Latest

ਰਾਣੀ ਸੋਢੀ ਦੇ ਯਤਨਾ ਸਦਕਾ ਸ਼ਾਮ ਨਗਰ ‘ਚ ਵਾਟਰ ਸਪਲਾਈ ਪਾਈਪ ਲਾਈਨ ਵਿਛਾਉਣ ਦੇ ਕੰਮ ਦਾ ਹੋਇਆ ਸ਼ੁੱਭ ਆਰੰਭ * 35 ਲੱਖ ਰੁਪਏ ਕੀਤੇ ਜਾ ਰਹੇ ਖਰਚ

ਫਗਵਾੜਾ 15 ਜੁਲਾਈ
( ਸ਼ਰਨਜੀਤ ਸਿੰਘ ਸੋਨੀ  )

ਫਗਵਾੜਾ ਸ਼ਹਿਰ ਦੇ ਵਾਰਡ ਨੰਬਰ 23 ‘ਚ ਮੁਹੱਲਾ ਸ਼ਾਮ ਨਗਰ ਵਿਖੇ ਵਾਟਰ ਸਪਲਾਈ ਪਾਈਪ ਲਾਈਨ ਵਿਛਾਉਣ ਦੇ ਕੰਮ ਦਾ ਸ਼ੁੱਭ ਆਰੰਭ ਅੱਜ ਜ਼ਿਲਾ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਸ੍ਰੀਮਤੀ ਬਲਵੀਰ ਰਾਣੀ ਸੋਢੀ ਨੇ ਆਪਣੇ ਕਰ ਕਮਲਾਂ ਨਾਲ ਕਰਵਾਇਆ। ਇਸ ਤੋਂ ਪਹਿਲਾਂ ਅਰਦਾਸ ਹੋਈ ਅਤੇ ਸ਼ੁੱਭ ਆਰੰਭ ਦੀ ਰਸਮ ਉਪਰੰਤ ਲੱਡੂ ਵੰਡੇ ਗਏ। ਰਾਣੀ ਸੋਢੀ ਨੇ ਕਿਹਾ ਕਿ ਵਾਟਰ ਸਪਲਾਈ ਸੁਵਿਧਾ ਨਾ ਹੋਣ ਕਰਕੇ ਲੋਕ ਪੀਣ ਵਾਲੇ ਪਾਣੀ ਦੀ ਮੁਢਲੀ ਸੁਵਿਧਾ ਤੋਂ ਵੀ ਵਾਂਝੇ ਸਨ। ਪਿਛਲੇ ਦਿਨੀਂ ਜਦੋਂ ਉਹਨਾਂ ਮੁਹੱਲੇ ਦਾ ਦੌਰਾ ਕਰਕੇ ਲੋਕਾਂ ਨਾਲ ਰਾਬਤਾ ਕੀਤਾ ਤਾਂ ਪਤਾ ਲੱਗਾ ਕਿ ਮੁਹੱਲੇ  ਵਿਚ ਪਾਣੀ ਦੀ ਟੰਕੀ ਤਾਂ ਬਣੀ ਹੈ ਪਰ ਘਰਾਂ ਤੱਕ ਪਾਈਪ ਲਾਈਨ ਨਹੀਂ ਪਾਈ ਗਈ ਜਿਸ ਕਰਕੇ ਲੋਕ ਵੱਡੀ ਮੁਸ਼ਕਲ ਨਾਲ ਜੂਝ ਰਹੇ ਸਨ। ਰੋਜਾਨਾ ਦੇ ਕੰਮਾ ਲਈ ਦੂਰ ਦੁਰਾਢੇ ਤੋਂ ਪਾਣੀ ਢੋਣਾ ਪੈਂਦਾ ਸੀ। ਮੁਹੱਲੇ ਦੇ ਵਸਨੀਕਾਂ ਤੋਂ ਪਤਾ ਲੱਗਾ ਕਿ ਕਰੀਬ ਢਾਈ ਸਾਲ ਪਹਿਲਾਂ ਉਸ ਸਮੇਂ ਦੇ ਵਿਧਾਇਕ ਸੋਮ ਪ੍ਰਕਾਸ਼ ਕੈਂਥ ਨੇ ਵਾਟਰ ਸਪਲਾਈ ਪਾਈਪ ਲਾਈਨ ਵਿਛਾਉਣ ਦਾ ਨੀਂਹ ਪੱਥਰ ਰੱਖਿਆ ਸੀ। ਪਾਈਪ ਵੀ ਲਿਆਦੇ ਗਏ ਪਰ ਬਾਅਦ ਵਿਚ ਨਿਗਮ ਵਲੋਂ ਬਿਨਾ ਕੋਈ ਕਾਰਨ ਦੱਸੇ ਪਾਈਪ ਵਾਪਸ ਮੰਗਵਾ ਲਏ ਗਏ। ਰਾਣੀ ਸੋਢੀ ਨੇ ਦੱਸਿਆ ਕਿ ਉਹਨਾਂ ਲੋਕਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਅਤੇ ਦੁਬਾਰਾ 35 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਵਾ ਕੇ ਅੱਜ ਕੰਮ ਸ਼ੁਰੂ ਕਰਵਾਇਆ ਅਤੇ ਖੁਸ਼ੀ ਹੈ ਕਿ ਬਹੁਤ ਜਲਦੀ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਹੋ ਰਹੀ ਹੈ। ਇਸ ਦੌਰਾਨ ਮੁਹੱਲਾ ਨਿਵਾਸੀਆਂ ਨੇ ਕੰਮ ਸ਼ੁਰੂ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸ੍ਰੀਮਤੀ ਰਾਣੀ ਸੋਢੀ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੇ ਯਤਨਾ ਸਦਕਾ ਹੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਾਟਰ ਸਪਲਾਈ ਦੀ ਸਮੱਸਿਆ ਦਾ ਹਲ ਹੋਣ ਜਾ ਰਿਹਾ ਹੈ। ਇਸ ਮੌਕੇ ਕੌਂਸਲਰ ਮਦਨ ਲਾਲ, ਕਮਲ ਸ਼ਿਵਪੁਰੀ, ਨਰੇਸ਼ ਗੰਗੜ, ਸ਼ਾਮ ਲਾਲ, ਗੁਰਮੀਤ ਚੰਦ, ਟੇਕਰਾਜ, ਬਾਬਾ ਸੁਖਦੇਵ ਸ਼ਰਮਾ, ਪਰਮਜੀਤ ਮੱਲ, ਗੁਲਜਾਰ ਰਾਮ, ਹਰਮੇਸ਼ ਜੱਖੂ, ਮਲਕੀਤ ਕੌਰ, ਮਲਕੀਤ ਕੌਰ, ਕਮਲਜੀਤ, ਕ੍ਰਿਸ਼ਨਾ ਦੇਵੀ, ਤਰਸੇਮ ਕੌਰ, ਨਿਰਮਲਜੀਤ ਕੌਰ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!