ਮਲਟੀਫੋਕਲ ਲੈਨਜ ਨਾਲ ਪਾਇਆ ਜਾ ਸਕੇਗਾ ਦੂਰ ਅਤੇ ਨੇੜੇ ਦੀ ਐਨਕ ਤੋਂ ਛੁਟਕਾਰਾ – ਡਾ. ਰਾਜਨ
ਫਗਵਾੜਾ 4 ਅਕਤੂਬਰ
( ਸ਼ਰਨਜੀਤ ਸਿੰਘ ਸੋਨੀ )
ਡਾ. ਰਾਜਨ ਆਈ ਕੇਅਰ ਅੱਖਾਂ ਦਾ ਹਸਪਤਾਲ ਹਰਗੋਬਿੰਦ ਨਗਰ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਡਾ. ਐਸ. ਰਾਜਨ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਚਿੱਟੇ ਮੋਤੀਏ ਦੇ ਮਰੀਜ਼ਾਂ ਲਈ ਇਕ ਖਾਸ ਕਿਸਮ ਦੇ ਲੈਨਜ ਜਿਹਨਾਂ ਨੂੰ ਮਲਟੀਫੋਕਲ ਲੈਨਜ ਕਿਹਾ ਜਾਂਦਾ ਹੈ, ਨਾਲ ਦੂਰ ਅਤੇ ਨੇੜੇ ਦੀ ਐਨਕ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਜੋ ਲੈਨਜ ਪਾਏ ਜਾਂਦੇ ਸਨ ਉਹਨਾਂ ਨਾਲ ਸਿਰਫ ਦੂਰ ਜਾਂ ਨੇੜੇ ਦੀ ਐਨਕ ਤੋਂ ਛੁਟਕਾਰਾ ਮਿਲਦਾ ਸੀ। ਪਰ ਮਲਟੀਫੋਕਲ ਲੈਨਜ ਨਾਲ ਲੋਕ ਟੀ.ਵੀ. ਦੇਖਣ ਦੇ ਨਾਲ ਹੀ ਅਖਬਾਰ ਵੀ ਬਿਨਾ ਚਸ਼ਮੇ ਦੇ ਪੜ• ਸਕਨਗੇ ਅਤੇ ਮੋਬਾਇਲ ਫੋਨ ਤੇ ਵੀ ਕੰਮ ਕਰ ਸਕਣਗੇ। ਉਹਨਾਂ ਦੱਸਿਆ ਕਿ ਰਾਜਨ ਆਈ ਕੇਅਰ ਹਸਪਤਾਲ ਵਿਖੇ ਬਹੁਤ ਹੀ ਆਧੂਨਿਕ ਲੈਨਜ ਜਿਹਨਾਂ ਨੂੰ ਟ੍ਰੀ-ਫੋਕਲ ਲੈਨਜ ਕਿਹਾ ਜਾਂਦਾ ਹੈ, ਲਗਾਏ ਜਾ ਰਹੇ ਹਨ ਜਿਸ ਨਾਲ ਦੂਰ ਅਤੇ ਨੇੜੇ ਦੀ ਨਜ਼ਰ ਤੋਂ ਇਲਾਵਾ ਵਿਚਕਾਰ ਦੀ ਨਜ਼ਰ ਵੀ ਠੀਕ ਹੋਵੇਗੀ। ਜਿਹਨਾਂ ਮਰੀਜਾਂ ਦੇ ਕਿਸੇ ਕਾਰਨ ਲੇਜਰ ਨਹੀਂ ਹੋ ਸਕਦੀ, ਉਹਨਾਂ ਲਈ ਆਈ.ਸੀ.ਐਲ. ਲੈਨਜ, ਟੇਢੀ ਪੁਤਲੀ ਲਈ ਟੋਰਿਕ ਲੈਨਜ ਆਦਿ ਦੀ ਸੁਵਿਧਾ ਦਾ ਹਸਪਤਾਲ ਵਿਖੇ ਪ੍ਰਬੰਧ ਹੈ। ਲੋੜਵੰਦ ਮਰੀਜ ਇਹਨਾਂ ਸੁਵਿਧਾਵਾਂ ਦਾ ਲਾਭ ਉਠਾ ਸਕਦੇ ਹਨ।