Latest news

ਲਵਲੀ ਯੂਨੀਵਰਸਿਟੀ ਨੇ ਲਾਇਆ ਪਲਾਹੀ ਵਿਖੇ ਐਨ.ਐਸ.ਐਸ. ਕੈਂਪ ਸਮਾਜ ਸੇਵਕ ਮਨੋਹਰ ਸਿੰਘ ਸੱਗੂ ਪੰਚ ਨੇ ਕੈਂਪ ਦਾ ਕੀਤਾ ਉਦਘਾਟਨ

ਫਗਵਾੜਾ, 14 ਦਸੰਬਰ
( ਸ਼ਰਨਜੀਤ ਸਿੰਘ ਸੋਨੀ  )
ਲਵਲੀ ਯੂਨੀਵਰਸਿਟੀ ਦੇ ਐਨ.ਐਸ.ਐਸ. ਯੂਨਿਟ ਦੇ ਵਿਦਿਆਰਥੀਆਂ ਨੇ ਪਿੰਡ ਪਲਾਹੀ ਵਿਖੇ 5 ਦਿਨਾਂ ਕੈਂਪ ਦੀ ਸ਼ੁਰੂਆਤ ਕੀਤੀ। ਇਸ ਕੈਂਪ ਵਿੱਚ 80 ਵਿਦਿਆਰਥੀ, ਵਿਦਿਆਰਥਣਾਂ ਹਿੱਸਾ ਲੈ ਰਹੇ ਹਨ। ਲਵਲੀ ਯੂਨੀਵਰਸਿਟੀ ਵਲੋਂ ਪਿੰਡ ਪਲਾਹੀ ਨੂੰ ਅਡਾਪਟ ਕੀਤਾ ਹੋਇਆ ਹੈ ਅਤੇ ਐਨ.ਐਸ.ਐਸ. ਯੂਨਿਟ ਵਲੋਂ ਸਮੇਂ-ਸਮੇਂ ਪਿੰਡ ਦੀ ਸਫ਼ਾਈ, ਪੌਦੇ ਲਗਾਉਣਾ, ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਦੀ ਸਭਿਆਚਾਰਕ ਸਰਗਰਮੀਆਂ ਕਰਾਉਣਾ ਅਤੇ ਪਿੰਡ ਦੇ ਲੋਕਾਂ ਨਾਲ ਸੰਪਰਕ ਕਰਕੇ ਉਹਨਾ ਦੀਆਂ ਭਲਾਈ ਸਕੀਮਾਂ ‘ਚ ਮਦਦ ਕਰਨਾ ਆਦਿ ਸ਼ਾਮਲ ਹੈ। ਇਸ ਕੈਂਪ ਦਾ ਉਦਘਾਟਨ ਸਾਂਝੇ ਤੌਰ ਤੇ ਮਨੋਹਰ ਸਿੰਘ ਸੱਗੂ ਪੰਚ ਅਤੇ ਸੁਖਵਿੰਦਰ ਸਿੰਘ ਸੱਲ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਬਿਨ੍ਹਾਂ ਪੰਚ ਮਦਨ ਲਾਲ, ਸੁਰਜਨ ਸਿੰਘ ਨੰਬਰਦਾਰ, ਮਨਜੋਤ ਸਿੰਘ ਸੱਗੂ, ਰਣਜੀਤ ਸਿੰਘ ਮੈਨੇਜਰ, ਮੋਹਨ ਸਿੰਘ ਚੇਅਰਮੈਨ, ਭਜਨ ਸਿੰਘ ਸੱਲ, ਤੀਰਥ ਸਿੰਘ ਸੱਲ ਆਦਿ ਹਾਜ਼ਰ ਸਨ। ਵਿਦਿਆਰਥੀਆਂ ਨੇ ਆਪਣੇ ਕੈਂਪ ਕੈਂਪਸ, ਗੁਰਦੁਆਰਾ ਬਾਬਾ ਟੇਕ ਸਿੰਘ ਵਿਖੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਪੂਰੇ ਪਿੰਡ ਦੀਆਂ ਗਲੀਆਂ ਚੋਂ ਪਲਾਸਟਿਕ ਆਦਿ ਚੁੱਕੀ ਅਤੇ ਲੋਕਾਂ ਨੂੰ ਜਾਗਰੂਕ ਕੀਤਾ। ਉਹਨਾ ਗੁਰੂ ਤੇਗ ਬਹਾਦਰ ਸਟੇਡੀਅਮ ਦੀਆਂ ਗਰਾਊਂਡਜ਼ ਦੀ ਸਫ਼ਾਈ ਦਾ ਕੰਮ ਵੀ ਕੀਤਾ।

Leave a Reply

Your email address will not be published. Required fields are marked *

error: Content is protected !!