Latest

ਮਜ਼ਦੂਰ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ

ਫਗਵਾੜਾ28 ਮਈ
(ਸ਼ਰਨਜੀਤ ਸਿੰਘ ਸੋਨੀ)
ਸਕੇਪ ਸਾਹਿਤਕ ਸੰਸਥਾ ਫਗਵਾੜਾ  ਵਲੋਂ ਮਜ਼ਦੂਰ ਦਿਵਸ ਨੂੰ ਸਮਰਪਿਤ ਸਤਨਾਮਪੁਰਾ ਵਿਖੇ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਸਾਹਿਤ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਕਰੀਬ ਦੋ ਦਰਜਨ ਲੇਖਕਾਂ ਨੇ ਹਿੱਸਾ ਲਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਬਲਦੇਵ ਰਾਜ ਕੋਮਲ ਅਤੇ ਪ੍ਰਸਿੱਧ ਗੀਤਕਾਰ ਲਾਲੀ ਕਰਤਾਰਪੁਰੀ ਸ਼ਾਮਲ ਸਨ। ਕਵੀ ਦਰਬਾਰ ਦਾ ਆਗਾਜ਼ ਕਰਤਾਰਪੁਰ ਸਾਹਿਤ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਨੰਦਰਾ ਨੇ ਆਪਣੇ ਕਵਿਤਾ ਨਾਲ ਕੀਤਾ। ਸਾਹਿਤਕਾਰਾਂ ਨੇ ਆਪਣੇ ਗੀਤਾਂ
ਕਵਿਤਾਵਾਂ ਅਤੇ ਹੋਰ ਕਾਵਿ-ਵਿਧਾਵਾਂ ਨਾਲ ਦੇਸ਼ ਦੇ ਮਜ਼ਦੂਰਾ ਅਤੇ ਕਾਮਿਆਂ ਨੂੰ ਯਾਦ ਕੀਤਾ। ਕਵੀ ਦਰਬਾਰ ਵਿੱਚ ਹਾਸਰਸ ਕਵੀ ਸੋਢੀ ਸੱਤੋਵਾਲੀਤਰਸੇਮ ਲਾਲਕਰਮਜੀਤ ਸਿੰਘਉਰਮਲਜੀਤ ਸਿੰਘਸੁਖਦੇਵ ਸਿੰਘ ਗੰਢਵਾਂਨਗੀਨਾ ਸਿੰਘ ਬਲੱਗਣ,  ਸੀਤਲ ਰਾਮ ਬੰਗਾਰਵਿੰਦਰ ਚੋਟਮੀਨਾ ਬਾਵਾਜਸਵੀਰ ਕੌਰਨਰੰਜਨ ਸਿੰਘ ਪਰਵਾਨਾਜਤਿੰਦਰ ਗੁਪਤਾਸੂਬੇਗ ਸਿੰਘਨਿਰਮਲ ਸਿੰਘਪ੍ਰੇਮ ਸਿੰਘਸੋਹਨ ਸਿੰਘ ਭਿੰਡਰਮਾਸਟਰ ਸੁਖਦੇਵ ਸਿੰਘ ਨੇ ਆਪਣੀਆਂ ਰਚਨਾਵਾਂ ਸ੍ਰੋਤਿਆ ਸੰਗ ਸਾਂਝੀਆ ਕੀਤੀਆ। ਓਮ ਪ੍ਰਕਾਸ਼ ਸੰਦਲ ਨੇ ਸੁਰੀਲੀ ਆਵਾਜ ਚ ਆਪਣੀ ਨਜ਼ਮ ਪੇਸ਼ ਕਰ ਸ੍ਰੋਤਿਆਂ ਦੀ ਵਾਹ-ਵਾਹ ਖੱਟੀ। ਮਨਦੀਪ ਸਿੰਘ ਵਲੋਂ ਮਜ਼ਦੂਰਾਂ ਵੱਲੋਂ ਕੀਤੇ ਗਏ ਹੱਕਾ ਦੇ ਸੰਘਰਸ਼ ਤੇ ਆਪਣਾ ਭਾਸ਼ਨ ਦਿੱਤਾ। ਅਮਨਦੀਪ ਕੋਟਰਾਣੀ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਜਾਬੀ ਮਾਸਟਰ ਸੁਖਦੇਵ ਸਿੰਘ ਦੀ ਪੁਸਤਕ ਮੇਰੇ ਅੱਖਰ ਦੀ ਘੁੰਡ-ਚੁਕਾਈ ਸੰਸਥਾ ਦੇ ਮੈਂਬਰਾਂ ਦੁਆਰਾ ਕੀਤੀ ਗਈ।

Leave a Reply

Your email address will not be published. Required fields are marked *

error: Content is protected !!