Latest news

ਮਾਨ ਦੀ ਅਗਵਾਈ ਹੇਠ ਮੋਗਾ ਰੈਲੀ ਲਈ ਰਵਾਨਾ ਹੋਇਆ ਕਾਂਗਰਸੀ ਵਰਕਰਾਂ ਦਾ ਵੱਡਾ ਜੱਥਾ * ਮੋਦੀ ਸਰਕਾਰ ਦੀ ਕਬਰ ਪੁੱਟਣ ਦਾ ਕੰਮ ਕਰੇਗੀ ਮੋਗਾ ਰੈਲੀ – ਮਾਨ

ਫਗਵਾੜਾ 7 ਮਾਰਚ
( ਸ਼ਰਨਜੀਤ ਸਿੰਘ ਸੋਨੀ  )
ਮੌਗਾ ਦੇ ਕਿੱਲੀ ਚਾਹਲਾ ਪਿੰਡ ਵਿਖੇ ਅੱਜ ਹੋਈ ਰਾਹੁਲ ਗਾਂਧੀ ਦੀ ‘ਜੈ ਜਵਾਨ, ਜੈ ਕਿਸਾਨ’ ਰੈਲੀ ਵਿਚ ਸ਼ਾਮਲ ਹੋਣ ਲਈ ਕਾਂਗਰਸ ਪਾਰਟੀ ਦੇ ਸੈਂਕੜੇ ਵਰਕਰਾਂ ਦਾ ਜੱਥਾ ਸਾਬਕਾ ਮੰਤਰੀ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ਼ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਸਥਾਨਕ ਹੁਸ਼ਿਆਰਪੁਰ ਰੋਡ ਸਥਿਤ ਨਵੀਂ ਦਾਣਾ ਮੰਡੀ ਤੋਂ 100 ਗੱਡੀਆਂ ਅਤੇ 15 ਬੱਸਾਂ ਦੇ ਰੂਪ ਵਿਚ ਰਵਾਨਾ ਹੋਇਆ। ਜੱਥੇ ਦੀ ਰਵਾਨਗੀ ਮੌਕੇ ਜੋਗਿੰਦਰ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸੀ ਵਰਕਰਾਂ ਵਿਚ ਰੈਲੀ ਨੂੰ ਲੈ ਕੇ ਠਾਠਾਂ ਮਾਰਦਾ ਉਤਸ਼ਾਹ ਇਸ ਗੱਲ ਦਾ ਗਵਾਹ ਹੈ ਕਿ ਇਹ ਰੈਲੀ ਇਤਿਹਾਸਕ ਹੋਵੇਗੀ ਅਤੇ ਲੋਕਸਭਾ ਚੋਣਾਂ ਵਿਚ ਮੋਦੀ ਸਰਕਾਰ ਦੀ ਕਬਰ ਪੁੱਟਣ ਦਾ ਕੰਮ ਮੋਗਾ ਰੈਲੀ ਤੋਂ ਹੀ ਸ਼ੁਰੂ ਹੋਵੇਗਾ। ਇਸ ਮੌਕੇ ਬਲਾਕ ਫਗਵਾੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਕੌਂਸਲਰ, ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਤੋਂ ਇਲਾਵਾ ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਸਰਪੰਚ ਪੰਡਵਾ, ਗੁਰਜੀਤ ਪਾਲ ਵਾਲੀਆ, ਕੌਂਸਲਰ ਮਨੀਸ਼ ਪ੍ਰਭਾਕਰ, ਰਾਮਪਾਲ ਉੱਪਲ, ਦਰਸ਼ਨ ਲਾਲ ਧਰਮਸੋਤ, ਜਤਿੰਦਰ ਵਰਮਾਨੀ, ਜਿਲ•ਾ ਪਰੀਸ਼ਦ ਮੈਂਬਰ ਨਿਸ਼ਾ ਰਾਣੀ ਖੇੜਾ, ਮੀਨਾ ਰਾਣੀ ਭਬਿਆਣਾ, ਬੋਬੀ ਵੋਹਰਾ, ਗੁਰਦਿਆਲ ਸਿੰਘ ਭੁੱਲਾਰਾਈ, ਬਲਾਕ ਸੰਮਤੀ ਮੈਂਬਰ ਅਮਰ ਸਿੰਘ ਮਾਧੋਪੁਰ, ਦੀਪ ਸਿੰਘ ਹਰਦਾਸਪੁਰ, ਡਾ. ਰਮਨ ਸ਼ਰਮਾ, ਸੰਜੀਵ ਭਟਾਰਾ ਜੱਜੀ, ਬਿੱਟੂ ਜਮਾਲਪੁਰ, ਪਵਨ ਕਾਲੀ, ਸੁਰਿੰਦਰ ਪਾਲ ਸਰਪੰਚ ਮੇਹਟਾਂ, ਨਿਰਮਲਜੀਤ ਸਰਪੰਚ ਲੱਖਪੁਰ, ਸੋਨੂੰ ਪਸਰੀਚਾ, ਸਤਪਾਲ ਸਰਪੰਚ ਵਾਹਦ, ਅਵਤਾਰ ਸਿੰਘ ਚਾਚੋਕੀ, ਸਤਪਾਲ ਚਾਚੋਕੀ, ਤੀਰਥ ਰਾਮ ਮਹੇੜੂ, ਸਰਜੀਵਨ ਲਤਾ ਸ਼ਰਮਾ ਪ੍ਰਧਾਨ ਮਹਿਲਾ ਕਾਂਗਰਸ ਜਿਲ•ਾ ਕਪੂਰਥਲਾ, ਸੁਮਨ ਸ਼ਰਮਾ ਪ੍ਰਧਾਨ ਬਲਾਕ ਫਗਵਾੜਾ, ਮੀਨਾਕਸ਼ੀ ਵਰਮਾ, ਸ਼ਵਿੰਦਰ ਨਿਸ਼ਚਲ, ਸਾਬਕਾ ਕੋਂਸਲਰ ਸੀਤਾ ਦੇਵੀ, ਜਸਵਿੰਦਰ ਕੌਰ, ਹਰਜੀ ਮਾਨ, ਜਤਿੰਦਰ ਬੋਬੀ, ਜੱਗੀ ਪਲਾਹੀ, ਦਿਲਬਾਗ ਸਿੰਘ ਮਲਕਪੁਰ, ਮਲਕੀਤ ਸਿੰਘ ਪਾਂਸਟਾ, ਹਰਨੇਕ ਸਿੰਘ ਡੁਮੇਲੀ, ਬੂਟਾ ਸਿੰਘ, ਦੇਸਰਾਜ ਝਮਟ, ਮਨੋਹਰ ਸਿੰਘ ਪਲਾਹੀ, ਸੱਬਾ ਪਲਾਹੀ, ਭੁਪਿੰਦਰ ਸਿੰਘ ਖਹਿਰਾ ਸਰਪੰਚ, ਦਰਸ਼ੀ ਉੱਚਾ ਪਿੰਡ, ਨਵਜਿੰਦਰ ਸਿੰਘ ਬਾਹੀਆ, ਵਿੱਕੀ ਰਾਣੀਪੁਰ, ਰਿੰਕੂ ਰਾਣੀਪੁਰ, ਨੀਟਾ ਜਗਪਾਲਪੁਰ, ਪ੍ਰਦੀਪ ਸਿੰਘ, ਰਵੀ ਸਰਪੰਚ ਰਾਵਲਪਿੰਡੀ, ਚਮਨ ਲਾਲ ਮੌਲੀ, ਹਰਦੀਪ ਸਿੰਘ ਵਾਹਦ, ਕੁਲਵਿੰਦਰ ਸਿੰਘ ਕਾਲਾ ਸਰਪੰਚ, ਟੋਨੀ ਨੰਬਰਦਾਰ, ਰਜਿੰਦਰ ਸਿੰਘ, ਰੂਪ ਲਾਲ ਪੰਡੋਰੀ, ਕਸ਼ਮੀਰ ਸਿੰਘ ਖਲਵਾੜਾ, ਕਾਕਾ ਖਲਵਾੜਾ, ਸੋਨੂੰ ਜਮਾਲਪੁਰ, ਅਮਰਜੀਤ ਸਿੰਘ ਨੰਗਲ, ਨੰਦ ਲਾਲ ਖੇੜਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

error: Content is protected !!