Latest news

ਰਾਹਤ : ਅਮਿਤਾਭ ਬੱਚਨ ਨੇ ਦਿਤੀ ਕੋਰੋਨਾ ਨੂੰ ਮਾਤ, ਹਸਪਤਾਲੋਂ ਛੁੱਟੀ ਮਿਲੀ !

ਮੁੰਬਈ : ਅਦਾਕਾਰ ਅਮਿਤਾਭ ਬੱਚਨ ਨੇ ਐਤਵਾਰ ਨੂੰ ਦਸਿਆ ਕਿ ਉਹ ਕੋਰੋਨਾ ਵਾਇਰਸ ਲਾਗ ਤੋਂ ਮੁਕਤ ਹੋ ਗਏ ਹਨ ਅਤੇ ਹੁਣ ਉਹ ਘਰ ਵਿਚ ਇਕਾਂਤਵਾਸ ਵਿਚ ਰਹਿਣਗੇ। ਉਨ੍ਹਾਂ ਸ਼ੁਭਚਿੰਤਕਾਂ ਦੁਆਰਾ ਉਨ੍ਹਂ ਦੀ ਤੰਦਰੁਸਤੀ ਲਈ ਕੀਤੀਆਂ ਗਈਆਂ ਅਰਦਾਸਾਂ ਵਾਸਤੇ ਉਨ੍ਹਾਂ ਦਾ ਧਨਵਾਦ ਕੀਤਾ।

amitabh bachchanamitabh bachchan

77 ਸਾਲਾ ਅਦਾਕਾਰ ਅਤੇ ਉਸ ਦੇ ਬੇਟੇ ਅਭਿਸ਼ੇਕ ਬੱਚਨ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਮਰਗੋਂ 11 ਜੁਲਾਈ ਨੂੰ ਨਾਨਾਵਤੀ ਹਸਪਤਾਲ ਵਿਚ ਦਾਖ਼ਲ ਹੋਏ ਸਨ। ਉਨ੍ਹਾਂ ਟਵਿਟਰ ‘ਤੇ ਲਿਖਿਆ, ‘ਮੇਰੀ ਜਾਂਚ ਰੀਪੋਰਟ ਨੈਗੇਟਿਵ ਆਈ ਹੈ। ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਘਰ ਵਿਚ ਅਲੱਗ ਰਹਾਂਗਾ। ਰੱਬ ਦੀ ਕ੍ਰਿਪਾ, ਮਾਂ, ਬਾਬੂਜੀ ਦੇ ਆਸ਼ੀਰਵਾਦ, ਪਿਆਰਿਆਂ ਤੇ ਮਿੱਤਰਾਂ ਦੀਆਂ ਅਰਦਾਸਾਂ ਅਤੇ ਨਾਨਾਵਤੀ ਹਸਪਤਾਲ ਵਿਚ ਮਿਲਣ ਵਾਲੇ ਦੇਖਭਾਲ ਅਤੇ ਸੇਵਾ ਸਦਕਾ ਮੈਂ ਇਹ ਦਿਨ ਵੇਖ ਸਕਿਆ।’

Amitabh Bachchan and Son Abhishek Test Coronavirus positive Amitabh Bachchan and Son Abhishek

ਕੁੱਝ ਮਿੰਟ ਪਹਿਲਾਂ ਅਭਿਸ਼ੇਕ ਬੱਚਨ ਨੇ ਲਿਖਿਆ ਸੀ ਕਿ ਉਨ੍ਹਾਂ ਦੇ ਪਿਤਾ ਬੀਮਾਰੀ ਤੋਂ ਮੁਕਤ ਹੋ ਚੁਕੇ ਹਨ। 44 ਸਾਲਾ ਅਭਿਸ਼ੇਕ ਨੇ ਕਿਹਾ ਕਿ ਉਹ ਹਾਲੇ ਵੀ ਬੀਮਾਰੀ ਦੀ ਲਪੇਟ ਵਿਚ ਹੈ ਅਤੇ ਹਸਪਤਾਲ ਵਿਚ ਹੈ। ਅਭਿਸ਼ੇਕ ਦੀ ਪਤਨੀ ਐਸ਼ਵਰਿਆ ਰਾਏ ਅਤੇ ਉਸ ਦੀ ਅੱਠ ਸਾਲਾ ਬੇਟੀ ਆਰਾਧਿਆ ਨੂੰ ਕੋਨਾ ਵਾਇਰਸ ਤੋਂ ਮੁਕਤ ਹੋਣ ਮਗਰੋਂ ਸੋਮਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ।

Amitabh BachchanAmitabh Bachchan

ਅਭਿਸ਼ੇਕ ਨੇ ਕਿਹਾ ਕਿ ਉਹ ਵੀ ਅਪਣੇ ਦੋਸਤਾਂ, ਮਿੱਤਰਾਂ ਤੇ ਪ੍ਰਸ਼ੰਸਕਾਂ ਦੀਆਂ ਦੁਆਵਾਂ ਨਾਲ ਛੇਤੀ ਹੀ ਸਿਹਤਯਾਬ ਹੋ ਕੇ ਘਰ ਮੁੜੇਗਾ।

Leave a Reply

Your email address will not be published. Required fields are marked *

error: Content is protected !!