Latest

ਮਕਸੂਦਾਂ ਥਾਣੇ ਦੇ ਬਾਹਰ ਖੜੇ ਪੁਲਿਸ ਦੇ ਵਲੋਂ ਜਬਤ ਕੀਤੇ ਵਾਹਨਾਂ ਨੂੰ ਲੱਗੀ ਅੱਗ ,ਧੂ -ਧੂ ਕਰ ਜਲੀਆਂ ਗੱਡੀਆਂ

ਜਲੰਧਰ : ਥਾਣਾ -1 ‘ਚ ਪੈਂਦੇ ਮਕਸੂਦਾਂ ਥਾਣੇ ‘ਤੇ  ਉਸ ਸਮੇਂ ਭੱਜ -ਦੌੜ ਮੱਚ ਗਈ , ਜਦੋ ਮਕਸੂਦਾਂ ਪੁਲਿਸ ਦੇ ਵਲੋਂ  ਜਬਤ  ਕੀਤੇ ਵਾਹਨਾਂ ਨੂੰ ਅੱਗ ਲੱਗ ਗਈ। ਜਿਸਦੀ ਸੁਚਨਾ ਤੁਰੰਤ ਦਮਕਲ ਵਿਭਾਗ ਨੂੰ ਦਿੱਤੀ ਗਈ। ਅੱਗ ਦੀ ਖ਼ਬਰ ਮਿਲਦੇ ਹੀ ਦਮਕਲ  ਵਿਭਾਗ ਦੀਆਂ ਦੋ ਗੱਡੀਆਂ ਮੌਕੇ ਤੇ ਪਹੁੰਚ ਗਈਆ  ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ 1 ਦੇ ਇੰਸਪੈਕਟਰ ਮੌਕੇ ‘ਤੇ ਪਹੁੰਚੇ। ਲੱਗਭਗ 1 ਘੰਟੇ ਦੀ ਕੜੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਕੀਤਾ ਗਿਆ।

Jalandhar Fire Outside Police Station
Jalandhar Fire Outside Police Station

ਦੱਸ ਦੇਈਏ ਕਿ ਸਭ ਤੋਂ ਵਡੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕਿਸੀ ਦੀ ਜਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ। ਸੂਤਰਾਂ ਦੀ ਮੰਨੀਏ ‘ਤਾ ਅੱਗ ਲਗਣ ਦਾ ਕਾਰਨ ਹਾਈ ਵੋਲਟੇਜ ਦੀ ਤਾਰ ਸੀ ,ਜੋ ਹੇਠਾਂ ਖੜੀ ਗੱਡੀਆਂ ‘ਤੇ ਡਿੱਗ ਪਈ ,ਜਿਸਦੇ ਕਰਕੇ ਸ਼ਾਰਟਸਰਕਟ  ਹੋ ਗਿਆ।

Jalandhar Fire Outside Police Station

ਇਸ ਹਾਦਸੇ ਵਿੱਚ ਇਕ ਤੋਂ ਬਾਅਦ ਇਕ ਗੱਡੀਆਂ ਧੂ -ਧੂ ਕੇ ਜਲ ਉੱਠੀਆਂ । ਅੱਧਾ ਦਰਜਨ ਵਾਹਨਾਂ ਦਾ ਨੁਕਸਾਨ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਗ੍ਹਾ ਘੱਟ ਹੋਣ ਕਾਰਨ ਸਾਨੂੰ ਮਾਮਲੇ ‘ਚ ਜਬਤ ਕੀਤੀਆਂ ਗਈਆਂ ਗੱਡੀਆਂ ਥਾਣੇ ਦੇ ਬਾਹਰ ਖੜ੍ਹਾ ਕਰਨਾ ਪੈਂਦਾ ਹੈ। ਪਰ ਹੁਣ ਫਾਇਰਬ੍ਰਿਗੇਡ ਦੀ ਟੀਮ ਨੇ ਕੜੀ ਮਹਿਨਤ ਨਾਲ ਅੱਧੀ ਰਾਤ ਅੱਗ ‘ਤੇ ਕਾਬੂ ਕੀਤਾ।

Leave a Reply

Your email address will not be published. Required fields are marked *

error: Content is protected !!