Latest news

ਮਰੀਜ਼ਾਂ ਨੂੰ ਪ੍ਰਾਈਵੇਟ ਐਂਬੂਲੈਂਸਾਂ ਰਾਹੀਂ ਲਿਜਾਉਣ ਲਿਆਉਣ ਸਬੰਧੀ ਰੇਟ ਨਿਰਧਾਰਿਤ 15 ਕਿਲੋਮੀਟਰ ਤੱਕ 800 ਰੁਪਏ ਚਾਰਜ ਕੀਤੇ ਜਾਣਗੇ ਕਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਹੋਵੇਗੀ ਜ਼ਰੂਰੀ ਨਿਰਧਾਰਿਤ ਰੇਟਾਂ ਤੋਂ ਵੱਧ ਪੈਸੇ ਵਸੂਲਣ ਤੇ ਹੋਵੇਗੀ ਸਖਤ ਕਾਰਵਾਈ

ਕਪੂਰਥਲਾ-4 ਅਗਸਤ

                ਕਪੂਰਥਲਾ ਜ਼ਿਲ੍ਹੇ ਵਿੱਚ ਕਰੋਨਾ ਨਾਲ ਸਬੰਧਤ ਪੀੜਤਾਂ ਨੂੰ ਲਿਜਾਉਣ ਲਿਆਉਣ ਅਤੇ ਪ੍ਰਾਇਵੇਟ ਐਂਬੂਲੈਂਸਾਂ ਰਾਹੀਂ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਰੈਫਰ ਕਰਨ ਲਈ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਨਿਰਧਾਰਿਤ ਕਰ ਦਿੱਤੇ ਗਏ ਹਨ।

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਅਗਵਾਈ ਹੇਠ ਉੱਚ ਅਧਿਕਾਰੀਆਂ ਦੀ ਹੋਈ ਮੀਟਿੰਗ ਦੌਰਾਨ ਇਹ ਰੇਟ ਨਿਰਧਾਰਿਤ ਕੀਤੇ ਗਏ ਜਿਸਦਾ ਮੁੱਖ ਮਕਸਦ ਲੋਕਾਂ ਨੂੰ ਵਾਜਵ ਦਰਾਂ ਤੇ ਐਂਬੂਲੈਂਸ ਦੇ ਸਹੂਲਤ ਮੁਹੱਈਆਂ ਕਰਵਾਉਣਾ ਹੈ।

ਮੀਟਿੰਗ ਦੌਰਾਨ ਮੁੱਖ ਤੌਰ ਤੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ(ਜ),ਸਿਵਲ ਸਰਜਨ ਡਾ.ਜਸਮੀਤ ਬਾਵਾ,ਡਿਪਟੀ ਮੈਡੀਕਲ ਕਮਿਸ਼ਨਰ ਸਾਰਿਕਾ ਦੁੱਗਲ, ਐਸ.ਐਮ.ਓ ਡਾ.ਸਤਪਾਲ ਈ.ਐਸ.ਆਈ ਹਸਪਤਾਲ ਫਗਵਾੜਾ, ਨਵਜੀਵਨ ਕੇਂਦਰ ਕਪੂਰਥਲਾ ਮੈਡੀਕਲ ਅਫਸਰ ਕਮ ਇੰਚਾਰਜ ਡਾ.ਸੰਦੀਪ ਭੋਲਾ, ਡਾ.ਧਰਮਿੰਦਰ ਸਿੰਘ,ਡਾ.ਹਰਪ੍ਰੀਤ ਸਿੰਘ ਮੌਮੀ ਦੋਵੇਂ ਮੈਡੀਕਲ ਅਫਸਰ ਅਤੇ ਹੋਰ ਅਧਿਕਾਰੀਕਰਮਚਾਰੀ ਵੀ ਮੌਜੂਦ ਸਨ।

ਮੀਟਿੰਗ ਦੌਰਾਨ ਲੰਮੀ ਵਿਚਾਰ ਚਰਚਾ ਪਿੱਛੋਂ 15 ਕਿਲੋਮੀਟਰ ਦੀ ਦੂਰੀ ਤੱਕ ਪ੍ਰਤੀ ਐਂਬੂਲੈਂਸ 800 ਰੁਪਏ ਅਤੇ 15 ਕਿਲੋਮੀਟਰ ਜ਼ਿਆਦਾ ਦੂਰੀ ਹੋਣ ਤੇ 10 ਰੁਪਏ ਪ੍ਰਤੀ ਕਿਲੋਮੀਟਰ ਵੱਖਰੇ ਚਾਰਜ ਕੀਤੇ ਜਾਣਗੇ। ਐਂਬੂਲੈਂਸ ਦੇ ਡਰਾਇਵਰ ਲਈ ਪੀ.ਪੀ ਕਿੱਟ ਪਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਐਂਬੂਲੈਂਸ ਦੇ ਡਰਾਇਵਰ ਦੀ ਸੀਟ ਅਤੇ ਮਰੀਜ਼ ਵਾਲੇ ਪਿਛਲੇ ਹਿੱਸੇ ਨੂੰ ਸ਼ੀਸ਼ਾ ਲਗਾ ਕੇ ਵੱਖੋ ਵੱਖਰਾ ਕੀਤਾ ਜਾਵੇਗਾ।

ਐਂਬੂਲੈਂਸ ਦੇ ਮਾਲਕ ਅਤੇ ਡਰਾਇਵਰ ਐਂਬੂਲੈਂਸ ਵਿੱਚ ਪੀ.ਪੀ ਕਿੱਟ ਐਨ-95 ਮਾਸਕ ਅਤੇ ਮੈਡੀਕਲ ਦਸਤਾਨੇ ਹੋਣਾ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਐਂਬੂਲੈਂਸ ਵਿੱਚ ਬੈਠਣ ਤੋਂ ਪਹਿਲਾਂ ਐਂਬੂਲੈਂਸ ਮਾਲਕਡਰਾਇਵਰ ਵਲੋਂ ਮਰੀਜ਼ ਅਤੇ ਉਸਦੇ ਅਟੈਂਡਡ ਨੂੰ ਇੱਕ ਪੀ.ਪੀ ਕਿੱਟ ,ਇੱਕ ਐਨ-95 ਮਾਸਕ ਅਤੇ ਇੱਕ ਦਸਤਾਨੇ ਦਾ ਜੋੜਾ ਮੁਹੱਈਆਂ ਕਰਵਾਉਣਾ ਲਾਜ਼ਮੀ ਹੋਵੇਗਾ। ਇੱਕ ਐਨ-95 ਮਾਸਕ ਦੀ ਕੀਮਤ 50 ਰੁਪਏ ਹੋਵੇਗੀ। ਐਂਬੂਲੈਂਸ ਮਾਲਕਡਰਾਇਵਰ ਵਲੋਂ ਐਂਬੂਲੈਂਸ ਦੇ ਅਗਲੇ ਅਤੇ ਪਿਛਲੇ ਹਿੱਸੇ ਤੇ ਨਿਰਧਾਰਿਤ ਕੀਤੇ ਰੇਟਾਂ ਬਾਰੇ ਲਿਖਿਆਂ ਜਾਣਾ ਜ਼ਰੂਰੀ ਹੋਵੇਗਾ।

ਮੀਟਿੰਗ ਦੌਰਾਨ ਸਿਵਲ ਸਰਜਨ ਦੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਅੰਦਰ ਮੁਢਲੀ ਜੀਵਨ ਸਹਾਇਤਾ ਨਾਲ ਲੈਸ ਐਂਬੂਲੈਂਸ ਮੌਜੂਦ ਹਨ,ਪਰ ਕਰੋਨਾ ਦੇ ਤੇਜ਼ੀ ਨਾਲ ਵੱਧਦੇ ਕੇਸਾਂ ਦੇ ਮੱਦੇਨਜ਼ਰ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਵਾਜਿਵ ਰੇਟਾਂ ਤੇ ਐਂਬੂਲੈਂਸ ਦੀ ਸਹੂਲਤ ਮੁਹੱਈਆਂ ਕਰਵਾਈ ਜਾਵੇ।

ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਕਪੂਰਥਲਾ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਕਿਸੇ ਵੀ ਲੋੜਵੰਦ ਨੂੰ ਐਂਬੂਲੈਂਸ ਦੀ ਸਹੂਲਤ ਪ੍ਰਾਪਤ ਕਰਨ ਵਿਚ ਕੋਈ ਦਿੱਕਤ ਪੇਸ਼ ਨਾ ਆਵੇ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕੋਈ ਐਂਬੂਲੈਂਸ ਮਾਲਕਡਰਾਇਵਰ ਨਿਰਧਾਰਿਤ ਰੇਟ ਤੋਂ ਵੱਧ ਕੀਮਤ ਵਸੂਲਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਸਿਹਤ ਵਿਭਾਗ ਨੂੰ ਇੱਕ ਨੋਡਲ ਅਫਸਰ ਤਾਇਨਾਤ ਕਰਨ ਦੇ ਹੁਕਮ ਵੀ ਦਿੱਤੇ ਤਾਂ ਬਿਹਤਰ ਤਾਲ-ਮੇਲ ਨਾਲ ਇਨਾਂ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾ ਸਕੇ।

Leave a Reply

Your email address will not be published. Required fields are marked *

error: Content is protected !!