Latest

ਲਾਇਨਜ ਕਲੱਬ ਫਗਵਾੜਾ ਸਮਾਇਲ ਨੇ ਖੂਨਦਾਨ ਕੈਂਪ ਲਗਾ ਕੇ ਦਿੱਤੀ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ * 25 ਯੁਨਿਟ ਖੂਨ ਕੀਤਾ ਦਾਨ

ਫਗਵਾੜਾ 2 ਅਗਸਤ
( ਸ਼ਰਨਜੀਤ ਸਿੰਘ ਸੋਨੀ    )
ਲਾਇਨਜ ਕਲੱਬ ਫਗਵਾੜਾ ਸਮਾਇਲ ਵਲੋਂ ਕਲੱਬ ਦੇ ਪ੍ਰਧਾਨ ਲਾਇਨ ਪ੍ਰਦੀਪ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਸ਼ਹੀਦ ਉਧਮ ਸਿੰਘ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਕਲੱਬ ਮੈਂਬਰਾਂ ਨੇ 25 ਯੁਨਿਟ ਖੂਨ ਦਾਨ ਕੀਤਾ। ਕੈਂਪ ਦਾ ਉਦਘਾਟਨ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਕਮਲ ਕਿਸ਼ੋਰ ਅਤੇ ਲਾਇਨ ਹਰੀਸ਼ ਬੰਗਾ ਪਾਸਟ ਗਵਰਨਰ ਲਾਇਨਜ ਕਲੱਬ 321-ਡੀ ਨੇ ਸਾਂਝੇ ਤੌਰ ਤੇ ਕੀਤਾ। ਉਹਨਾਂ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਦੇਸ਼ ਦੇ ਮਹਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਜਿਹਨਾਂ ਦੀ ਬਦੌਲਤ ਅੱਜ ਅਸੀਂ ਆਜਾਦੀ ਦਾ ਸੁੱਖ ਮਾਣ ਰਹੇ ਹਾਂ। ਇਸ ਮੌਕੇ ਪਾਸਟ ਪ੍ਰੈਜੀਡੈਂਟ ਲਾਇਨ ਪਰਵੀਨ ਬੰਗਾ, ਲਾਇਨ ਭੁਪਿੰਦਰ ਸਿੰਘ ਜੰਡੂ, ਲਾਇਨ ਪਰਮਜੀਤ ਸਿੰਘ, ਲਾਇਨ ਰਜਨੀ ਬੰਗਾ ਤੋਂ ਇਲਾਵਾ ਲਾਇਨ ਮਲਕੀਤ ਰਾਮ ਬੰਗਾ ਪ੍ਰਧਾਨ ਲਾਇਨਜ ਕਲੱਬ ਫਗਵਾੜਾ ਹਰਮਨ, ਅਮਨਦੀਪ ਸਿੰਘ, ਡਾ. ਹਰਦੀਪ ਸਿੰਘ ਸੇਠੀ, ਡਾ. ਰਵੀ ਪਾਲ ਸਿੰਘ, ਚਰਣਜੀਤ ਸਿੰਘ, ਡਾ. ਰੇਨੁਕਾ, ਅਮਿਤ ਬੰਗਾ, ਰੁਪਿੰਦਰ ਕੌਰ, ਅਮਨਦੀਪ ਕੌਰ, ਪੰਕਜ ਬੰਗਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!