Latest

ਮਗਨਰੇਗਾ ਕਰਮਚਾਰੀ ਯੂਨੀਅਨ ਨੇ ਬੀ.ਡੀ.ਪੀ.ਓ. ਫਗਵਾੜਾ ਨੂੰ ਦਿੱਤਾ ਮੰਗ ਪੱਤਰ

ਫਗਵਾੜਾ 9 ਸਤੰਬਰ
(   ਸ਼ਰਨਜੀਤ ਸਿੰਘ ਸੋਨੀ    )
ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਬਲਾਕ ਫਗਵਾੜਾ ਵਲੋਂ ਬਲਾਕ ਪ੍ਰਧਾਨ ਤਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਹਰਬਲਾਸ ਬਾਗਲਾ ਨਾਲ ਉਹਨਾਂ ਦੇ ਦਫਤਰ ‘ਚ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਦਿੱਤਾ ਗਿਆ। ਮਗਨਰੇਗਾ ਕਰਮਚਾਰੀਆਂ ਨੇ ਬੀ.ਡੀ.ਪੀ.ਓ. ਨੂੰ ਦੱਸਿਆ ਕਿ ਪੰਜਾਬ ਮਗਨਰੇਗਾ ਕਰਮਚਾਰੀ ਪਿਛਲੇ 10 ਸਾਲ ਤੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅੰਦਰ ਵੱਖ ਵੱਖ ਆਰਜੀ ਅਸਾਨੀਆਂ ਤੇ ਕੰਮ ਕਰ ਰਹੇ ਹਨ। ਇਹਨਾਂ ਮੁਲਾਜਮਾ ਦੀ ਭਰਤੀ ਸਰਕਾਰ ਵਲੋਂ ਰੈਗੁਲਰ ਭਰਤੀ ਦੌਰਾਨ ਅਪਣਾਏ ਜਾਂਦੇ ਮਾਪੰਦਡਾ ਅਨੁਸਾਰ ਪੂਰੀ ਪਰਦਰਸ਼ੀ ਪ੍ਰਕ੍ਰਿਆ ਰਾਹੀਂ ਕੀਤੀ ਗਈ ਸੀ ਪਰ ਮਗਨਰੇਗਾ ਮੁਲਾਜਮਾ ਨੂੰ ਗੁਜਾਰੇ ਜੋਗੀ ਵੀ ਤਨਖਾਹ ਨਹੀਂ ਦਿੱਤੀ ਜਾ ਰਹੀ। ਉਹਨਾਂ ਮੰਗ ਕੀਤੀ ਕਿ ਮਗਨਰੇਗਾ ਮੁਲਾਜਮਾ ਨੂੰ ਵਿਭਾਗ ਅਧੀਨ ਰੈਗੁਲਰ ਕਰਨ ਦਾ ਰਿਕਾਰਡ ਪਰਸੋਨਲ ਵਿਭਾਗ ਨੂੰ ਭੇਜਿਆ ਜਾਵੇ। ਮੈਡੀਕਲ ਸਹੂਲਤਾਂ ਦਿੱਤੀਆਂ ਜਾਣ, ਟੀ.ਏ. ਵਿਚ ਵਾਧਾ ਕੀਤਾ ਜਾਵੇ, ਮੋਬਾਇਲ ਇੰਟਰਨੈਟ ਭੱਤਾ ਦਿੱਤਾ ਜਾਵੇ, ਈ.ਪੀ.ਐਫ., ਈ.ਐਸ.ਆਈ. ਕਾਰਡ ਅਤੇ ਡਿਊਟੀ ਦੌਰਾਨ ਮੌਤ ਵਾਲੇ ਕੇਸਾਂ ਵਿਚ ਯੋਗਤਾ ਅਨੁਸਾਰ ਵਾਰਸਾਂ ਨੂੰ ਨੌਕਰੀ ਦੀ ਸੁਵਿਧਾ ਦਿੱਤੀ ਜਾਵੇ, ਮੁਲਾਜਮਾ ਦੀਆਂ ਬਦਲੀਆਂ ਐਨ.ਓ.ਸੀ. ਰਾਹੀਂ ਕੀਤੀਆਂ ਜਾਣ, ਜਿਲ•ਾ ਪੱਧਰ ਤੇ ਕੰਟਨਜੰਸੀ ਦੀ ਸਹੀ ਵਰਤੋਂ ਕੀਤੀ ਜਾਵੇ। ਇਸ ਤੋਂ ਇਲਾਵਾ ਤਨਖਾਹਾਂ ਮੋਹਾਲੀ ਹੈਡ ਕੁਆਰਟਰ ਤੋਂ ਪੀ.ਐਫ.ਐਮ.ਐਸ. ਸਿਸਟਮ ਰਾਹੀਂ ਜਾਰੀ ਕਰਵਾਉਣ ਦੀ ਮੰਗ ਵੀ ਦਿੱਤੇ ਗਏ ਮੰਗ ਪੱਤਰ ਰਾਹੀਂ ਰੱਖੀ ਗਈ। ਉਹਨਾਂ ਪੰਚਾਇਤ ਵਿਭਾਗ ਵਲੋਂ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਨਾਲ ਹੋਈਆਂ ਮੀਟਿੰਗਾਂ ਸਮੇਂ ਪ੍ਰਵਾਨ ਕੀਤੀਆਂ ਮੰਗਾਂ ਨੂੰ ਤੁਰੰਤ ਲਾਗੂ ਨਾ ਕਰਨ ਦੀ ਸੂਰਤ ਵਿਚ 16 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਕਰਨ ਦੀ ਚਿਤਾਵਨੀ ਦਿੱਤੀ। ਬੀ.ਡੀ.ਪੀ.ਓ. ਬਾਗਲਾ ਨੇ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਨੂੰ ਸਬੰਧਤ ਮਹਿਕਮੇ ਅਤੇ ਪੰਜਾਬ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ। ਇਸ ਮੋਕੇ ਏ.ਪੀ.ਓ. ਸੁਰਿੰਦਰ ਪਾਲ, ਟੀ.ਏ. ਜਸਕਰਨ ਵਰਮਾ, ਸੀ.ਏ. ਮਨਜੀਤ ਕੌਰ ਤੋਂ ਇਲਾਵਾ ਸਰਪੰਚ ਅਵਤਾਰ ਸਿੰਘ  ਪੰਡਵਾ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ, ਪੰਚ ਹਾਜਰ ਸਨ।

Leave a Reply

Your email address will not be published. Required fields are marked *

error: Content is protected !!