Latest news

ਮੁੱਖ ਮੰਤਰੀ ਵੱਲੋਂ ਸਿਹਤ ਕਰਮੀਆਂ ਲਈ ਕੋਵਿਡ ਦੇ ਇਲਾਜ ਦੇ ਪ੍ਰਬੰਧਨ ਸਬੰਧੀ ਕਿਤਾਬਚਾ ਜਾਰੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸਿਹਤ ਕਾਮਿਆਂ ਲਈ ‘ਪੰਜਾਬ ਕੋਵਿਡ-19 ਇਲਾਜ ਪ੍ਰਬੰਧਨ ਕਿਤਾਬਚਾ’ ਜਾਰੀ ਕੀਤਾ ਹੈ। ਇੱਕੋ ਹਵਾਲੇ ਨਾਲ ਸੌਖਿਆ ਸਮਝੇ ਜਾਣ ਵਾਲੇ ਇਸ ਕਿਤਾਬਚੇ ਦਾ ਉਦੇਸ਼ ਮਹਾਂਮਾਰੀ ਦੇ ਹਰੇਕ ਪਹਿਲੂ ਨਾਲ ਨਿਪਟਣ ਲਈ ਤਾਲਮੇਲ ਵਾਲੀ ਪਹੁੰਚ ਰਾਹੀਂ ਮੌਤ ਦਰ ਨੂੰ ਘਟਾਉਣਾ ਹੈ।

ਮੁੱਖ ਮੰਤਰੀ ਨੇ ਕਿਤਾਬਚੇ ਨੂੰ ਉਨ੍ਹਾਂ ਦੀ ਸਰਕਾਰ ਦੇ ‘ਮਿਸ਼ਨ ਫਤਹਿ’ ਲਈ ਹੋਰ ਕਾਰਗਾਰ ਸਿੱਧ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਿਤਾਬਚਾ ਕੋਵਿਡ ਪ੍ਰਬੰਧਨ ਬਾਰੇ ਕੌਮੀ ਪ੍ਰੋਟੋਕੋਲ ਅਤੇ ਸੂਬੇ ਦੀਆਂ ਲੋੜਾਂ ਦਰਮਿਆਨ ਪੁਲ ਦਾ ਕਰੇਗਾ। ਉਨ੍ਹਾਂ ਕਿਹਾ ਕਿ ਇਹ ਕਿਤਾਬਚਾ ਕਰੋਨਾਵਾਇਰਸ ਨਾਲ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ ਵਿੱਚ ਲੱਗੇ ਸਿਹਤ ਕਰਮੀਆਂ ਨੂੰ ਮਹਾਂਮਾਰੀ ਨਾਲ ਬਿਹਤਰ ਢੰਗ ਨਾਲ ਨਿਪਟਣ ਲਈ ਲੋੜੀਂਦੇ ਸਾਧਾਨਾਂ ਦੀ ਪਹੁੰਚ ਮੁਹੱਈਆ ਕਰਵਾਏਗਾ।

ਪੀ.ਜੀ.ਆਈ. ਦੇ ਸਾਬਕਾ ਡਾਇਰੈਕਟਰ ਡਾ. ਕੇ.ਕੇ. ਤਲਵਾੜ ਦੀ ਅਗਵਾਈ ਵਿੱਚ ਮਾਹਿਰ ਕਮੇਟੀ ਵੱਲੋਂ ਤਿਆਰ ਕੀਤੇ ਕਿਤਾਬਚੇ ਵਿੱਚ ਕੋਵਿਡ ਦੇ ਪਾਜ਼ੇਟਿਵ ਮਰੀਜ਼ਾਂ ਦੇ ਇਲਾਜ ਪ੍ਰਬੰਧਨ ‘ਤੇ ਅਧਾਰਿਤ ਆਡੀਓ-ਵੀਡੀਓ ਸਾਧਨਾਂ ਨੂੰ ਸਮਝਣ, ਕਲਰ ਕੋਡਿੰਗ ਦਾ ਮੁਲਾਂਕਣ ਯੰਤਰ ਅਤੇ ਵਿਵਹਾਰਕ ਤਜਰਬਿਆਂ ਦੇ ਆਧਾਰ ‘ਤੇ ਹਵਾਲਾ ਮਾਪਦੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਡੀ.ਐਮ.ਸੀ. ਲੁਧਿਆਣਾ ਦੇ ਦਿਲ ਦੇ ਰੋਗਾਂ ਦੇ ਮੰਨੇ-ਪ੍ਰਮੰਨੇ ਮਾਹਿਰ ਡਾ. ਬਿਸ਼ਵ ਮੋਹਨ ਵੱਲੋਂ ਸੱਦੀ ਗਈ ਕਮੇਟੀ ਵਿਸ਼ਵ ਭਰ ਦੀਆਂ ਉੱਘੀਆਂ ਸੰਸਥਾਵਾਂ ਦੇ ਕਈ ਨਾਮਵਰ ਸਿਹਤ ਮਾਹਿਰਾਂ ‘ਤੇ ਅਧਾਰਿਤ ਹੈ।

ਇਸ ਵਿੱਚ ਹਰੇਕ ਜ਼ਿਲ੍ਹੇ ਵਿੱਚ ਸਮਰਪਿਤ ਮਾਹਿਰਾਂ ਦੀ ਤਾਜ਼ਾ ਸੂਚੀ ਸ਼ਾਮਲ ਹੈ ਤਾਂ ਕਿ ਕੋਵਿਡ ਕੇਸਾਂ ਨਾਲ ਨਿਪਟਣ ਵਿੱਚ ਜ਼ਿਲ੍ਹਾ ਮੈਡੀਕਲ ਟੀਮ ਜਿਨ੍ਹਾਂ ਨੂੰ ਮਾਹਿਰ ਦੀ ਨਿਗਰਾਨੀ ਦੀ ਜ਼ਰੂਰਤ ਹੁੰਦੀ ਹੈ, ਨੂੰ ਸਹਾਇਤਾ ਮਿਲੇਗੀ ਤਾਂ ਕਿ ਜਿੰਨਾ ਸੰਭਵ ਹੋ ਸਕੇ, ਮੌਤ ਦਰ ਘਟਾਈ ਜਾ ਸਕੇ।

ਇਸੇ ਤਰ੍ਹਾਂ ਕਿਤਾਬਚਾ ਕੋਵਿਡ-19 ਦੇ ਮਰੀਜ਼ਾਂ ਦੀ ਮਾਨਸਿਕ ਸਿਹਤ ਅਤੇ ਸਿਹਤਯਾਬੀ ਦੇ ਮਾਮਲਿਆਂ ਨੂੰ ਵੀ ਦਰਸਾਉਂਦਾ ਹੈ ਅਤੇ ਇਹ ਪ੍ਰਬੰਧਨ ਪ੍ਰੋਟੋਕੋਲ ਦੇ ਹਿੱਸੇ ਵਜੋਂ ਮਾਨਸਿਕ ਰੋਗਾਂ ਦੇ ਮਾਹਿਰਾਂ, ਮਨੋਵਿਗਿਆਨੀਆਂ ਅਤੇ ਸਮਾਜਿਕ ਵਰਕਰਾਂ ਦਾ ਸਾਂਝਾ ਪਲੇਟਫਾਰਮ ਦਰਸਾਉਂਦਾ ਹੈ

Leave a Reply

Your email address will not be published. Required fields are marked *

error: Content is protected !!