੇ ਜਤਿੰਦਰ ਪਾਲ ਸਿੰਘ ਪਲਾਹੀ ਨੇ ਕਿਹਾ ਕਿ ਬੂਟੇ ਮਨੁੱਖੀ ਜੀਵਨ ਲਈ ਮਹੱਤਵਪੂਰਨ ਹਨ ਅਤੇ ਹਰੇਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਬੂਟੇ ਕੁਦਰਤ ਦਾ ਬੇਹੱਦ ਕੀਮਤੀ ਵਰਦਾਨ ਹਨ ਜੋ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤਕ ਅਪਣਾ ਯੋਗਦਾਨ ਪਾਉਂਦੇ ਹਨ। ਪਰ ਮਨੁੱਖ ਆਧੁਨਿਕਤਾ ਦੀ ਅੰਨੀ ਦੋੜ ਵਿੱਚ ਅੱਜ ਅਨੇਵਾਹ ਰੁੱਖ ਕੱਟੀ ਜਾ ਰਿਹਾ ਹੈ। ਜਿਸ ਨਾਲ ਵਾਤਾਵਰਨ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ ਤੇ ਇਸ ਦੇ ਖ਼ਤਰਨਾਕ ਨਤੀਜੇ ਸਾਡੇ ਸਾਹਮਣੇ ਆ ਰਹੇ ਹਨ।  ਕਲੱਬ ਪ੍ਰਧਾਨ ਲਾਇਨ ਪੰਕਜ ਅਗਰਵਾਲ ਨੇ ਕਿਹਾ ਕਿ ਉਨ•ਾਂ ਦਾ ਕਲੱਬ ਇਸ ਕੰਮ ਨੂੰ ਗੰਭੀਰਤਾ ਨਾਲ ਲਵੇਗੀ ਅਤੇ ਬੂਟੇ ਲਗਾਉਣ ਦੇ ਨਾਲ ਨਾਲ ਹੋਰ ਸਾਮਾਜ ਸੇਵਾ ਦੇ ਕੰਮ ਵੀ ਪਹਿਲ ਦੇ ਆਧਾਰ ਤੇ ਕਰੇਗੀ। ਇਸ ਮੌਕੇ ਤੇ ਕਲੱਬ ਦੇ  ਸਕੱਤਰ ਲਾਇਨ ਗੁਰਪ੍ਰੀਤ ਸਿੰਘ ਗੋਰਾ ,ਕੈਸੀਅਰ ਲਾਇਨ ਰਘਬੀਰ ਸਿੰਘ ਨੰਨੜਾ, ਪੀ ਆਰ À ਲਾਇਨ ਗੁਰਵਿੰਦਰ ਸਿੰਘ ਸੈਮਬੀ , ਸਾਬਕਾ ਪ੍ਰਧਾਨ ਲਾਇਨ ਰਾਜੀਵ ਸੂਦ, ਲਾਇਨ  ਜਗਮੋਹਨ ਵਰਮਾ, ਲਾਇਨ ਜਤਿੰਦਰ ਸਿੰਘ ਘੁੰਮਣ, ਲਾਇਨ ਰਣਜੀਤ ਸੌਂਧੀ ,ਪ੍ਰਿੰਸੀਪਲ ਰਮਿੰਦਰ ਕੌਰ, ਸਟਾਫ਼ ਦੇ ਗੁਰਵਿੰਦਰ ਕੌਰ,ਸੁਨੀਤਾ,ਮਨਦੀਪ ਕੌਰ,ਜਸਵੀਰ ,ਨੇਹਾ,ਬਿੰਦੂ,ਮਨਪ੍ਰੀਤ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *

error: Content is protected !!