Latest

ਭਾਰੀ ਬਰਫ਼ਬਾਰੀ ਕਾਰਨ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 25 ਮਈ ਦੀ ਬਜਾਏ 1 ਜੂਨ ਨੂੰ ਹੋਵੇਗੀ ਸ਼ੁਰੂ

ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੀਆਂ ਤਿਆਰੀਆਂ ਜੋਰਾਂ ‘ਤੇ ਚੱਲ ਰਹੀਆਂ ਹਨ। ਇਨ੍ਹਾਂ ਤਿਆਰੀਆਂ ਦੇ ਵਿੱਚ ਮੁਕੰਮਲ ਹੋਣ ਨੂੰ ਹਾਲੇ ਕੁਝ ਸਮਾਂ ਲੱਗ ਸਕਦਾ ਹੈ, ਕਿਉਂਕਿ ਸ਼੍ਰੀ ਹੇਮਕੁੰਟ ਸਾਹਿਬ ਦੇ ਰਸਤੇ ਵਿੱਚ 15 ਫੁੱਟ ਮੋਤੀ ਬਰਫ਼ ਦੀ ਪਰਤ ਜੰਮੀ ਹੋਈ ਹੈ। ਜਿਸ ਕਾਰਨ ਇਹ ਯਾਤਰਾ ਇੱਕ ਹਫ਼ਤੇ ਲੇਟ ਸ਼ੁਰੂ ਹੋਵੇਗੀ, ਯਾਨੀ ਕਿ ਇਹ ਯਾਤਰਾ 25 ਮਈ ਨੂੰ ਸ਼ੁਰੂ ਹੋਣ ਦੀ ਬਜਾਏ 1 ਸੂਚੀ ਨੂੰ ਸ਼ੁਰੂ ਹੋਵੇਗੀ। ਇਸ ਯਾਤਰਾ ਨਾਲ ਸਿੱਖ ਸ਼ਰਧਾਲੂਆਂ ਦੀਆਂ ਕਾਫ਼ੀ ਜਿਆਦਾ ਭਾਵਨਾਵਾਂ ਜੁੜੀਆਂ ਹੋਈਆਂ ਹਨ। ਜਿਨ੍ਹਾਂ ਦੇ ਮੱਦੇਨਜ਼ਰ ਫੌਜ ਬਰਫ਼ ਹਟਾਉਣ ਦੇ ਕੰਮ ਵਿੱਚ ਪੂਰੀ ਤਰਾਂ ਲੱਗੀ ਹੋਈ ਹੈ।

hemkund sahib open date 2019
hemkund sahib open date 2019

ਦਰਅਸਲ, ਉਤਰਾਖੰਡ ਵਿੱਚ 15 ਹਜਾਰ ਫੁੱਟ ਦੀ ਉਚਾਈ ‘ਤੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਸਾਹਿਬ ਸਥਿਤ ਹੈ। ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਲਈ ਦੇਸ਼ ਅਤੇ ਵਿਦੇਸ਼ ਤੋਂ ਹਰ ਸਾਲ ਲੱਖਾਂ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ। ਕਈ ਕਿਲੋਮੀਟਰ ਪੈਦਲ ਚਲਣ ਦੇ ਬਾਅਦ ਹੀ ਇਸ ਪਵਿੱਤਰ ਸਥਾਨ ‘ਤੇ ਪਹੁੰਚਿਆ ਜਾਂਦਾ ਹੈ।ਇਸ ਪਵਿੱਤਰ ਸਥਾਨ ‘ਤੇ ਸਿੱਖਾਂ ਦੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਨਮ ਤੋਂ ਪਹਿਲਾਂ ਤਪਸਿਆ ਕੀਤੀ ਸੀ। ਇੱਥੇ ਇੱਕ ਪਵਿਤਰ ਸਰੋਵਰ ਵੀ ਹੈ ਜੋ ਬਰਫ ਨਾਲ ਢਕਿਆ ਰਹਿੰਦਾ ਹੈ।

hemkund sahib open date 2019
hemkund sahib open date 2019

ਜ਼ਿਕਰਯੋਗ ਹੈ ਕਿ ਸ਼੍ਰੀ ਹੇਮਕੁੰਟ ਸਾਹਿਬ ਸਾਲ ਵਿੱਚ ਸਿਰਫ ਸੰਗਤ ਲਈ ਸਿਰਫ 5 ਮਹੀਨੇ ਹੀ ਖੁਲਦਾ ਹੈ. ਇਸ ਗੁਰੁਦੁਆਰਾ ਸਾਹਿਬ ਦੇ ਆਲੇ -ਦੁਆਲੇ ਬਰਫ਼ ਨਾਲ ਪੂਰੀ ਤਰਾਂ ਢਕੀਆਂ ਹੋਈਆਂ ਪਹਾੜੀਆਂ ਹਨ। ਅਕਤੂਬਰ ਦੇ ਮਹੀਨੇ ਵਿੱਚ ਇਥੇ ਮੌਸਮ ਖਰਾਬ ਹੋਣ ਕਾਰਨ ਬਹੁਤ ਜਿਆਦਾ ਬਰਫ਼ ਪੈਂਦੀ ਹੈ, ਜਿਸ ਕਾਰਨ ਗੁਰਦੁਆਰਾ ਸਾਹਿਬ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਪਹਿਲਾਂ 25 ਮਈ ਤੋਂ ਸ਼ੁਰੂ ਕਰ ਦਿੱਤਾ ਜਾਂਦਾ ਸੀ, ਪਰ ਇਸ ਵਾਰ ਇਹ 1 ਜੂਨ ਤੋਂ ਸ਼ੁਰੂ ਹੋਵੇਗੀ, ਕਿਉਂਕਿ ਹਾਲੇ ਵੀ ਉਥੇ ਬਰਫ਼ ਦੀ  ਮੋਟੀ ਪਰਤ ਜਮ੍ਹਾ ਹੈ, ਜਿਸਨੂੰ ਹਟਾਉਣ ਲਈ ਹਾਲੇ ਕੁਝ ਸਮਾਂ ਲਗੇਗਾ।

hemkund sahib open date 2019

ਇਸ ਯਾਤਰਾ ਨੂੰ ਜਲਦ ਤੋਂ ਜਲਦ ਸ਼ੁਰੂ ਕਰਵਾਉਣ ਲਈ ਫੌਜ ਵੱਲੋਂ ਸਖਤ ਮਿਹਨਤ ਕੀਤੀ ਜਾ ਰਹੀ ਹੈ। ਜਿਸਨੂੰ ਲੈ ਕੇ ਫੌਜ ਨੇ ਦਿਨ -ਰਾਤ ਇੱਕ ਕੀਤਾ ਹੋਇਆ ਹੈ। ਇਸ ਸਾਲ ਬਰਫਬਾਰੀ ਜਿਆਦਾ ਹੋਣ ਕਾਰਨ ਬਰਫ਼ 15 ਫੁੱਟ ਤੋਂ ਜਿਆਦਾ ਜੰਮੀ ਹੋਈ ਹੈ, ਜਿਸ ਕਾਰਨ ਬਰਫ਼ ਨੂੰ ਹਟਾਉਣ ਵਿੱਚ ਸਮਾਂ ਲੱਗ ਰਿਹਾ ਹੈ। ਇਸ ਸਬੰਧੀ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੇਂਟ ਟਰੱਸਟ ਦੇ ਮੈਨੇਜਰ ਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਵਾਰ ਬਰਫ ਜ਼ਿਆਦਾ ਪੈਣ ਕਾਰਨ ਯਾਤਰਾ ਦੀ ਤਾਰੀਖ ਨੂੰ ਇੱਕ ਹਫ਼ਤਾ ਅੱਗੇ ਵਧਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ, ਇਸਦੇ ਲਈ ਫੌਜ ਦੇ ਜਵਾਨ ਯਾਤਰਾ ਵਾਲੇ ਰਸਤੇ ਨੂੰ ਸਾਫ਼ ਕਰ ਰਹੇ ਹਨ।

Leave a Reply

Your email address will not be published. Required fields are marked *

error: Content is protected !!