Latest news

ਰੀਤ ਪ੍ਰੀਤ ਪਾਲ ਸਿੰਘ ਨੂੰ ਮਿਲੀ ਭਾਰਤ ਸਿਨੇ ਐਂਡ ਟੀ.ਵੀ. ਲੇਖਕ ਐਸੋਸੀਏਸ਼ਨ ਦੀ ਮੈਂਬਰਸ਼ਿਪ

ਫਗਵਾੜਾ 30 ਜਨਵਰੀ
( ਸ਼ਰਨਜੀਤ ਸਿੰਘ ਸੋਨੀ )
ਭਾਰਤ ਸਿਨੇ ਐਂਡ ਟੀ.ਵੀ. ਲੇਖਕ ਐਸੋਸੀਏਸ਼ਨ ਵਲੋਂ ਫਗਵਾੜਾ ਦੇ ਰੀਤ ਪ੍ਰੀਤ ਪਾਲ ਸਿੰਘ ਨੂੰ ਐਸੋਸੀਏਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਬਾਰੇ ਫਗਵਾੜਾ ਨਿਊਜ਼ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਰੀਤ ਪ੍ਰੀਤ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਐਸੋਸੀਏਸ਼ਨ ਦੇ ਰਾਸ਼ਟਰੀ ਪ੍ਰਧਾਨ ਰਵਿੰਦਰ ਅਰੋੜਾ ਨੇ ਮੁੰਬਈ ਵਿਖੇ ਨਿਯੁਕਤੀ ਅਤੇ ਪਹਿਚਾਣ ਪੱਤਰ ਦਿੱਤਾ ਹੈ ਅਤੇ ਨਾਲ ਹੀ ਸਪੋਕਸ ਪਰਸਨ ਪੰਜਾਬ ਦੀ ਅਹਿਮ ਜਿੱਮੇਵਾਰੀ ਵੀ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਜੱਥੇਬੰਦੀ ਫਿਲਮ ਅਤੇ ਟੀ.ਵੀ. ਸੀਰੀਅਲਾਂ ਦੇ ਲੇਖਕਾਂ ਦੀ ਜੱਥੇਬੰਦੀ ਹੈ ਅਤੇ ਨਵੇਂ ਲੇਖਕਾਂ ਨੂੰ ਪ੍ਰਮੋਟ ਵੀ ਕੀਤਾ ਜਾਂਦਾ ਹੈ। ਰੀਤ ਪ੍ਰੀਤ ਪਾਲ ਸਿੰਘ ਅਨੁਸਾਰ ਰਾਸ਼ਟਰੀ ਪ੍ਰਧਾਨ ਰਵਿੰਦਰ ਅਰੋੜਾ ਜਲਦੀ ਹੀ ਪੰਜਾਬ ਆਉਣਗੇ ਅਤੇ ਇੱਥੋਂ ਦੇ ਲੇਖਕਾਂ ਨਾਲ ਮੀਟਿੰਗ ਕਰਨਗੇ। ਉਹਨਾਂ ਕਿਹਾ ਕਿ ਉਹ ਐਸੋਸੀਏਸ਼ਨ ਨੂੰ ਸੂਬਾ ਪੱਧਰ ਤੇ ਮਜਬੂਤ ਬਨਾਉਣ ਦੇ ਮਨੋਰਥ ਨਾਲ ਪੰਜਾਬ ਦੇ ਪ੍ਰਤਿਭਾਵਾਨ ਲੇਖਕਾਂ ਨੂੰ ਇਸ ਜੱਥੇਬੰਦੀ ਨਾਲ ਜੋੜਨਗੇ। ਇਹ ਨਿਯੁਕਤੀ ਅਤੇ ਪਹਿਚਾਣ ਪੱਤਰ ਦੇਣ ਮੌਕੇ ਐਸੋਸੀਏਸ਼ਨ ਦੀ ਮੁੰਬਈ ਦਫਤਰ ਸਕੱਤਰ ਸਲੋਨੀ ਵੀ ਹਾਜਰ ਸੀ

Leave a Reply

Your email address will not be published. Required fields are marked *

error: Content is protected !!