ਮੁਹੱਲਾ ਸ਼ਿਵਪੁਰੀ ਵਿਖੇ ਕਰਵਾਇਆ ਕ੍ਰਿਕੇਟ ਟੂਰਨਾਮੈਂਟ * ਪ੍ਰੇਮਪੁਰਾ ਨੇ ਸ਼ਿਵਪੁਰੀ ਨੂੰ ਹਰਾ ਕੇ ਕੀਤਾ ਟਰਾਫੀ ‘ਤੇ ਕਬਜਾ
ਫਗਵਾੜਾ 21 ਫਰਵਰੀ
ਫਗਵਾੜਾ ਦੇ ਮੁਹੱਲਾ ਸ਼ਿਵਪੁਰੀ ਵਿਖੇ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਪ੍ਰੋਜੈਕਟ ਡਾਇਰੈਕਟਰ ਤਜਿੰਦਰ ਸਿੰਘ ਬਸਰਾ ਤੋਂ ਇਲਾਵਾ ਪ੍ਰਬੰਧਕਾਂ ਨਰੇਸ਼ ਕੁਮਾਰ, ਧਰਮਿੰਦਰ ਲਾਲ ਅਤੇ ਲਵਪ੍ਰੀਤ ਬਸਰਾ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਕੁਲ ਵੀਹ ਟੀਮਾਂ ਨੇ ਹਿੱਸਾ ਲਿਆ। ਫਾਈਨਲ ਮੁਕਾਬਲਾ ਮੇਜਬਾਨ ਸ਼ਿਵਪੁਰੀ ਅਤੇ ਪ੍ਰੇਮਪੁਰਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿਚ ਪ੍ਰੇਮਪੁਰਾ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ 5100 ਰੁਪਏ ਅਤੇ ਟਰਾਫੀ ਜਦਕਿ ਉਪ ਜੇਤੂ ਟੀਮ ਨੂੰ 2100 ਰੁਪਏ ਅਤੇ ਟਰਾਫੀ ਭੇਂਟ ਕੀਤੀ ਗਈ। ਇਨਾਮ ਵੰਡ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਪੁਲਿਸ ਚੌਕੀ ਇੰਡਸਟ੍ਰੀਅਲ ਏਰੀਆ ਦੇ ਇੰਚਾਰਜ ਸਬ ਇੰਸਪੈਕਟਰ ਕੁਲਵੰਤ ਸਿੰਘ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਸੁਖਵਿੰਦਰ ਸਿੰਘ ਕਲਸੀ, ਹਰਮਿੰਦਰ ਸੋਨੂੰ ਅਤੇ ਸੰਦੀਪ ਕੁਮਾਰ ਸ਼ਾਮਲ ਹੋਏ। ਉਹਨਾਂ ਜੇਤੂ ਟੀਮ ਨੂੰ ਆਪਣੀਆਂ ਸ਼ੁਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਖੇਡਾਂ ਦਾ ਜੀਵਨ ਵਿਚ ਵਿਸ਼ੇਸ਼ ਮਹੱਤਵ ਹੈ। ਖੇਡਾਂ ਜਿੱਥੇ ਸਾਡੀ ਸਿਹਤ ਨੂੰ ਚੰਗਾ ਰੱਖਦੀਆਂ ਹਨ ਉੱਥੇ ਹੀ ਜੇਕਰ ਕ੍ਰਿਕੇਟ ਵਰਗੀ ਖੇਡ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਇਸ ਵਿਚ ਵਧੀਆ ਕੈਰੀਅਰ ਵੀ ਬਣਾਇਆ ਜਾ ਸਕਦਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਵੀ ਹਾਜਰ ਸਨ।