Latest

ਮਦੀਨਾ ਮਸਜਿਦ ਪਲਾਹੀ ਵਿਖੇ ਹੋਇਆ ਦਾਵਤ-ਏ-ਇਫਤਾਰ ਪਾਰਟੀ ਦਾ ਆਯੋਜਨ * ਜੋਗਿੰਦਰ ਸਿੰਘ ਮਾਨ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਪਾਕ ਮਹੀਨੇ ਦੀ ਵਧਾਈ * ਭੁੱਖੇ-ਪਿਆਸੇ ਰਹਿਣ ਦਾ ਨਾਮ ਰੋਜਾ ਨਹੀਂ – ਸਰਬਰ ਗੁਲਾਮ ਸੱਬਾ

ਫਗਵਾੜਾ 3 ਜੂਨ
( ਸ਼ਰਨਜੀਤ ਸਿੰਘ ਸੋਨੀ  )
ਮਦੀਨਾ ਮਸਜਿਦ ਪਲਾਹੀ ਵਿਖੇ ਮੁਸਲਿਮ ਭਾਈਚਾਰੇ ਵਲੋਂ ਅੱਜ ਦਾਵਤ-ਏ-ਇਫਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ। ਸਰਬਰ ਗੁਲਾਮ ਸੱਬਾ ਸਟੇਟ ਹਜ ਕਮੇਟੀ ਮੈਂਬਰ ਦੀ ਅਗਵਾਈ ਹੇਠ ਆਯੋਜਿਤ ਇਸ ਇਫਤਾਰ ਪਾਰਟੀ ‘ਚ ਬਤੌਰ ਮੁੱਖ ਮਹਿਮਾਨ ਹਲਕਾ ਕਾਂਗਰਸ ਇੰਚਾਰਜ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਸਮੂਹ ਮੁਸਲਿਮ ਭਾਈਚਾਰੇ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਹਜ ਦਾ ਮਹੀਨਾ ਬਹੁਤ ਹੀ ਮੁਬਾਰਕ ਅਤੇ ਬਰਕਤਾਂ ਵਾਲਾ ਹੁੰਦਾ ਹੈ। ਸਰਬਰ ਗੁਲਾਮ ਸੱਬਾ ਨੇ ਕਿਹਾ ਕਿ ਸਿਰਫ ਭੁੱਖੇ ਜਾਂ ਪਿਆਸੇ ਰਹਿਣ ਦਾ ਨਾਮ ਰੋਜਾ ਨਹੀਂ ਹੈ ਬਲਕਿ ਇਹ ਪਰਮਾਤਮਾ ਨਾਲ ਜੁੜਨ ਦਾ ਮੌਕਾ ਹੁੰਦਾ ਹੈ। ਹਰ ਸਾਲ ਰਮਜਾਨ ਦੇ ਪਵਿੱਤਰ ਮਹੀਨੇ ਵਿਚ ਸੱਚਾ ਮੁਸਲਮਾਨ ਪਰਮਾਤਮਾ ਵਲੋਂ ਫਰਜ ਕੀਤੇ ਗਏ ਰੋਜੇ ਪੂਰੀ ਸ਼ਰਧਾ ਨਾਲ ਰੱਖਦਾ ਹੈ। ਰੋਜਾ ਇਫਤਾਰ ਤੋਂ ਪਹਿਲਾਂ ਵਿਸ਼ਵ ਸ਼ਾਂਤੀ ਦੀ ਅਰਦਾਸ ਵੀ ਕੀਤੀ ਗਈ। ਇਸ ਮੌਕੇ ਮੈਂਬਰ ਪੰਚਾਇਤ ਮਨੋਹਰ ਸਿੰਘ, ਮਦਨ ਲਾਲ, ਬਹਾਦਰ ਖਾਨ ਬਿੱਟਾ, ਰਾਜੇਸ਼ ਸ਼ਰਮਾ, ਅਮਰੀਕ ਸਿੰਘ ਸੈਣੀ, ਅਵਤਾਰ ਸਿੰਘ ਪਰਮਾਰ, ਮੁਹੰਮਦ ਅਸਲਮ, ਕਾਰੀ ਗਯੂਰ ਅਹਿਮਦ, ਬਹਾਰ ਖਾਨ, ਸ਼ੌਕਤ ਅਲੀ, ਮੁਹੰਮਦ ਏਜਾਜ, ਇਸਲਾਮ ਦੀਨ, ਮੁਹੰਮਦ ਅਸ਼ਰਫ, ਰਹਿਮ ਅਲੀ, ਮੁਹੰਮਦ ਇਸਮਾਇਲ ਆਦਿ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।

Leave a Reply

Your email address will not be published. Required fields are marked *

error: Content is protected !!