Latest

ਮਾਨ ਵਲੋਂ ਜਾਖੜ ਨਾਲ ਮੁਲਾਕਾਤ, ਫਗਵਾੜਾ ਉਪ ਮੰਡਲ ਨੂੰ ਜ਼ਿਲਾ ਬਣਾਉਣ ਦੀ ਕੀਤੀ ਮੰਗ * ਕਿਹਾ ਜ਼ਿਲਾ  ਬਣਨ ਨਾਲ ਫਗਵਾੜਾ ਦਾ ਬਹੁ-ਪੱਖੀ ਵਿਕਾਸ ਹੋਵੇਗਾ ਸੰਭਵ

ਫਗਵਾੜਾ 18 ਸਤੰਬਰ ( ਸ਼ਰਨਜੀਤ ਸਿੰਘ ਸੋਨੀ   )

ਪੰਜਾਬ ਦੇ ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸ. ਜੋਗਿੰਦਰ ਸਿੰਘ ਮਾਨ ਨੇ ਚੰਡੀਗੜ• ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਮੁਲਾਕਾਤ ਕਰਕੇ ਫਗਵਾੜਾ ਉਪ ਮੰਡਲ ਨੂੰ ਜ਼ਿਲਾ ਬਨਾਉਣ ਦੀ ਮੰਗ ਕੀਤੀ। ਸੁਨੀਲ ਜਾਖੜ ਨੂੰ ਸੌਂਪੇ ਇਕ ਮੰਗ ਪੱਤਰ ਵਿਚ ਮਾਨ ਨੇ ਕਿਹਾ ਕਿ ਫਗਵਾੜਾ ਉਪ ਮੰਡਲ ਮੌਜੂਦਾ ਤੌਰ ਤੇ ਕਪੂਰਥਲਾ ਜ਼ਿਲੇ ਦਾ ਹਿੱਸਾ ਹੈ ਜਿਸ ਕਾਰਣ ਫਗਵਾੜਾ ਦੇ ਲੋਕਾਂ ਨੂੰ ਆਪਣਾ ਛੋਟੇ ਤੋਂ ਛੋਟਾ ਕੰਮ ਕਰਾਉਣ ਲਈ ਵੀ 100  ਕਿਲੋਮੀਟਰ ਆਉਣ ਜਾਨ ਦਾ ਸਫਰ ਤੈਅ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਇਸ ਨਾਲ ਲੋਕਾਂ ਦਾ ਧਨ ਤੇ ਸਮਾਂ ਖਰਾਬ ਹੋਣ ਦੇ ਨਾਲ-ਨਾਲ ਉਹਨਾਂ ਦੀ ਖੱਜਲ ਖੁਆਰੀ ਵੀ ਹੁੰਦੀ ਹੈ । ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਨੈਸ਼ਨਲ ਹਾਈ-ਵੇ ਤੇ ਸਥਿਤ ਹੋਣ ਕਾਰਨ ਫਗਵਾੜਾ ਦੇ ਆਪਣੇ ਸਿਆਸੀ, ਆਰਥਿਕ, ਸਮਾਜਿਕ ਤੇ ਧਾਰਮਕ ਸਰੋਕਾਰ ਹਨ ਜਿਹਨਾਂ ਦੇ ਫੌਰੀ ਹੱਲ ਦੇ ਲਈ ਜ਼ਿਲਾ ਹੈੱਡਕੁਆਰਟਰ ਇਥੇ ਸਥਾਪਤ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਸ ਨਾਲ ਨਾ ਸਿਰਫ ਜਿਲੇ ਨੂੰ ਵਧੀਆ ਢੰਗ ਨਾਲ ਚਲਾਉਣ ਵਿਚ ਮਦਦ ਮਿਲੇਗੀ ਬਲਕਿ ਅਮਨ-ਕਾਨੂੰਨ ਦੀ ਸਥਿਤੀ ਤੇ ਪੈਣੀ ਨਿਗਾਹ ਰੱਖਣ ਵਿਚ ਮਦਦ ਮਿਲੇਗੀ। ਮਾਨ ਨੇ ਕਿਹਾ ਕਿ ਇਸੇ ਤਰ•ਾਂ ਜਲੰਧਰ ਜ਼ਿਲੇ ਵਿਚ ਪੈਂਦੇ ਫਿਲੌਰ ਤੇ ਨਕੋਦਰ ਉਪ ਮੰਡਲ ਅਤੇ ਗੁਰਾਇਆ ਸਬ ਤਹਿਸੀਲ ਦੇ ਲੋਕਾਂ ਨੂੰ ਆਪਣੇ ਰੋਜ਼ ਦੇ ਕੰਮ ਕਾਜ ਕਰਾਉਣ ਵਿਚ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਹਨਾਂ ਨੇ ਸ੍ਰੀ ਜਾਖੜ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਫਗਵਾੜਾ, ਫਿਲੌਰ, ਗੁਰਾਇਆ ਤੇ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਨੂੰ ਜੋੜ ਕੇ ਨਵਾਂ ਫਗਵਾੜਾ ਜ਼ਿਲਾ ਬਣਾਏ ਜਿਸ ਵਿਚ ਨੂਰਮਹਿਲ ਨੂੰ ਵੀ ਸ਼ਾਮਿਲ ਕੀਤਾ ਜਾਵੇ ਤਾਂ ਜੋ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਸੁਵਿਧਾ ਦਿਤੀ ਜਾ ਸਕੇ। ਉਹਨਾਂ ਕਿਹਾ ਕਿ ਜਿੱਥੇ ਇਸ ਨਾਲ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਚਨਬੱਧਤਾ ਤਹਿਤ ਸਾਫ-ਸੁਥਰਾ, ਪਾਰਦਰਸ਼ੀ ਤੇ ਜਵਾਬਦੇਹ ਪ੍ਰਸ਼ਾਸ਼ਨ ਮੁਹਈਆ ਹੋਵੇਗਾ ਉਥੇ ਨਾਲ ਹੀ ਇਸ ਨਾਲ ਫਗਵਾੜੇ ਦੇ ਬਹੁ ਪੱਖੀ ਵਿਕਾਸ ਨੂੰ ਵੀ ਹੋਰ ਹੁਲਾਰਾ ਮਿਲੇਗਾ ।

Leave a Reply

Your email address will not be published. Required fields are marked *

error: Content is protected !!