Latest news

ਮੋਦੀ ਸਰਕਾਰ ਵਲੋਂ ਪੇਸ਼ ਬਜਟ ਝੂਠ ਦਾ ਪੁਲਿੰਦਾ – ਜੋਗਿੰਦਰ ਸਿੰਘ ਮਾਨ * ਪੰਜਾਬ ਦੀ ਅਣਦੇਖੀ ਲਈ ਬਾਦਲਾਂ ਦੀ ਚੁੱਪ ‘ਤੇ ਪ੍ਰਗਟਾਈ ਹੈਰਾਨੀ

ਫਗਵਾੜਾ 2 ਫਰਵਰੀ
ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਆਪਣੇ ਦੂਸਰੇ ਕਾਰਜਕਾਲ ਦੇ ਪੇਸ਼ ਕੀਤੇ ਪਹਿਲੇ ਬਜਟ ਨੂੰ ਅਰਥ ਵਿਵਸਥਾ ਲਈ ਨੁਕਸਾਨਦੇਹ ਅਤੇ ਦੇਸ਼ ਨੂੰ ਤਰੱਕੀ ਦੀ ਲੀਕ ਤੋਂ ਹੇਠਾਂ ਲਾਉਣ ਵਾਲਾ ਬਜਟ ਕਰਾਰ ਦਿੱਤਾ। ਸ੍ਰ. ਮਾਨ ਜੋ ਕਿ ਵਿਧਾਨਸਭਾ ਚੋਣਾਂ ਦੇ ਚਲਦੇ ਪਾਰਟੀ ਦੇ ਪ੍ਰਚਾਰ ਲਈ ਦਿੱਲੀ ਵਿਚ ਹਨ, ਉਨ•ਾਂ ਮੋਬਾਇਲ ਫੋਨ ਤੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਜਟ ਗਰੀਬ ਵਿਰੋਧੀ ਅਤੇ ਅੰਬਾਨੀ, ਅਡਾਨੀ ਵਰਗੇ ਕਾਰਪੋਰੇਟ ਘਰਾਣਿਆ ਦੇ ਹਿਤਾਂ ਨੂੰ ਤਰਜੀਹ ਦੇ ਕੇ ਬਣਾਇਆ ਗਿਆ ਹੈ। ਉਨ•ਾਂ ਕਿਹਾ ਕਿ ਮੋਦੀ ਸਰਕਾਰ ਝੂਠ ਬੋਲ ਕੇ ਸੱਤਾ ਵਿਚ ਆਈ ਹੈ ਅਤੇ ਇਹ ਬਜਟ ਵੀ ਝੂਠ ਦਾ ਹੀ ਪੁਲਿੰਦਾ ਹੈ ਕਿਉਂਕਿ ਖੇਤੀ, ਰੁਜਗਾਰ, ਸਿਹਤ ਅਤੇ ਵਿਦਿਆ ਨੂੰ ਪ੍ਰਫੁੱਲਤ ਕਰਨ ਦੀ ਕੋਈ ਠੋਸ ਯੋਜਨਾ ਦਾ ਜਿਕਰ ਬਜਟ ਵਿਚ ਨਹੀਂ ਕੀਤਾ ਗਿਆ। ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਪੰਜਾਬ ਨੂੰ ਇਸ ਬਜਟ ਵਿਚ ਬਿਲਕੁਲ ਅੱਖੋਂ ਪਰੋਖੇ ਕੀਤਾ ਗਿਆ ਹੈ ਜਿਸ ਨਾਲ ਮੋਦੀ ਸਰਕਾਰ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਨ•ਾਂ ਬਜਟ ਵਿਚ ਪੰਜਾਬ ਦੀ ਅਣਦੇਖੀ ਬਾਰੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਚੁੱਪੀ ਨੂੰ ਵੀ ਹੈਰਾਨ ਕਰਨ ਵਾਲਾ ਦੱਸਿਆ ਅਤੇ ਕਿਹਾ ਕਿ ਪੰਜਾਬ ਦੇ ਲੋਕ ਮੋਦੀ ਸਰਕਾਰ ਨੂੰ ਕਦੇ ਮਾਫ ਨਹੀਂ ਕਰਨਗੇ ਅਤੇ ਆਉਣ ਵਾਲੇ ਸਮੇਂ ਵਿਚ ਵੋਟ ਰਾਹੀਂ ਅਕਾਲੀ-ਭਾਜਪਾ ਗਠਜੋੜ ਨੂੰ ਕਰਾਰਾ ਸਬਕ ਸਿਖਾਇਆ ਜਾਵੇਗਾ।

Leave a Reply

Your email address will not be published. Required fields are marked *

error: Content is protected !!