Latest news

ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਵਿਖੇ ਵਿਦਿਆਰਥੀਆਂ ਲਈ ਭਾਰਤੀ ਐਕਸਾ ਲਾਈਫ ਇਨਸੁਰੈਂਸ ਕੰਪਨੀ ਵਲੋਂ ਪਲੇਸਮੈਂਟ ਡਰਾਈਵ ਕਰਵਾਈ

ਫਗਵਾੜਾ 13ਮਾਰਚ
( ਸ਼ਰਨਜੀਤ ਸਿੰਘ ਸੋਨੀ )
ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਵਿਖੇ ਐਮ.ਬੀ.ਏ 2020 ਬੈਚ ਦੇ ਵਿਦਿਆਰਥੀਆਂ ਲਈ ਭਾਰਤੀ ਐਕਸਾ ਲਾਈਫ ਇਨਸੁਰੈਂਸ ਕੰਪਨੀ ਵਲੋਂ ਪਲੇਸਮੈਂਟ ਡਰਾਈਵ ਕਰਵਾਈ ਗਈ।ਜਿਸ ਵਿੱਚ ਕਲਾਜ ਵਿਿਦਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ 12 ਵਿਦਿਆਰਥੀ ਨੀਲਮ, ਦੇਵਾਨੰਦ ਤਿਵਾੜੀ, ਪ੍ਰਿੰਅਕਾਂ, ਅਮ੍ਰਿਤ, ਨੀਲਮ, ਗੁਰਚੇਤਨ, ਲਵਿਸ਼, ਗੁਰਲੀਨ ਕੌਰ, ਗੁਡੂ ਕੁਮਾਰ, ਭਾਵਨਾ, ਓਕਾਰ ਸਿੰਘ ਨੂੰ 3 ਲੱਖ ਦੇ ਪੈਕਜ਼ ਤੇ ਚੁਣੇ ਗਏ।
ਇਸ ਮੌਕੇ ਰਾਮਗੜ੍ਹੀਆ ਐਜ਼ੂਕੇਸ਼ਨ ਕੌਂਸਲ ਦੇ ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ ਨੇ ਕਿਹਾ ਕਿ ਸਾਡੀ ਸੰਸਥਾ 90 ਸਾਲਾਂ ਤੋਂ ੳੇੁਚੇਰੀ ਸਿੱਖਿਆ ਦੇਣ ਲਈ ਵੱਚਨਵੱਧ ਹੈ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਇਹੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਵਿਿਦਆਰਥੀਆਂ ਦਾ ਰੁਝਾਨ ਸਿੱਖਿਆ ਦੇ ਖੇਤਰ ਵੱਧਦਾ ਰਹੇ।
ਇਸ ਮੌਕੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਦੇ ਪ੍ਰਿੰਸੀਪਲ ਡਾ: ਨਵੀਨ ਢਿਲੋਂ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਆੳੇਣ ਵਾਲੇ ਸਮੇਂ ਵਿੱਚ ਵੀ ਨਾਮਵਰ ਕੰਪਨੀਆਂ ਨੂੰ ਬੁਲਾ ਕੇ ਪਲੇਸਮੈਂਟ ਡਰਾਈਵ ਕਰਵਾਈ ਜਾਂਦੀ ਰਹੇਗੀ ਤਾਂ ਜੋ ਵਿਿਦਆਰਥੀਆਂ ਨੂੰ ਉਨ੍ਹਾਂ ਦੇ ਸੁਪਨੇ ਸਾਕਾਰ ਕਰਨ ਦਾ ਮੌਕਾ ਮਿਲ ਸਕੇ।
ਇਸ ਮੌਕੇ ਸੋਨਪ੍ਰੀਤ ਕੌਰ ਟਰੇਨਿੰਗ ਐਂਡ ਪਲੇਸਮੈਂਟ ਇੰਚਾਰਜ਼, ਐਮ.ਬੀ.ਏ ਵਿਭਾਗ ਮੁੱਖੀ ਤਰੁਨ ਤਲਵਾਰ ਅਤੇ ਸਟਾਫ ਮੈਂਬਰ ਜਸਪ੍ਰੀਤ ਕੌਰ, ਮੋਨਿਕਾ ਸ਼ਰਮਾਂ, ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!