Latest news

ਮੁਹੱਲਾ ਆਦਰਸ਼ ਨਗਰ ‘ਚ ਦਰਜਨਾਂ ਪਰਿਵਾਰ ਹੋਏ ਕਾਂਗਰਸ ਪਾਰਟੀ ‘ਚ ਸ਼ਾਮਲ * ਜੋਗਿੰਦਰ ਸਿੰਘ ਮਾਨ, ਧਾਲੀਵਾਲ ਨੇ ਕੀਤਾ ਸਵਾਗਤ

ਫਗਵਾੜਾ 16 ਅਕਤੂਬਰ
( ਸ਼ਰਨਜੀਤ ਸਿੰਘ ਸੋਨੀ     )
ਫਗਵਾੜਾ ਵਿਧਾਨਸਭਾ ਹਲਕੇ ਦੀ ਜਿਮਨੀ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਦੀ ਚੋਣ ਪ੍ਰਚਾਰ ਮੁਹਿਮ ਨੂੰ ਉਸ ਸਮੇਂ ਵੱਡੀ ਤਾਕਤ ਮਿਲੀ ਜਦੋਂ ਮੁਹੱਲਾ ਆਦਰਸ਼ ਨਗਰ ਵਿਖੇ ਦਰਜਨਾਂ ਪਰਿਵਾਰਾਂ ਨੇ ਅਕਾਲੀ-ਭਾਜਪਾ ਗਠਜੋੜ ਨੂੰ ਹਮੇਸ਼ਾ ਲਈ ਅਲਵਿਦਾ ਕਹਿੰਦੇ ਹੋਏ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਜਿਹਨਾਂ ਦੇ ਸਵਾਗਤ ਲਈ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਪਰਾਸ਼ਰ ਅਤੇ ਸੁਨੀਲ ਪਰਾਸ਼ਰ ਦੀ ਅਗਵਾਈ ਹੇਠ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਹਲਕੇ ਤੋਂ ਪਾਰਟੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ (ਆਈ.ਏ.ਐਸ.) ਅਤੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਨੇ ਸਿਰੋਪੇ ਪਾ ਕੇ ਸਨਮਾਨ ਕਰਦੇ ਹੋਏ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਕਾਂਗਰਸ ‘ਚ ਸ਼ਾਮਲ ਹੋਣ ਵਾਲਿਆਂ ‘ਚ ਮੁੱਖ ਤੌਰ ਤੇ ਕੁਲਵਿੰਦਰ ਕੁਮਾਰ, ਦਿਲਬਾਗ ਸਿੰਘ, ਪ੍ਰਿਤਪਾਲ ਸਿੰਘ ਸਮਰਾ, ਗੁਰਪ੍ਰੀਤ ਸਿੰਘ ਬਿੱਟੂ, ਹਰਵਿੰਦਰ ਸਿੰਘ, ਗੁਰਦੀਪ ਸਿੰਘ, ਨਰੇਸ਼ ਕੁਮਾਰ ਬੈਂਸ, ਅਮਨਦੀਪ ਸਿੰਘ, ਮਹਿੰਦਰ ਸਿੰਘ, ਸਰਬਜੀਤ ਵਰਮਾ, ਕਮਲਜੀਤ ਸਿੰਘ, ਰਾਜੇਸ਼ ਕੁਮਾਰ, ਦੀਪਕ ਕੁਮਾਰ, ਗੁਰਜੀਤ ਸਿੰਘ, ਧਰਮਪ੍ਰੀਤ ਸਿੰਘ, ਅਰਵਿੰਦਰ ਸਿੰਘ ਪ੍ਰਿੰਸ ਅਤੇ ਤਲਵਿੰਦਰ ਸਿੰਘ ਸ਼ਾਮਲ ਹਨ। ਇਸ ਦੌਰਾਨ ਸਮੂਹ ਕਾਂਗਰਸੀ ਆਗੂਆਂ ਨੇ ਵੋਟਰਾਂ ਨੂੰ 21 ਅਕਤੂਬਰ ਦੇ ਦਿਨ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ‘ਹੱਥ’ ਦਾ ਬਟਨ ਦਬਾਅ ਕੇ ਬਲਵਿੰਦਰ ਸਿੰਘ ਧਾਲੀਵਾਲ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਕਾਮਯਾਬ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੀਨੀਅਰ ਆਗੂ ਰਾਜਵੰਤ ਸਿੰਘ ਝਿੱਕਾ, ਕੌਂਸਲਰ ਪਰਵਿੰਦਰ ਕੌਰ, ਕੌਂਸਲਰ ਰਮਾ ਰਾਣੀ, ਕੌਂਸਲਰ ਰਾਮਪਾਲ ਉੱਪਲ, ਕੌਂਸਲਰ ਪਦਮਦੇਵ ਸੁਧੀਰ ਨਿੱਕਾ, ਕੌਂਸਲਰ ਜਤਿੰਦਰ ਵਰਮਾਨੀ, ਕੌਂਸਲਰ ਮਨੀਸ਼ ਪ੍ਰਭਾਕਰ, ਸਾਬਕਾ ਕੌਂਸਲਰ ਸੁਸ਼ੀਲ ਮੈਨੀ, ਕੌਂਸਲਰ, ਓਮ ਪ੍ਰਕਾਸ਼ ਬਿੱਟੂ, ਗੁਰਦੀਪ ਦੀਪਾ, ਅਗਮ ਪਰਾਸ਼ਰ, ਡਾ. ਰਮਨ ਸ਼ਰਮਾ, ਪਵਿੱਤਰ ਸਿੰਘ, ਪ੍ਰਮੋਦ ਜੋਸ਼ੀ, ਕਮਲ ਧਾਲੀਵਾਲ, ਵਿਮਲ ਵਰਮਾਨੀ, ਵਿਨੋਦ ਵਰਮਾਨੀ, ਵਿਜੇ ਸੌਂਧੀ, ਗੋਲਡੀ ਚੱਢਾ, ਸਤੀਸ਼ ਸਲਹੋਤਰਾ, ਅਵਿਨਾਸ਼ ਗੁਪਤਾ ਬਾਸ਼ੀ, ਕ੍ਰਿਸ਼ਨ ਕੁਮਾਰ ਹੀਰੋ, ਮਦਨ ਮੋਹਨ ਖੱਟੜ, ਗੋਪੀ ਬੇਦੀ, ਹਰਦੇਵ ਸਿੰਘ ਨਾਮਧਾਰੀ, ਅਰਵਿੰਦਰ ਸਿੰਘ ਵਿੱਕੀ, ਸੰਜੀਵ ਗੁਪਤਾ ਚੀਕਾ, ਦਲਜੀਤ ਚਾਨਾ ਸਾਬਕਾ ਐਮ.ਸੀ. ਗੁਰਦਿਆਲ ਸਿੰਘ, ਧੀਰਜ ਕੁਮਾਰ, ਸੰਜੀਵ ਕੁਮਾਰ ਟੀਟੂ, ਵਰਿੰਦਰ ਢੀਂਗਰਾ, ਜੋਗਾ ਸਿੰਘ ਮਾਣਕ, ਸੀਤਲ ਸਿੰਘ ਮਾਣਕ, ਤੁਰਸੀ ਰਾਮ ਖੋਸਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਸਮੂਹ ਵੋਟਰ ਅਤੇ ਸਪੋਰਟਰ ਹਾਜਰ ਸਨ।

Leave a Reply

Your email address will not be published. Required fields are marked *

error: Content is protected !!