Latest

 ਲਾਇਨਜ਼ ਕਲੱਬ ਫਗਵਾੜਾ ਸਰਵਿਸ ਨੇ ਸਵਾਮੀ ਵਿਵੇਕਾਨੰਦ ਪਾਰਕ ਵਿਚ ਬੂਟੇ ਲਗਾਏ -ਬੂਟੇ ਲਾਉਣ ਦੇ ਨਾਲ ਨਾਲ ਇਸ ਦੀ ਰੱਖਿਆ ਅਤੇ ਦੇਖਭਾਲ ਲਈ ਗੰਭੀਰਤਾ ਨਾਲ ਕੰਮ ਕਰਾਂਗੇ-ਪਨੇਸਰ,ਮਲਹਣ

ਫਗਵਾੜਾ 20 ਜੁਲਾਈ
(ਅਮਰੀਕ ਖੁਰਮਪੁਰ)
ਲਾਇਨ ਡਿਸਟਿ੍ਰਕਟ 321-ਡੀ ਵਿਚ ਇਲੈਵਨ ਸਟਾਰ ਗੋਲਡ ਕਲੱਬ ਦੇ ਤੋਰ ਤੇ ਅਲੱਗ ਪਛਾਣ ਬਣਾ ਚੁੱਕੀ ਲਾਇਨਜ਼ ਕਲੱਬ ਫਗਵਾੜਾ ਸਰਵਿਸ ਵੱਲੋਂ ਲਾਇਨ ਪ੍ਰਧਾਨ ਇੰਦਰਜੀਤ ਸਿੰਘ ਪਨੇਸਰ ਦੀ ਅਗਵਾਈ ਵਿਚ ਚਾਹਲ ਨਗਰ ਵਿਖੇ ਸਵਾਮੀ ਵਿਵੇਕਾਨੰਦ ਪਾਰਕ ਵਿਚ ਬੂਟੇ ਲਗਾਉਣ ਦਾ ਪ੍ਰੋਜੈਕਟ ਕੀਤਾ ਗਿਆ,ਜਿਸ ਦੇ ਪੀਡੀ ਲਾਇਨ ਵਿਪਨ ਹਾਂਡਾ ਸਨ। ਇਸ ਮੌਕੇ ਲਾਇਨ ਇੰਦਰਜੀਤ ਸਿੰਘ ਪਨੇਸਰ ਅਤੇ ਲਾਇਨ ਪੀਆਰਉ ਰਣਜੀਤ ਮਲਹਣ ਨੇ ਕਿਹਾ ਕਿ ਆਧੁਨਿਕਤਾ ਦੀ ਦੌੜ ਵਿਚ ਵੱਧ ਰਹੇ ਮਸ਼ੀਨੀਕਰਨ ਦੇ ਕਾਰਨ ਧਰਤੀ ਦੇ ਮੌਸਮ ਚੱਕਰ ਵਿਚ ਗੜਬੜੀ ਹੋ ਰਹੀ ਹੈ।

ਜਿਸ ਦੇ ਕਾਰਨ ਪਾਣੀ ਦਾ ਪੱਧਰ ਅਤੇ ਵਾਤਾਵਰਨ ਵਿਚ ਫੈਲ ਰਹੇ ਪ੍ਰਦੂਸ਼ਣ ਦਾ ਮੰਦਾ ਅਸਰ ਜੀਵ ਜੰਤੂਆਂ ਅਤੇ ਇਨਸਾਨਾ ਤੇ ਪੈ ਰਿਹਾ ਹੈ। ਉਨਾਂ ਕਿਹਾ ਕਿ ਵਿਕਾਸ ਦੇ ਨਾਂ ਦੇ ਰੁੱਖਾ ਦੀ ਅੰਧਾਧੁੰਦ ਕਟਾਈ ਨਾਲ ਵਾਤਾਵਰਨ ਗੰਦਲਾਂ ਹੋ ਰਿਹਾ ਹੈ। ਜਿਸ ਦਾ ਨਤੀਜਾ ਕਈ ਪੀੜੀਆਂ ਨੂੰ ਭੁਗਤਣਾ ਪਵੇਗਾ। ਲਾਇਨ ਲੀਡਰ ਨੇ ਕਿਹਾ ਕਿ ਲਾਇਨਜ਼ ਇੰਟਰਨੈਸ਼ਨਲ ਨੇ ਹਮੇਸ਼ਾ ਹੀ ਧਰਤੀ ਮਾਂ ਨੂੰ ਬਚਾਉਣ ਅਤੇ ਵਾਤਾਵਰਨ ਦੇ ਪ੍ਰਤੀ ਸੁਚੇਤ ਕਰਨ ਲਈ ਬੂਟੇ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਉਨਾਂ ਕਿਹਾ ਕਿ ਕਲੱਬ ਦੇ ਸਾਰੇ ਮੈਂਬਰ ਇਸ ਗੱਲ ਲਈ ਵਚਨਬੱਧ ਹਨ ਕਿ ਬੂਟੇ ਲਗਾਉਣ ਦੇ ਨਾਲ ਨਾਲ ਇਨਾਂ ਦੀ ਰਾਖੀ ਅਤੇ ਦੇਖ ਭਾਲ ਲਈ ਵੀ ਗੰਭੀਰਤਾ ਨਾਲ ਕੰਮ ਕਰਨਗੇ। ਇਸ ਮੌਕੇ ਲਾਇਨ ਸੁਨੀਲ ਬੇਦੀ, ਲਾਇਨ ਸੁਖਦੇਵ ਬਸੂਟਾ, ਲਾਇਨ ਭਾਰਤ ਐਰੀ, ਲਾਇਨ ਸੰਜੇ ਗਾਂਧੀ, ਲਾਇਨ ਅਸ਼ਵਨੀ ਸ਼ਰਮਾ,ਜ਼ੋਨ ਚੇਅਰਮੈਨ ਲਾਇਨ ਸੰਦੀਪ ਗਿੱਲ, ਲਾਇਨ ਸੁਰਿੰਦਰ ਮਿੱਤਲ, ਲਾਇਨ ਅਵਤਾਰ ਸਿੰਘ ਬਾਂਸਲ, ਲਾਇਨ ਅਜੈ ਭਗਤ, ਲਾਇਨ ਸੀਤਲ ਦਾਸ, ਲਾਇਨ ਰਾਜਨ ਧਵਨ, ਲਾਇਨ ਅਮਨ ਤਨੇਜਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!