Latest news

ਰਾਣੀ ਸੋਢੀ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨੇ ਕੀਤੀ ਮੋਗਾ ਰੈਲੀ ‘ਚ ਸ਼ਿਰਕਤ

ਫਗਵਾੜਾ 8 ਮਾਰਚ
( ਸ਼ਰਨਜੀਤ ਸਿੰਘ ਸੋਨੀ  )
ਮੌਗਾ ਦੇ ਕਿੱਲੀ ਚਾਹਲਾ ਪਿੰਡ ਵਿਖੇ ਵੀਰਵਾਰ ਨੂੰ ਹੋਈ ਰਾਹੁਲ ਗਾਂਧੀ ਦੀ ਰੈਲੀ ਵਿਚ ਜਿਲ੍ਹਾਂ ਕਪੂਰਥਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਬਲਵੀਰ ਰਾਣੀ ਸੋਢੀ ਦੀ ਅਗਵਾਈ ਹੇਠ ਫਗਵਾੜਾ ਸਮੇਤ ਜਿਲ੍ਹੇ ਦੇ ਸੈਂਕੜੇ ਕਾਂਗਰਸੀ ਵਰਕਰਾਂ ਨੇ ਸ਼ਿਰਕਤ ਕੀਤੀ। ਇਹ ਜੱਥਾ ਵੀਰਵਾਰ ਸਵੇਰੇ ਸ੍ਰੀਮਤੀ ਰਾਣੀ ਸੋਢੀ ਦੇ ਗ੍ਰਹਿ ਅਰਬਨ ਅਸਟੇਟ ਤੋਂ ਗੱਡੀਆਂ ਅਤੇ ਬੱਸਾਂ ਦੇ ਕਾਫਿਲੇ ਦੇ ਰੂਪ ਵਿਚ ਰਵਾਨਾ ਹੋਇਆ। ਦੇਰ ਸ਼ਾਮ ਵਾਪਸੀ ਸਮੇਂ ਰਾਣੀ ਸੋਢੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਗਾ ਰੈਲੀ ਵਿਚ ਪੰਜਾਬ ਭਰ ਤੋਂ ਪੁੱਜੇ ਲੱਖਾਂ ਕਾਂਗਰਸੀ ਵਰਕਰਾਂ ਦਾ ਠਾਠ੍ਹਾਂ  ਮਾਰਦਾ ਸੈਲਾਬ ਇਸ ਗੱਲ ਦਾ ਗਵਾਹ ਹੈ ਕਿ ਸੂਬੇ ਦੇ ਲੋਕ ਹੁਣ ਕੇਂਦਰ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਚਾਹੁੰਦੇ ਹਨ ਅਤੇ ਰਾਹੁਲ ਗਾਂਧੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ। ਉਹਨਾਂ ਦਾਅਵਾ ਕੀਤਾ ਕਿ ਇਸ ਸਫਲ ਰੈਲੀ ਤੋਂ ਬਾਅਦ ਕੋਈ ਸ਼ੱਕ ਨਹੀਂ ਕਿ ਪੰਜਾਬ ਦੀਆਂ ਕੁੱਲ 13 ਲੋਕਸਭਾ ਸੀਟਾਂ ਤੇ ਆਉਂਦੀਆਂ ਚੋਣਾਂ ਵਿਚ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਇਸ ਜੱਥੇ ਵਿੱਚ ਹੋਰਨਾਂ ਤੋਂ ਇਲਾਵਾ ਕੌਂਸਲਰ ਰਵਿੰਦਰ ਰਵੀ, ਮਦਨ ਲਾਲ, ਹਰਬੰਸ ਲਾਲ ਖਲਵਾੜਾ, ਅਸ਼ੋਕ ਉੱਪਲ, ਪੱਪੀ ਪਰਮਾਰ, ਕੁਲਵੰਤ ਪੱਬੀ, ਜਰਨੈਲ ਸਿੰਘ ਸਰਪੰਚ ਉੱਚਾ ਪਿੰਡ, ਸੁਰਿੰਦਰ ਪਾਲ ਸਰਪੰਚ ਬਲਾਲੋਂ, ਦਿਲਬਾਗ ਸਿੰਘ ਸਰਪੰਚ ਬਿਸ਼ਨਪੁਰਾ, ਸੋਮਨਾਥ ਸਰਪੰਚ ਕ੍ਰਿਪਾਲਪੁਰ ਕਲੋਨੀ, ਕਾਲਾ ਰਾਣੀਪੁਰ ਸਾਬਕਾ ਬਲਾਕ ਸੰਮਤੀ ਮੈਂਬਰ, ਸੁਰਜੀਤ ਸਿੰਘ ਸਾਬਕਾ ਸਰਪੰਚ ਜਗਤਪੁਰ ਜੱਟਾਂ, ਮੈਂਬਰ ਪੰਚਾਇਤ ਨਿਰਭੈਰ ਸਿੰਘ, ਜੋਗਿੰਦਰ ਕੌਰ, ਜੀਤ ਬਘਾਣਾ, ਰੂਪ ਲਾਲ, ਸੁਰਜੀਤ ਕੁਮਾਰ, ਮੱਖਣ ਲਾਲ, ਰਾਣੀ, ਪਾਲ ਸਿੰਘ, ਮਾਸਟਰ ਮਹਿੰਦਰ ਪਾਲ, ਸੌਰਭ ਜੋਸ਼ੀ, ਬੱਬੂ ਠੇਕੇਦਾਰ, ਗੁਰਦਿਆਲ ਸੋਢੀ, ਪ੍ਰੇਮ ਚੱਗਰ, ਕਸ਼ਮੀਰ ਕੌਰ ਸੰਧੂ, ਰਜਨੀ ਪ੍ਰਧਾਨ ਦਿਹਾਤੀ, ਤਜਿੰਦਰ ਬਾਵਾ, ਗੁਰਦੀਪ ਗਰੇਵਾਲ, ਬਿੱਲਾ ਬੋਹਾਨੀ, ਕੈਪਟਨ ਹਰਵਿੰਦਰ ਸਿੰਘ, ਸੰਤੋਖ ਸਿੰਘ ਨਰੂੜ, ਸਨੀ ਬਸੰਤ ਨਗਰ, ਪ੍ਰੋ. ਹਰਭਜਨ ਸਿੰਘ, ਗੁਲਜਾਰ ਸਿੰਘ, ਪਰਸ ਰਾਮ, ਕਾਲਾ ਮਾਣਕਾ, ਹੁਸਨ ਲਾਲ, ਰਾਜਕੁਮਾਰ, ਪੰਮਾ ਪਹਿਲਵਾਨ, ਰਾਮ ਤੀਰਥ, ਜਗਨਾਹਰ ਸਿੰਘ, ਜਸਵੀਰ ਜੱਸੀ, ਤੁਸ਼ਾਰ ਉੱਪਲ, ਨੰਬਰਦਾਰ ਕੁਲਵੰਤ ਸਿੰਘ, ਵਰੁਣ ਪਾਂਸ਼ਟਾ, ਐਡਵੋਕੇਟ ਲਖਵੀਰ ਸਿੰਘ, ਬਲਵੀਰ ਚੈੜ, ਮਦਨ ਲਾਲ, ਰਵੀ ਵਿਕਾਸ ਨਗਰ, ਪਰਮਿੰਦਰ ਸਿੰਘ, ਅਮਰੀਕ ਸਿੰਘ, ਰਾਕੇਸ਼ ਪ੍ਰਭਾਕਰ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *

error: Content is protected !!