Latest news

ਮਨਰੇਗਾ ਤਹਿਤ ਪਿੰਡਾਂ ਵਿੱਚ ਲਗਾਏ ਜਾਣਗੇ 3 ਲੱਖ ਪੌਦੇ-ਡਿਪਟੀ ਕਮਿਸ਼ਨਰ ਪੌਦਿਆਂ ਦੀ ਸਾਂਭ ਸੰਭਾਲ ਲਈ ਵਣ ਮਿੱਤਰਾਂ ਦੀ ਤਾਇਨਾਤੀ

ਕਪੂਰਥਲਾ, 13 ਅਗਸਤ
(ਸ਼ਰਨਜੀਤ ਸਿੰਘ ਸੋਨੀ  ) 
ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਵਾਤਾਵਰਨ ਦੀ ਸ਼ੁੱਧਤਾ ਅਤੇ ਹਰਿਆਵਲ ਲਈ  ਜਿਲੇ ਵਿਚ ਮਨਰੇਗਾ ਯੋਜਨਾ  ਅਧੀਨ ਵਿੱਤੀ ਵਰੇ ਦੌਰਾਨ ਜ਼ਿਲੇ ਵਿੱਚ 3 ਲੱਖ ਪੌਦੇ ਲਗਾਉਣ ਦਾ ਟੀਚਾ ਮਿਥਆ ਗਿਆ ਹੈ। ਇਹ ਬੂਟੇ ਪਿੰਡਾਂ ਦੀਆਂ ਸਾਂਝਿਆ ਥਾਵਾ ਜਿਵੇ ਕਿ ਸਕੂਲ, ਪੰਚਾਇਤ ਘਰ, ਸ਼ਮਸ਼ਾਨਘਾਟ, ਪਾਰਕ ਆਦਿ ਅਤੇ ਸੜਕਾਂ ਦੇ ਕਿਨਾਰਿਆਂ ਤੇ  ਲਗਾਏ ਜਾਣਗੇ।

ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਗਿਆ ਕਿ ਇਹ ਬੂਟੇ ਪਿੰਡਾਂ ਦੀਆਂ ਸਾਂਝਿਆ ਥਾਵਾ ਜਿਵੇ ਕਿ ਸਕੂਲ, ਪੰਚਾਇਤ ਘਰ, ਸ਼ਮਸ਼ਾਨਘਾਟ, ਪਾਰਕ ਆਦਿ ਅਤੇ ਸੜਕਾਂ ਦੇ ਕਿਨਾਰਿਆ ਤੇ  ਲਗਾਏ ਜਾਣਗੇ। ਬੂਟੇ ਲਗਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਨਾਲ ਜਿਥੇ ਜ਼ਿਲੇ ਦਾ ਵਾਤਾਵਰਨ ਹਰਿਆ ਭਰਿਆ, ਪ੍ਰਦੁਸ਼ਨ ਮੁਕਤ ਹੋਵੇਗਾ, ਉਥੇ ਹੀ ਜਮੀਨ ਹੇਠਲੇ ਪਾਣੀ ਦਾ ਪੱਧਰ ਉਚਾ ਚੁੱਕਣ ਵਿੱਚ ਵੀ ਪਲਾਨਟੇਸ਼ਨ ਮੁਹਿੰਮ ਨੇ ਵੱਡਾ ਯੋਗਦਾਨ ਪਾਇਆ ਜਾਵੇਗਾ ਅਤੇ ਕੋਵਿਡ^19 ਦੌਰਾਨ ਲੋਕਾਂ ਨੂੰ ਰੁਜਗਾਰ ਵੀ ਮਿਲੇਗਾ।

ਉਨਾਂ ਕਿਹਾ ਕਿ 3 ਲੱਖ ਬੂਟਿਆਂ ਵਿਚੋਂ ਜੰਗਲਾਤ ਵਿਭਾਗ ਵਲੋ ਵੀ 55 ਹੈਕਟੇਅਰ ਰਕਬੇ ਵਿੱਚ ਰੋਡ ਸਾਈਡ ਪਲਾਨਟੇਸ਼ਨ ਤਹਿਤ 55 ਹਜਾਰ ਬੂਟੇ ਮਗਨਰੇਗਾ ਸਕੀਮ ਅਧੀਨ ਕੰਨਵਰਜੈਂਸ ਕਰਕੇ ਲਗਵਾਏ ਜਾਣਗੇ  ਜਦਕਿ ਬਾਕੀ ਰਹਿੰਦੇ ਬੂਟੇ ਗ੍ਰਾਮ ਪੰਚਾਇਤਾਂ ਵਲੋ ਲਗਾਏ ਜਾਣਗੇ। ਉਹਨਾਂ ਵਲੋਂ ਦੱਸਿਆ ਗਿਆ ਜਿਲੇ ਵਿੱਚ ਮਗਨਰੇਗਾ ਸਕੀਮ ਅਧੀਨ ਜੰਗਲਾਤ ਵਿਭਾਗ ਨਾਲ ਕੰਨਵਰਜੈਂਸ ਕਰਕੇ 5 ਨਰਸਰੀਆਂ ਵੀ ਤਿਆਰ ਕੀਤੀਆਂ ਗਈਆਂ ਹਨ। ਜਿਹਨਾਂ ਵਿੱਚ ਅੰਬ, ਜਾਮਣ, ਅਰਜਣ, ਸਤਪਤੀਆ, ਬੋਤਲ ਬਰਸ਼, ਨਿੰਮ, ਟਾਹਲੀ, ਕਨੇਰ, ਬਹੇੜਾ, ਚਕਰੇਸ਼ਆ ਅਤੇ ਹੋਰ ਕਈ ਤਰਾਂ ਦੀਆਂ ਕਿਸਮਾਂ ਦੇ ਬੂਟੇ ਜ਼ਿਲੇ ਦੇ ਸਾਰੇ ਪਿੰਡਾਂ ਵਿੱਚ ਲਗਾਏ ਜਾਣਗੇ।

ਉਨਾਂ ਕਿਹਾ ਕਿ ਜਿਲਾ ਪ੍ਰਸ਼ਾਸ਼ਨ ਵਲੋਂ ਕੇਵਲ ਬੂਟੇ ਲਾਉਣ ਦੀ ਥਾਂ ਇਸ ਵਾਰ ਉਨਾਂ ਦੀ ਸਾਂਭ ਸੰਭਾਲ ਜਿਵੇਂ  ਕਿ ਬੂਟਿਆਂ ਦੀ ਗੋਡੀ ਕਰਨ ਅਤੇ ਪਾਣੀ ਪਾਉਣ ਲਈ ਹਰ ਪਿੰਡ ਵਿੱਚ  ਵਣ ਮਿੱਤਰ ਲਗਾਏ ਗਏ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਜਿਲਾ ਪ੍ਰਸ਼ਾਸ਼ਨ ਦੀ ਇਸ ਮੁਹਿੰਮ ਵਿਚ ਵੱਡਾ ਯੋਗਦਾਨ ਦੇਣ ਤਾਂ ਜੋ ਰਲਮਿਲਕੇ ਵਾਤਾਵਰਣ ਦੀ ਸੰਭਾਲ ਰੀਤੀ ਜਾ ਸਕੇ।

Leave a Reply

Your email address will not be published. Required fields are marked *

error: Content is protected !!