Latest

ਮਹਿਲਾ ਨੂੰ ‘Flying Kiss’ ਕਰਨ ਵਾਲੇ ਨੌਜਵਾਨ ਨੂੰ 3 ਸਾਲਾਂ ਦੀ ਕੈਦ

ਮੋਹਾਲੀ : ਇੱਕ ਔਰਤ ਨੂੰ ਫਲਾਈਂਗ ਕਿੱਸ ਅਤੇ ਅਸ਼ਲੀਲ ਕੁਮੈਂਟ ਕਰਨ ਵਾਲੇ ਵਿਅਕਤੀ ਨੂੰ 3 ਸਾਲ ਦੀ ਕੈਦ ਅਤੇ 3 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ ਫੇਜ਼-11 ਦੇ ਰਹਿਣ ਵਾਲੇ ਨੌਜਵਾਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਸੀ ਕਿ ਵਿਨੋਦ ਕੁਮਾਰ ਉਨ੍ਹਾਂ ਦੇ ਘਰ ਦੇ ਉੱਪਰ ਵਾਲੇ ਫਲੈਟ ‘ਚ ਰਹਿੰਦਾ ਸੀ ਅਤੇ ਉਸ ਦੀ ਪਤਨੀ ਨੂੰ ਵਾਰ-ਵਾਰ ਕੁਮੈਂਟ ਕਰਦਾ ਸੀ।

Man Arrested
Man Arrested

ਅਸ਼ਲੀਲ ਹਰਕਤਾਂ ਵਾਲੇ ਨੌਜਵਾਨਾਂ ਨੂੰ ਸਬਕ ਸਿਖਾਉਣ ਲਈ ਪੁਲਿਸ ਵਲੋਂ ਕਾਨੂੰਨ ਤਾਂ ਬਣਾਏ ਜਾਂਦੇ ਹਨ ਪਰ ਇਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ , ਅਜਿਹੇ ਹੀ ਮਾਮਲਾ ਦੇਖਣ ਨੂੰ ਮਿਲਿਆ ਮੋਹਾਲੀ ਦੇ ਫੇਜ਼ – 11 ‘ਚ ਜਿੱਥੇ ਇਕ ਨੌਜਵਾਨ ਵੱਲੋਂ ਔਰਤ ਨੂੰ ਫਲਾਈਂਗ ਕਿੱਸ ਅਤੇ ਅਸ਼ਲੀਲ ਕੁਮੈਂਟ ਕੀਤੇ ਗਏ ਜਿਸ ਤੋਂ ਬਾਅਦ ਉਸਨੂੰ 3 ਸਾਲ ਦੀ ਕੈਦ ਅਤੇ 3 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਦਰਅਸਲ ਇੱਕ ਨੌਜਵਾਨ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ  ਉਨ੍ਹਾਂ ਦੇ ਘਰ ਦੇ ਉੱਪਰ ਵਾਲੇ ਫਲੈਟ ‘ਚ ਰਹਿਣ ਵਾਲਾ ਵਿਨੋਦ ਕੁਮਾਰ ਉਸ ਦੀ ਪਤਨੀ ਨੂੰ ਵਾਰ-ਵਾਰ ਕੁਮੈਂਟ ਕਰਦਾ ਸੀ। ਇਹ ਹੀ ਨਹੀਂ ਇੱਕ ਦਿਨ ਤਾਂ ਉਸ ਨੇ ਪਤਨੀ ਦੀ ਬਾਂਹ ਫੜ੍ਹ ਲਈ ਅਤੇ ਉਸ ਨੂੰ ਫਲਾਈਂਗ ਕਿੱਸ ਕੀਤੀ  ।  ਇਹ ਹੀ ਨਹੀਂ ਉਸ ਨਾਲ ਅਸ਼ਲੀਲ ਹਰਕਤਾਂ ਵੀ ਸ਼ੁਰੂ ਕਰ ਦਿੱਤੀਆਂ । ਜਿਸ ਤੋਂ ਬਾਅਦ ਵਿਨੋਦ ਕੁਮਾਰ ਖਿਲਾਫ ਛੇੜਛਾੜ ਅਤੇ ਕੁੱਟਮਾਰ ਦਾ ਕੇਸ ਦਰਜ ਕਰਵਾਇਆ ਗਿਆ  ਸੀ। ਦੂਜੇ ਪਾਸੇ ਵਿਨੋਦ ਕੁਮਾਰ ਵੱਲੋਂ ਵੀ ਉਹਨਾਂ ਦੋਨਾਂ ‘ਤੇ ਕੁੱਟਮਾਰ ਦਾ ਸ਼ਿਕਾਇਤ ਕੀਤੀ ਪਰ ਅਦਾਲਤ ਨੇ ਪਤੀ-ਪਤਨੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ

Leave a Reply

Your email address will not be published. Required fields are marked *

error: Content is protected !!