Latest news

ਯੂਥ ਕਾਂਗਰਸ ਦੀ ਜਿਲਾ ਕਪੂਰਥਲਾ ਕਾਰਜਕਾਰਣੀ ਦਾ ਗਠਨ ਜਲਦ ਕੀਤਾ ਜਾ ਰਿਹੈ – ਸੌਰਵ ਖੁੱਲਰ * ਕਿਹਾ – ਚੋਣ ਦੰਗਲ-2022 ਲਈ ਕਾਂਗਰਸ ਦਾ ਅਧਾਰ ਕਰਾਂਗੇ ਮਜਬੂਤ

ਫਗਵਾੜਾ 30 ਜੂਨ
(   ਸ਼ਰਨਜੀਤ ਸਿੰਘ ਸੋਨੀ   )
ਜਿਲਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲਰ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਜੁਲਾਈ ਮਹੀਨੇ ਵਿਚ ਜਿਲਾ ਕਾਂਗਰਸ ਕਮੇਟੀ ਦੀ ਯੂਥ ਕਾਰਜਕਾਰਣੀ ਦਾ ਗਠਨ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਿਲੇ ਦੀਆਂ ਚਾਰ ਵਿਧਾਨਸਭਾਵਾਂ ਫਗਵਾੜਾ, ਕਪੂਰਥਲਾ, ਭੁੱਲਥ ਅਤੇ ਸੁਲਤਾਨਪੁਰ ਲੋਧੀ ਵਿਖੇ ਵੀ ਸ਼ਹਿਰੀ ਅਤੇ ਪੇਂਡੂ ਪੱਧਰ ਤੇ 25 ਮੈਂਬਰੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਉਹਨਾਂ ਕਿਹਾ ਯੂਥ ਕਾਂਗਰਸ ਨੇ ਹਮੇਸ਼ਾ ਹੀ ਕਾਂਗਰਸ ਪਾਰਟੀ ਦੇ ਅਧਾਰ ਨੂੰ ਮਜਬੂਤ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ ਅਤੇ ਹੁਣ ਤੋਂ ਹੀ ਜਿਲੇ ਦੀ ਹਰ ਅਸੈਂਬਲੀ ਅਤੇ ਹਰ ਬਲਾਕ ਵਿਚ ਪੇਂਡੂ ਤੇ ਸ਼ਹਿਰੀ ਖੇਤਰਾਂ ਵਿਚ ਯੂਥ ਕਾਂਗਰਸ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਤੋਂ ਬਾਅਦ ਵਿਧਾਨਸਭਾ ਚੋਣ 2022 ਨੂੰ ਟਾਰਗੇਟ ਤੇ ਰੱਖ ਕੇ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਜਾਵੇਗਾ ਇਸ ਦੇ ਨਾਲ ਹੀ ਕੋਵਿਡ-19 ਕੋਰੋਨਾ ਆਫਤ ਨਾਲ ਨਜਿੱਠਣ ਵਿਚ ਵੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਯੂਥ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਰ ਸੰਭਵ ਯੋਗਦਾਨ ਦਿੱਤਾ ਜਾਵੇਗਾ। ਇਸ ਮੌਕੇ ਯੂਥ ਪ੍ਰਧਾਨ ਫਗਵਾੜਾ ਕਰਮਦੀਪ ਸਿੰਘ ਕੰਮਾ, ਹੈਪੀ ਬਸਰਾ, ਤਰਨ ਨਾਮਧਾਰੀ, ਮੌਲਾ ਸ਼ੇਰਗਿਲ, ਹੈੱਪੀ ਸ਼ੇਰਗਿਲ, ਟਿੰਕੂ, ਤਾਰਾ ਨਾਮਧਾਰੀ, ਰਮਨ ਬਸਰਾ, ਰਾਜੂ ਬਸਰਾ, ਦਮਨ ਅਰੋੜਾ ਤੇ ਕਾਕਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!