Latest news

ਮੋਦੀ ਸਰਕਾਰ ਦੀ ਨੋਟਬੰਦੀ ਤੇ ਗੱਬਰ ਸਿੰਘ ਟੈਕਸ ਨੇ ਠੱਪ ਕੀਤੇ ਲੋਕਾਂ ਦੇ ਕਾਰੋਬਾਰ – ਮਾਨ * ਪਿੰਡ ਖਲਵਾੜਾ ਕਲੋਨੀ ਵਿਖੇ ਹੋਈ ਭਰਵੀਂ ਚੋਣ ਮੀਟਿੰਗ

ਫਗਵਾੜਾ 4 ਮਈ
( ਸ਼ਰਨਜੀਤ ਸਿੰਘ ਸੋਨੀ   )
ਪਿੰਡ ਖਲਵਾੜਾ ਕਲੋਨੀ ਵਿਖੇ ਸਰਪੰਚ ਜਗਜੀਵਨ ਲਾਲ (ਲੱਡੂ) ਦੀ ਅਗਵਾਈ ਹੇਠ ਭਰਵੀਂ ਚੋਣ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸਾਬਕਾ ਕੈਬਿਨੇਟ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਅਤੇ ਬਲਾਕ ਫਗਵਾੜਾ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਜੋਗਿੰਦਰ ਸਿੰਘ ਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪੰਜ ਸਾਲ ਸਿਰਫ ਝੂਠ ਬੋਲ ਕੇ ਦੇਸ਼ ਤੇ ਰਾਜ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਾਰਾ ਸਮਾਂ ਵਿਦੇਸ਼ ਘੁੰਮਣ ਤੇ ਲਗਾ ਦਿੱਤਾ ਅਤੇ ਦੇਸ਼ ਵਿਚ ਬੇਰੁਜਗਾਰੀ ਸਭ ਤੋਂ ਵੱਡਾ ਮੁੱਦਾ ਬਣ ਗਿਆ ਹੈ। ਸਰਕਾਰੀ ਕੰਪਨੀਆਂ ਦੀਵਾਲੀਆ ਹੋਣ ਦੇ ਕੰਡੇ ਪੁੱਜ ਗਈਆਂ ਹਨ। ਨੋਟ ਬੰਦੀ ਅਤੇ ਗੱਬਰ ਸਿੰਘ ਟੈਕਸ (ਜੀ.ਐਸ.ਟੀ.) ਨੇ ਵਪਾਰ ਠੱਪ ਕਰ ਦਿੱਤੇ ਹਨ। ਦੂਸਰੇ ਪਾਸੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸਿਰਫ ਦੋ ਸਾਲ ਦੇ ਰਾਜ ਵਿਚ ਹੀ ਪੰਜਾਬ ਨੂੰ ਵਿਕਾਸ ਦੀਆਂ ਨਵੀਂਆਂ ਲੀਹਾਂ ਤੇ ਪਾ ਦਿੱਤਾ ਹੈ। ਕਿਸਾਨਾ ਦੇ ਕਰਜੇ ਮਾਫ ਕੀਤੇ ਹਨ, ਨਸ਼ਿਆ ਨੂੰ ਠਲ ਪਾਈ ਹੈ। ਕਾਨੂੰਨ ਵਿਵਸਥਾ ਨੂੰ ਦਰੁੱਸਤ ਕੀਤਾ ਹੈ। ਇਸ ਲਈ ਹਰ ਵੋਟਰ ਦਾ ਫਰਜ਼ ਹੈ ਕਿ ਇਸ ਵਾਰ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਤਾਂ ਜੋ ਕੇਂਦਰ ਵਿਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਸੁਚੱਜੀ ਸਰਕਾਰ ਦਾ ਗਠਨ ਹੋ ਸਕੇ। ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ 19 ਮਈ ਨੂੰ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ‘ਹੱਥ’ ਦਾ ਬਟਨ ਦਬਾਅ ਕੇ ਪਾਰਟੀ ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਨੂੰ ਸਫਲ ਕਰਨ। ਮੀਟਿੰਗ ਦੌਰਾਨ ਸਰਪੰਚ ਜਗਜੀਵਨ ਲਾਲ ਤੋਂ ਇਲਾਵਾ ਜੋਨ ਇੰਚਾਰਜ਼ ਕਸ਼ਮੀਰ ਸਿੰਘ ਨੇ ਭਰੋਸਾ ਦਿੱਤਾ ਕਿ ਇਕ-ਇਕ ਵੋਟ ਡਾ. ਰਾਜਕੁਮਾਰ ਚੱਬੇਵਾਲ ਦੇ ਹੱਕ ਵਿਚ ਪਾ ਕੇ ਉਹਨਾਂ ਨੂੰ ਭਾਰੀ ਵੋਟਾਂ ਨਾਲ ਜਿਤਾਇਆ ਜਾਵੇਗਾ। ਇਸ ਮੌਕੇ ਸੀਨੀਅਰ ਜਿਲ•ਾ ਮੀਤ ਪ੍ਰਧਾਨ ਹਰਬੰਸ ਲਾਲ ਖਲਵਾੜਾ, ਪੰਚਾਇਤ ਮੈਂਬਰ ਕੁਲਦੀਪ ਸਿੰਘ, ਸੀਤਾ ਰਾਮ, ਗੁਰਦੇਵ ਕੌਰ, ਗੁਰਪ੍ਰੀਤ ਕੌਰ ਤੋਂ ਇਲਾਵਾ ਜਗਤਾਰ ਸਿੰਘ, ਬਚਨ ਰਾਮ, ਬਲਕਾਰ ਚੰਦ, ਸੇਵਾ ਦਾਸ, ਇੰਦਰਜੀਤ ਕੁਮਾਰ, ਹੈਪੀ ਖਲਵਾੜਾ, ਓਮ ਅੱਲਾ, ਚਰਨਦਾਸ, ਸਤਨਾਮ ਸਿੰਘ ਜੱਗਾ, ਮਨਜੀਤ ਕੁਮਾਰ, ਬੂਟਾ ਰਾਮ, ਗੁਰਜੀਤ ਪੰਚ, ਸੇਵਾ ਰਾਮ, ਗਿਆਨ ਚੰਦ, ਪਰਮਜੀਤ ਕੌਰ, ਕਮਲੇਸ਼ ਰਾਣੀ, ਗੀਤਾ ਰਾਣੀ, ਬੇਅੰਤ ਕੌਰ, ਸੋਨੀਆ, ਗੁਰਮੀਤ ਕੌਰ, ਸੰਤੋਖ ਸਿੰਘ ਸ਼ੇਰੂ, ਸਤਪਾਲ, ਗਿਰਧਾਰੀ ਲਾਲ, ਜੀਰੂ ਰਾਮ, ਮੰਗਾ, ਗੁਰਦੇਵ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *

error: Content is protected !!