Latest news

ਮਿਸ਼ਨ ਲਾਲ ਲਕੀਰ’ ਨੂੰ ਮੰਨਜੂਰੀ ਕੈਪਟਨ ਸਰਕਾਰ ਦਾ ਸ਼ਲਾਘਾਯੋਗ ਫੈਸਲਾ – ਜੋਗਿੰਦਰ ਸਿੰਘ ਮਾਨ *ਕਿਹਾ – ਕਬਜ਼ਾ ਧਾਰੀਆਂ ਨੂੰ ਮਿਲ ਸਕੇਗੀ ਜ਼ਮੀਨ ਦੀ ਮਾਲਕੀ

ਫਗਵਾੜਾ 21 ਫਰਵਰੀ
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ‘ਮਿਸ਼ਨ ਲਾਲ ਲਕੀਰ’ ਨੂੰ ਮੰਨਜੂਰੀ ਦਿੰਦਿਆਂ ਲਾਲ ਲਕੀਰ ਅਧੀਨ ਆਉਂਦੀਆਂ ਜਾਇਦਾਦਾਂ ਦੇ ਕਬਜਾ ਧਾਰੀਆਂ ਨੂੰ ਮਾਲਕਾਨਾ ਹੱਕ ਦੇਣ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਅੱਜ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਬਹੁਤ ਸਾਰੀਆਂ ਅਜਿਹੀਆਂ ਜਾਇਦਾਦਾਂ ਹਨ ਜਿਹਨਾਂ ਦਾ ਕੋਈ ਸਰਕਾਰੀ ਰਿਕਾਰਡ ਨਹੀਂ ਹੈ ਜਿਸ ਕਰਕੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹ ਲਾਲ ਲਕੀਰ ਵਾਲੀ ਜਮੀਨ ਦੀ ਕੋਈ ਪੱਕੀ ਮਾਲਕੀ ਦੇ ਕਾਗਜ ਨਾ ਹੋਣ ਕਰਕੇ ਉਕਤ ਜਮੀਨਾਂ ਨੂੰ ਬਜਾਰ ਮੁੱਲ ਤੇ ਨਹੀਂ ਵੇਚ ਸਕਦੇ ਸਨ ਅਤੇ ਕਰਜਾ ਆਦਿ ਵੀ ਨਹੀਂ ਲੈ ਸਕਦੇ ਸੀ ਪਰ ਕੈਪਟਨ ਦੇ ਮਿਸ਼ਨ ਲਾਲ ਲਕੀਰ ਤਹਿਤ ਹੁਣ ਪਿੰਡਾਂ ਦੀਆਂ ਸ਼ਾਮ ਲਾਟਾਂ ਅਤੇ ਗਲੀਆਂ ਦੀ ਮੈਪਿੰਗ ਸੰਭਵ ਹੋ ਸਕੇਗੀ। ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਲੰਬੇ ਸਮੇਂ ਤੋਂ ਉਹਨਾਂ ਦੇ ਕਬਜੇ ਹੇਠਲੀ ਜਮੀਨ ਦੀ ਮਾਲਕੀ ਮਿਲ ਸਕੇਗੀ। ਸਰਕਾਰੀ ਅਦਾਰਿਆਂ ਵਲੋਂ ਵੱਖ ਵੱਖ ਯੋਜਨਾਵਾਂ ਤਹਿਤ ਦਿੱਤੇ ਜਾਂਦੇ ਫਾਇਦੇ ਦਾ ਲਾਭ ਉਠਾ ਸਕਣਗੇ। ਇਹਨਾਂ ਜਮੀਨਾਂ ਉਪਰ ਕਰਜੇ ਦੀ ਸਹੂਲਤ ਵੀ ਮਿਲੇਗੀ। ਸਾਬਕਾ ਮੰਤਰੀ ਮਾਨ ਨੇ ਪੰਜਾਬ ਮੰਤਰੀ ਮੰਡਲ ਵਲੋਂ ਅਲਾਟਮੈਂਟ ਆਫ ਸਟੇਟ ਗੌਰਮੇਂਟ ਲੈਂਡ ਰੂਲਜ਼ 2021 ਨੂੰ ਮੰਨਜੂਰੀ ਦੇਣ ਦੀ ਵੀ ਸ਼ਲਾਘਾ ਕੀਤੀ ਜਿਸਦੇ ਤਹਿਤ ਸਰਕਾਰੀ ਜਮੀਨਾਂ ਦੇ ਗੈਰ ਕਾਨੂੰਨੀ ਕਬਜਿਆਂ ਦਾ ਲੰਬੇ ਸਮੇਂ ਤੋਂ ਬਕਾਇਆ ਰੈਵਨਿਊ ਅਦਾ ਕਰਕੇ ਕਾਫੀ ਸਮੇਂ ਤੋਂ ਲਟਕਦੇ ਗੈਰ ਜਰੂਰੀ ਮੁਕੱਦਮਿਆਂ ਤੋਂ ਨਿਜਾਤ ਦੁਆਏਗਾ।

Leave a Reply

Your email address will not be published. Required fields are marked *

error: Content is protected !!