Latest news

ਰਵੀਦਾਸ ਮੰਦਰ ਬਾਰੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ

ਪਿਛਲੇ ਦਿਨੀਂ ਚਰਚਾ ਵਿੱਚ ਰਹੇ ਸੰਤ ਰਵੀਦਾਸ ਮੰਦਰ ਬਾਰੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਮੰਦਰ ਲਈ ਥਾਂ ਦੇਣ ਨੂੰ ਤਿਆਰ ਹੋ ਗਈ ਹੈ। ਦਿੱਲੀ ਵਿੱਚ ਮੌਜੂਦ ਇਸ ਮੰਦਰ ਨੂੰ ਡੀਡੀਏ ਨੇ 10 ਅਗਸਤ ਨੂੰ ਢਾਹ ਦਿੱਤਾ ਸੀ, ਜਿਸ ਪਿੱਛੋਂ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਗਏ ਸੀ। ਦਿੱਲੀ ਵਿੱਚ ਵੀ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤਾ ਗਿਆ ਸੀ।

 

ਹੁਣ ਤਾਅ ਹੋਇਆ ਹੈ ਕਿ ਜਿਸ ਥਾਂ ‘ਤੇ ਮੰਦਰ ਸੀ, ਉਸੇ ਥਾਂ ‘ਤੇ ਮੰਦਰ ਦਾ ਫਿਰ ਤੋਂ ਨਿਰਮਾਣ ਕੀਤਾ ਜਾਏਗਾ। ਸੁਪਰੀਮ ਕੋਰਟ ਨੇ ਹੀ5 ਅਕਤੂਬਰ ਨੂੰ ਮੰਦਰ ਦੇ ਮਸਲੇ ਦਾ ਹੱਲ ਕੱਢਣ ਲਈ ਕੇਂਦਰ ਨੂੰ ਕਿਹਾ ਸੀ। ਅੱਜ ਮਾਮਲੇ ਦੀ ਅਗਲੀ ਸੁਣਵਾਈ ਸੀ।

 

ਹੁਣ ਕੇਂਦਰ ਸਰਕਾਰ ਨੇ ਅਦਾਲਤ ਨੂੰ ਮੰਦਰ ਲਈ ਜ਼ਮੀਨ ਦੇਣ ਦੀ ਗੱਲ ਕਹੀ ਹੈ। ਉਦੋਂ ਕੋਰਟ ਦਿੱਲੀ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਜੇਸ਼ ਲਿਲੋਠੀਆ ਦੀ ਪਟੀਸ਼ਨ ‘ਤੇ ਸੁਣਵਾਈ ਕਰ ਰਿਹਾ ਸੀ। ਇਹ ਪਟੀਸ਼ਨ ਡੀਡੀਏ ਦੇ ਖ਼ਿਲਾਫ਼ ਦਰਜ ਕਰਵਾਈ ਗਈ ਸੀ। ਰਵੀਦਾਸ ਸਭਾ ਤੇ ਪਟੀਸ਼ਨਕਰਤਾਵਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।

Leave a Reply

Your email address will not be published. Required fields are marked *

error: Content is protected !!