Latest

ਮਾਨ ਨੇ ਮੋਦੀ ਸਰਕਾਰ ਦੇ ਬੱਜਟ ਨੂੰ ਦੱਸਿਆ ਫਲਾਪ ਬੱਜਟ * 550ਵੇਂ ਇਤਿਹਾਸਕ ਪ੍ਰਕਾਸ਼ ਪੁਰਬ ਲਈ ਫੰਡ ਦੀ ਵਿਵਸਥਾ ਨਾ ਕਰਨਾ ਗਲਤ * ਪੈਟ੍ਰੋਲ-ਡੀਜਲ ਤੇ ਵਾਧੂ ਸੈਸ ਨੂੰ ਦੱਸਿਆ ਗਰੀਬ ਤੇ ਕਿਸਾਨ ਨਾਲ ਧੱਕਾ

ਫਗਵਾੜਾ 6  ਜੁਲਾਈ
( ਸ਼ਰਨਜੀਤ ਸਿੰਘ ਸੋਨੀ   )
ਪੰਜਾਬ ਦੇ ਸਾਬਕਾ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਕੇਂਦਰ ਦੀ ਐਨ.ਡੀ.ਏ.-2 ਸਰਕਾਰ ਦੇ ਪਹਿਲੇ ਬਜਟ ਦੀ ਸਖਤ ਨੁਕਤਾਚੀਨੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼ੁਕਰਵਾਰ ਨੂੰ ਪੇਸ਼ ਕੀਤਾ ਗਿਆ ਬੱਜਟ ਆਮ ਆਦਮੀ ਤੇ ਖਾਸ ਤੌਰ ਤੇ ਦੇਸ਼ ਦੇ ਅੰਨਦਾਤਾ ਕਿਸਾਨ ਲਈ ਨਿਰਾਸ਼ਾ ਭਰਪੂਰ ਸਾਬਤ ਹੋਇਆ ਹੈ । ਦੇਸ਼ ਦੀ ਜਨਤਾ ਪਹਿਲਾਂ ਹੀ ਮਹਿੰਗੇ ਪੈਟਰੋਲ ਅਤੇ ਡੀਜਲ ਦੀ ਮਾਰ ਝੱਲਣ ਲਈ ਮਜਬੂਰ ਸੀ ਪਰ ਬਜਟ ਵਿਚ ਹੁਣ ਹੋਰ ਸੈਸ ਲਗਾ ਕੇ ਪੈਟ੍ਰੋਲ ਪਦਾਰਥਾਂ ਵਿਚ ਕੀਤਾ ਗਿਆ ਕਰੀਬ 2.50 ਰੁਪਏ ਪ੍ਰਤੀ ਲੀਟਰ ਦਾ ਵਾਧਾ ਆਮ ਗਰੀਬ ਆਦਮੀ ਅਤੇ ਕਿਸਾਨ ਵਿਰੋਧੀ ਫੈਸਲਾ ਹੈ ਜਿਸ ਨਾਲ ਦੇਸ਼ ਦੀ ਆਰਥਿਕਤਾ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਉਹਨਾਂ ਨੇ ਖੇਤੀਬਾੜੀ ਲਈ ਰਿਆਇਤਾਂ ਜਾਂ ਕਿਸੇ ਹੋਏ ਅਸਰਦਾਇਕ ਦਖਲ ਦੇਣ ਦਾ ਐਲਾਨ ਕਰਨ ‘ਚ ਨਾਕਾਮ ਰਹਿਣ ਲਈ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ ਕਿਉਂਕਿ ਖੇਤੀਬਾੜੀ ਸੈਕਟਰ ਪੂਰੀ ਤਰਾਂ ਢਹਿ-ਢੇਰੀ ਹੋ ਗਿਆ ਹੈ ਅਤੇ ਕਿਸਾਨ ਖੁਦੁਕਸ਼ੀਆਂ ਕਰ ਰਹੇ ਹਨ। ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬੱਜਟ ਮਹਿੰਗਾਈ ਦੀ ਦਰ ਨੂੰ ਹੋਰ ਵਧਾਵੇਗਾ ਜਿਸ ਨਾਲ ਆਮ ਆਦਮੀ ਦਾ ਲਕ ਟੁੱਟੇਗਾ । ਉਹਨਾਂ ਕਿਹਾ ਕਿ ਮੋਦੀ ਸਰਕਾਰ ਦਾ ਬੱਜਟ ਪੂਰੀ ਤਰਾਂ ਨਾਲ ਇਕ ਫਲਾਪ ਬੱਜਟ ਹੈ ਜਿਸ ਤੋਂ ਸਮਾਜ ਦੇ ਹਰ ਵਰਗ ਨੂੰ ਨਿਰਾਸ਼ਾ ਹੋਈ ਹੈ । ਉਹਨਾਂ ਇਸ ਗੱਲ ਤੇ ਵੀ ਤਿੱਖਾ ਰੋਸ ਪ੍ਰਗਟਾਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਇਤਿਹਾਸਕ ਪ੍ਰਕਾਸ਼ ਪੁਰਬ ਨੂੰ ਮਣਾਉਣ ਸਬੰਧੀ ਸਮਾਗਮਾਂ ਲਈ ਵੀ ਫੰਡਾਂ ਦੀ ਕੋਈ ਵੀ ਵਿਵਸਥਾ ਇਸ ਬੱਜਟ ਵਿਚ ਨਹੀਂ ਕੀਤੀ ਗਈ ਹੈ । ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਨੂੰ ਪੂਰੀ ਤਰਾਂ ਨਾਲ ਅਣਗੌਲਿਆ ਕਰਕੇ ਕੇਂਦਰ ਸਰਕਾਰ ਨੇ ਸਮੁੱਚੀ ਸਿੱਖ ਕੌਮ ਨਾਲ ਧਰੋਹ ਕਮਾਇਆ ਹੈ । ਉਹਨਾਂ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ 550ਵੇਂ ਪ੍ਰਕਾਸ਼ ਪੁਰਬ ਦਾ ਜ਼ਿਕਰ ਤੱਕ ਨਹੀਂ ਕੀਤਾ ਜਿਸ ਨਾਲ 13 ਕਰੋੜ ਨਾਨਕ ਨਾਮ ਲੇਵਾ ਸੰਗਤ ਦੇ ਹਿਰਦੇ ਵਲੂੰਧਰ ਗਏ ਹਨ। ਉਹਨਾਂ ਕਿਹਾ ਕਿ ਇਹ ਬਜਟ ਸਿੱਖ ਕੌਮ ਦੇ ਨਾਲ ਪੰਜਾਬ ਵਿਰੋਧੀ ਵੀ ਹੈ ਕਿਉਂਕਿ ਇਸ ਸਾਲ ਨਵੰਬਰ ਮਹੀਨੇ ਮਨਾਏ ਜਾ ਰਹੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਪੂਰਾ ਪੰਜਾਬ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੀ ਸਿੱਖ ਕੌਮ ਪੱਬਾਂ ਭਾਰ ਹੈ।

Leave a Reply

Your email address will not be published. Required fields are marked *

error: Content is protected !!