Latest

ਮੁਹੱਲਾ ਗੁਰੂ ਰਵਿਦਾਸ ਨਗਰ ਵਾਰਡ ਨੰ. 6 ਦੇ ਵਸਨੀਕਾਂ ਨੇ ਬਲਵੀਰ ਰਾਣੀ ਸੋਢੀ ਨੂੰ ਦਿੱਤਾ ਮੰਗ ਪੱਤਰ * ਮੁਢਲੀਆਂ ਸਮੱਸਿਆਵਾਂ ਹਲ ਕਰਵਾਉਣ ਦੀ ਰੱਖੀ ਮੰਗ

ਫਗਵਾੜਾ 25 ਮਾਰਚ (  ਸ਼ਰਨਜੀਤ ਸਿੰਘ ਸੋਨੀ   ) ਫਗਵਾੜਾ ਦੇ ਵਾਰਡ ਨੰ. 6 ਅਧੀਨ ਮੁਹੱਲਾ ਗੁਰੂ ਰਵਿਦਾਸ ਨਗਰ ਬੰਗਾ ਰੋਡ ਫਗਵਾੜਾ ਦੇ ਵਸਨੀਕਾਂ ਦਾ ਇਕ ਵਫਦ ਜ਼ਿਲ੍ਹਾਂ ਕਪੂਰਥਲਾ ਕਾਂਗਰਸ ਕਮੇਟੀ ਪ੍ਰਧਾਨ ਬਲਵੀਰ ਰਾਣੀ ਸੋਢੀ ਨੂੰ ਉਹਨਾਂ ਦੇ ਗ੍ਰਹਿ ਵਿਖੇ ਮਿਲਿਆ ਅਤੇ ਇਕ ਮੰਗ ਪੱਤਰ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਮੁਹੱਲੇ ਵਿਚ ਗਲੀ ਨੰ. 1, 2 ਅਤੇ 3 ‘ਚ ਸੀਵਰੇਜ ਅਤੇ ਵਾਟਰ ਸਪਲਾਈ ਪਾਈਪ ਲਾਈਨ ਦੀ ਘਾਟ ਨਾਲ ਉੱਥੋਂ ਦੇ ਵਸਨੀਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਗੁਰੂ ਰਵਿਦਾਸ ਮੰਦਰ/ਧਰਮਸ਼ਾਲਾ ਦੀ ਉਸਾਰੀ ਨੂੰ ਮੁਕੱਮਲ ਕਰਵਾਉਣ ਲਈ ਘੱਟ ਤੋਂ ਘੱਟ 5 ਲੱਖ ਰੁਪਏ ਦੀ ਗ੍ਰਾਂਟ ਦੀ ਜਰੂਰਤ ਹੈ। ਇਸ ਤੋਂ ਇਲਾਵਾ ਉਹਨਾਂ ਲੋੜਵੰਦਾਂ ਦੇ ਨੀਲੇ ਕਾਰਡ ਅਤੇ ਬੁਢਾਪਾ ਤੇ ਵਿਧਵਾ ਪੈਨਸ਼ਨਾਂ ਲਗਵਾਉਣ ਦੀ ਮੰਗ ਵੀ ਰੱਖੀ। ਸ੍ਰੀਮਤੀ ਰਾਣੀ ਸੋਢੀ ਨੇ ਭਰੋਸਾ ਦਿੱਤਾ ਕਿ ਲੋਕਸਭਾ ਚੋਣਾਂ ਦੇ ਨਿਪਟਾਰੇ ਤੋਂ ਬਾਅਦ ਲਾਗੂ ਚੋਣ ਜਾਬਤਾ ਖਤਮ ਹੁੰਦਿਆਂ ਪਹਿਲ ਦੇ ਅਧਾਰ ਤੇ ਉਹਨਾਂ ਦੀਆਂ ਸਾਰੀਆਂ ਮੰਗਾਂ ਨੂੰ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੋਂ ਪੂਰਾ ਕਰਵਾਇਆ ਜਾਵੇਗਾ। ਇਸ ਮੌਕੇ ਫਕੀਰ ਚੰਦ ਸਾਬਕਾ ਪੰਚ, ਪ੍ਰਕਾਸ਼ੋ, ਰਾਜਕੁਮਾਰ, ਨਰਿੰਦਰ ਕੁਮਾਰ, ਹਰਜੀਤ ਕੌਰ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਕਮਲੇਸ਼ ਰਾਣੀ, ਰਾਜਰਾਣੀ, ਜਗਦੀਸ਼ ਕੌਰ, ਪ੍ਰੀਤੀ ਸਪਰਾ ਨਿਰਲਮ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!