ਮੁੱਹਬਤ
ਆਓ ਸੱਜਣ ਜੀ ਆਓ
ਕਰਾਂ ਮੈਂ ਸੁਆਗਤਮ
ਨਜ਼ਰਾਂ ਨਾ ਚੁਰਾਓ
ਆਓ ਸੱਜਣ ਜੀ ਆਓ।
ਸਿਲਸਿਲਾ ਚਲਦਾ ਰਹੇ
ਮਹਿਫਲ ਸੱਜਦੀ ਰਹੇ
ਨਜਰ ਤਾਂ ਮਿਲਾਓ
ਆਓ ਸੱਜਣ ਜੀ ਆਓ।
ਸੱਜਣ ਸੰਗ ਰਹਿਣਾ ਤੇਰੇ
ਤੇਰੇ ਬਿਨ ਜੀਣਾ ਨਾ ਮੈਨੇ
ਇਸ਼ਕ ਚ ਰੰਗ ਜਾਓ
ਆਓ ਸੱਜਣ ਜੀ ਆਓ।
ਖ਼ਾਬ ਦੀ ਤਾਬੀਰ ਸੱਜਣ
ਤਕਦੀਰ ਤੇਰੇ ਨਾਮ ਤੋਂ
ਮੰਜਿਲ ਆਪਣੀ ਬਣਾਓ
ਆਓ ਸੱਜਣ ਜੀ ਆਓ।
ਚਿਹਰਾ ਤਾਜਮਹਿਲ ਲੱਗੇ
ਨੂਰਜਹਾਂ ਦੀ ਕਮੀ ਦਿਠੇ
ਕਵਿਤਾ, ਨੂੰ ਨਾ ਬਣਾਓ
ਆਓ ਸੱਜਣ ਜੀ ਆਓ।
_____ਸਵਰਨ ਕਵਿਤਾ