Latest

ਰੈਪ ਸਿੰਗਰ ਹਨੀ ਸਿੰਘ ਖਿਲਾਫ ਮੁਹਾਲੀ ‘ਚ ਪਰਚਾ ਦਰਜ

ਚੰਡੀਗੜ੍ਹਰੈਪ ਸਿੰਗਰ ਹਨੀ ਸਿੰਘ ਖਿਲਾਫ ਵੱਖਵੱਖ ਧਾਰਾਵਾਂ ਤਹਿਤ ਮੁਹਾਲੀ ‘ਚ ਮਾਮਲਾ ਦਰਜ ਹੋਇਆ ਹੈ। ਹਨੀ ਸਿੰਘ ‘ਤੇ ਉਸ ਦੇ ਨਵੇਂ ਗਾਣੇ ‘ਮੱਖਣਾ’ ‘ਚ ਔਰਤਾਂ ਨੂੰ ਲੈ ਕੇ ਇਤਰਾਜ਼ਯੋਗ ਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਨ ਦਾ ਇਲਜ਼ਾਮ ਲੱਗਿਆ ਹੈ। ਬੀਤੇ ਦਿਨੀਂ ਇਸ ਮਾਮਲੇ ‘ਤੇ ਸੂਬਾ ਮਹਿਲਾ ਕਮਿਸ਼ਨ ਨੇ ਪੰਜਾਬ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ।

ਸੂਬਾ ਮਹਿਲਾ ਕਮਿਸ਼ਨ ਦੀ ਸ਼ਿਕਾਇਤ ‘ਤੇ ਹਨੀ ਸਿੰਘ ਤੇ ਭੂਸ਼ਨ ਕੁਮਾਰ ਖਿਲਾਫ ਪੰਜਾਬ ਦੇ ਮੁਹਾਲੀ ਦੇ ਮਟੌੜ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ‘ਤੇ ਸੈਕਸ਼ਨ 294 (ਗੀਤਾਂ ਰਾਹੀਂ ਅਸ਼ਲੀਲਤਾ ਫੈਲਾਉਣਤੇ 506 (ਧਮਕਾਉਣਸਮੇਤ ਕੁਝ ਹੋਰ ਧਾਰਾਵਾਂ ‘ਚ ਕੇਸ ਦਰਜ ਕੀਤਾ ਗਿਆ ਹੈ।

ਸੂਬਾ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਇਸ ਬਾਰੇ  ਚਿੱਠੀ ਲਿਖ ਹਨੀ ਸਿੰਘ ‘ਤੇ ਕਾਰਵਾਈ ਦੀ ਮੰਗ ਕੀਤੀ ਸੀ। ਮਨੀਸ਼ਾ ਨੇ ਪੰਜਾਬ ਦੇ ਗ੍ਰਹਿ ਸਕੱਤਰ ਤੇ ਡੀਜੀਪੀ ਨੂੰ ਵੀ ਚਿੱਠੀ ਲਿਖ ਕੇ ਵਿਰੋਧ ਦਾ ਪ੍ਰਗਟਾਵਾ ਕੀਤਾ ਸੀ। ਉਨ੍ਹਾਂ ਕਿਹਾ, ‘ਅਸੀਂ ਪੁਲਿਸ ਨੂੰ ਕਿਹਾ ਕਿ ਉਹ ਮੱਖਣਾ‘ ਗਾਣੇ ‘ਚ ਮਹਿਲਾਵਾਂ ਲਈ ਵਰਤੀ ਭੱਦੀ ਸ਼ਬਦਾਵਲੀ ਕਰਕੇ ਸਿੰਗਰ ਖਿਲਾਫ ਐਫਆਈਆਰ ਦਰਜ ਕਰੇ।”

ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਪੰਜਾਬ ‘ਚ ਗਾਣੇ ਨੂੰ ਬੈਨ ਕੀਤਾ ਜਾਣਾ ਚਾਹੀਦਾ ਹੈ। ਹਨੀ ਸਿੰਘ ਦਾ ਇਹ ਗਾਣਾ 2018 ਦਸੰਬਰ ‘ਚ ਰਿਲੀਜ਼ ਹੋਇਆ ਸੀ। ਇਸ ਨੂੰ ਹਨੀ ਸਿੰਘ ਦੇ ਨਾਲਨਾਲ ਨੇਹਾ ਕੱਕੜ ਨੇ ਵੀ ਗਾਇਆ ਤੇ ਗਾਣੇ ਨੂੰ ਲੋਕਾਂ ਨੇ ਪਸੰਦ ਵੀ ਕੀਤਾ ਸੀ।

Leave a Reply

Your email address will not be published. Required fields are marked *

error: Content is protected !!