Latest

ਮੱਛੀ ਪਾਲਣ ਵਿਭਾਗ ਦੀ ਨਵੀ ਬਿਲਡਿੰਗ ਦਾ ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਰੱਖਿਆ ਨੀਂਹ ਪੱਥਰ ਮੱਛੀ ਪੂੰਗ ਫਾਰਮ ਵਿਖੇ ਤਿੰਨ ਰੋਜਾ ਵਿਸ਼ੇਸ਼ ਸਿਖਲਾਈ ਕੈਂਪ ਦੀ ਸ਼ੁਰੂਆਤ

ਕਪੂਰਥਲਾ-11 ਫਰਵਰੀ
ਸ਼ਰਨਜੀਤ ਸਿੰਘ ਸੋਨੀ

ਹੁਨਰ ਵਿਕਾਸ ਪ੍ਰੋਗਰਾਮ ਤਹਿਤ ਮੱਛੀ ਪੂੰਗ ਫਾਰਮ ਕਪੂਰਥਲਾ ਵਿਖੇ ਤਿੰਨ ਰੋਜਾ ਵਿਸ਼ੇਸ਼
ਸਿਖਲਾਈ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਕੈਂਪ ਦਾ ਉਦਘਾਟਨ ਬਲਬੀਰ ਸਿੰਘ ਸਿੱਧੂ
ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਵਲੋਂ
ਕੀਤਾ ਗਿਆ। ਇਸ ਮੌਕੇ ਮੰਤਰੀ ਸਾਹਿਬ ਵਲੋਂ ਮੱਛੀ ਪਾਲਣ ਵਿਭਾਗ ਕਪੂਰਥਲਾ ਦੇ ਦਫਤਰੀ
ਕੰਪਲੈਕਸ ਦੀ ਨਵੀ ਬਿਲਡਿੰਗ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ
ਸਿੱਧੂ ਦੇ ਨਾਲ ਕਪੂਰਥਲਾ ਹਲਕੇ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਜ਼ਿਲ੍ਹਾ
ਕਾਂਗਰਸ ਦੇ ਪ੍ਰਧਾਨ ਬਲਬੀਰ ਰਾਣੀ ਸੋਢੀ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ।

ਜਿਸ ਵਿਚ ਉਨ੍ਹਾਂ ਨੇ ਮੱਛੀ ਪਾਲਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਅੱਜ ਦਾ ਯੁੱਗ
ਖੇਤੀਬਾੜੀ ਵਿਚ ਵਿਭਿੰਨਤਾ ਲਿਆਉਣ ਦਾ ਯੁੱਗ ਹੈ, ਜਿਸ ਵਿਚ ਖੇਤੀਬਾੜੀ ਦੇ ਨਾਲ-ਨਾਲ
ਹੋਰ ਸਹਾਇਕ ਧੰਦਿਆਂ ਦੀ ਬਹੁਤ ਜ਼ਰੂਰਤ ਹੈ। ਇਨ੍ਹਾਂ ਸਹਾਇਕ ਧੰਦਿਆਂ ਵਿਚੋਂ ਸਭ ਤੋਂ
ਵੱਧ ਮੱਛੀ ਪਾਲਣ ਦਾ ਕਿੱਤਾ ਬਹੁਤ ਹੀ ਲਾਭਕਾਰੀ ਹੈ। ਜਿਸ ਨਾਲ ਕਿਸਾਨ ਦੀ ਆਮਦਨ ਵਿਚ
ਵਾਧਾ ਤਾਂ ਹੁੰਦਾ ਹੀ ਹੈ, ਪਰ ਨਾਲ ਦੀ ਨਾਲ ਉਸ ਨੂੰ ਪੋਸ਼ਟਿਕ ਆਹਾਰ ਵੀ ਖਾਣ ਨੂੰ
ਉਪਲਬਧ ਹੁੰਦਾ ਹੈ। ਕੈਬਨਿਟ ਮੰਤਰੀ ਸਿੱਧੂ ਨੇ ਮੱਛੀ ਪਾਲਕਾਂ ਨੂੰ ਸੰਬੋਧਨ ਕਰਦੇ ਹੋਏ
ਕਿਹਾ ਕਿ ਉਹ ਵੱਧ ਤੋਂ ਵੱਧ ਇਸ ਧੰਦੇ ਨੂੰ ਅਪਨਾਉਣ ਤਾਂ ਜੋ ਉਹ ਆਪਣੀ ਆਮਦਨ ਵਿਚ ਵਾਧਾ
ਕਰ ਸਕਣ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਡਾ. ਮਦਨ ਮੋਹਨ ਡਾਇਰੈਕਟਰ ਅਤੇ ਵਾਰਡਨ ਮੱਛੀ
ਪਾਲਣ ਵਿਭਾਗ ਪੰਜਾਬ ਸੁਖਵਿੰਦਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਚੰਡੀਗੜ੍ਹ,
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਾ. ਨਯਨ ਉਪ ਮੰਡਲ ਮੈਜਿਸਟਰੇਟ, ਵਿਦਿਆ ਸਾਗਰ ਮੁੱਖ
ਕਾਰਜਕਾਰੀ ਅਫਸਰ ਮੱਛੀ ਪਾਲਕ ਵਿਕਾਸ ਏਜੰਸੀ ਕਪੂਰਥਲਾ, ਡਾ. ਬਿਕਰਮਜੀਤ ਸਿੰਘ ਗਰੇਵਾਲ
ਸਹਾਇਕ ਡਾਇਰੈਕਟਰ ਮੱਛੀ ਪਾਲਣ ਕਪੂਰਥਲਾ, ਐਚਐਸ ਬਾਵਾ ਜ਼ਿਲ੍ਹਾ ਮੱਛੀ ਪ੍ਰਸਾਰ ਅਫਸਰ
ਕਪੂਰਥਲਾ ਅਤੇ ਟ੍ਰੇਨਿੰਗ ਲੈਣ ਵਾਲੇ ਮੱਛੀ ਪਾਲਕ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!