Latest

ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਵਿਖੇ ਆਰ.ਏ.ਪੀ.ਐਸ. ਇੰਨਫੋਟੈਕ ਵਲੋਂ ਜੁਆਇੰਟ ਕੈਮਪਸ ਪਲੇਸਮੈਂਟ ਡਰਾਈਵ ਕਰਵਾਈ ਗਈ

ਫਗਵਾੜਾ 30ਅਗਸਤ
(ਸ਼ਰਨਜੀਤ ਸਿੰਘ ਸੋਨੀ )
ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਵਿਖੇ ਬੀ.ਟੈਕ, ਐਮ. ਟੈਕ, ਐ.ਬੀ.ਏ / ਐਮ.ਸੀ.ਏ, ਬੀ.ਕਾਮ, ਬੀ.ਬੀ.ਏ, ਬੀ.ਬੀ.ਐਮ, ਬੀ.ਏ, ਵਿਭਾਗ ਦੇ ਵਿਦਿਆਰਥੀਆਂ ਲਈ ਆਰ.ਏ.ਪੀ.ਐਸ. ਇੰਨਫੋਟੈਕ ਵਲੋਂ ਜੁਆਇੰਟ ਕੈਮਪਸ ਪਲੇਸਮੈਂਟ ਡਰਾਈਵ ਕਰਵਾਈ ਗਈ।ਜ਼ਿਕਰਯੋਗ ਹੈ ਕਿ ਰਾਮਗੜ੍ਹੀਆ ਕਂੈਪਸ ਸਮੇਂ ਸਮੇਂ ਤੇ ਵਿਦਿਆਰਥੀਆਂ ਲਈ ਨੈਸ਼ਨਲ ਤੇ ਮਲਟੀ ਨੈਸ਼ਨਲ ਕੰਪਨੀਆਂ ਵਿਚ ਪਲੇਸਮੈਂਟ ਲਈ ਹਮੇਸ਼ਾਂ ਮੋਹਰੀ ਰਿਹਾ ਹੈ।ਆਪਣੀ ਇਸੇ ਲੜੀ ਦੇ ਤਹਿਤ ਅੱਜ ਕੈਂਪਸ ਵਿਖੇ ਵੱਖ-ਵੱਖ ਕਲਾਜਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਜਿਸ ਦੌਰਾਨ ਡਾ: ਨਵੀਨ ਢਿਲੋਂ ਨੇ ਆਏ ਹੋਏ ਮੁੱਖ ਮਹਿਮਾਨ ਅਜੇ ਪਰਿਹਾਰ ਐਚ.ਆਰ. ਅਧਿਕਾਰੀ ਆਰ.ਏ.ਪੀ.ਐਸ. ਇੰਨਫੋਟੈਕ ਦਾ ਸਵਾਗਤ ਕੀਤਾ ।

ਕੰਪਨੀ ਦੇ ਐਚ.ਆਰ ਅਧਿਕਾਰੀ ਨੇ 200 ਦੇ ਕਰੀਬ ਵਿਦਿਆਰਥੀਆਂ ਦੇ ਗਰੱਪ ਡਿਸਕਸ਼ਨ ਅਤੇ ਇੰਟਰਵਿੳ ਰਾਉਂਡ ਕਰਵਾਏ।ਉਨ੍ਹਾਂ ਜਾਣਕਾਰੀ ਦਿੰਦiਆਂ ਦੱਸਿਆ ਕਿ ਕੰਪਨੀ ਵਲੋਂ ਚੁਣੇ ਹੋਏ ਵਿਦਿਆਰਥੀਆਂ ਦਾ ਸਾਲਾਨਾ ਪੈਕਜ਼ 3 ਲੱਖ ਰੁਪਏ ਤੱਕ ਹੋਵੇਗਾ।ਇਸ ਮੌਕੇ ਰਾਮਗੜ੍ਹੀਆ ਐਜ਼ੂਕੇਸ਼ਨ ਕੌਂਸਲ ਦੇ ਚੈਅਰਪ੍ਰਸਨ ਮੈਡਮ ਮਨਪ੍ਰੀਤ ਕੌਰ ਭੋਗਲ ਅਤੇ ਡਾਈਰੈਕਟਰ ਡਾ: ਵੀਓਮਾ ਭੋਗਲ ਢੱਟ ਨੇ ਨੌਕਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਵਿਦਿਆਰਥੀਆਂ ਦੀ ਕਾਮਯਾਬੀ ਉਨ੍ਹਾਂ ਦੀ ਆਪਣੀ ਲਗਨ ਤੇ ਅਧਿਆਪਕਾਂ ਦੀ ਕਾਰਵਾਈ ਮਿਹਨਤ ਦਾ ਹੀ ਫਲ ਹੈ।ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਮਾਣ ਹੈ ਕਿ ਨਾਮਵਰ ਕੰਪਨੀਆਂ ਉਨ੍ਹਾਂ ਦੀਆਂ ਵਿੱਦਿਅਕ ਸੰਸਥਾਵਾਂ ਚ ਆ ਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨੇ ਸਾਕਾਰ ਕਰਨ ਦਾ ਮੌਕਾ ਦਿੰਦੀਆਂ ਹਨ।ਇਸ ਮੌਕੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਦੇ ਪ੍ਰਿੰਸੀਪਲ ਡਾ: ਨਵੀਨ ਢਿਲੋਂ ਨੇ ਟਰੇਨਿੰਗ ਐਂਡ ਪਲੇਸਮੈਂਟ ਇੰਚਾਰਜ਼ ਮੈਡਮ ਸੋਨਪ੍ਰੀਤ ਕੌਰ ਦੇ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਸਮੇਂ-ਸਮੇਂ ਤੇ ਨਾਮਵਰ ਕੰਪਨੀਆਂ ਨੂੰ ਬੁਲਾ ਕੇ ਪਲੇਸਮੈਂਟ ਡਰਾਇਵ ਕਰਵਾਈ ਜਾਂਦੀ ਰਹੇਗੀ ਤਾਂ ਜੋ ਵਿਦਿਆਰਥੀ ਚੰਗੀਆ ਨੌਕਰੀਆਂ ਪ੍ਰਾਪਤ ਕਰ ਸਕਣ।

ਇਸ ਮੌਕੇ ਉਨ੍ਹਾਂ ਟਰੇਨਿੰਗ ਐਂਡ ਪਲੇਸਮੈਂਟ ਵਿਭਾਗ ਦੇ ਇੰਚਾਰਜ਼ ਮੈਡਮ ਸੋਨਪ੍ਰੀਤ ਕੌਰ ਅਤੇ ਸਟਾਫ ਮੈਂਬਰ ਹਰਸ਼ਦੀਪ ਤ੍ਰੇਹਨ,ਇੰਦਰਪ੍ਰੀਤ ਸਿੰਘ,ਅਮਿਤ ਵਰਮਾ,ਜਸਪ੍ਰੀਤ ਕੌਰ,ਮੋਨਿਕਾ ਸ਼ਰਮਾਂ,ਸੋਨੀਆਂ ਵਰਮਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!