Latest news

ਭਾਰਤੀ ਜਨਤਾ ਯੁਵਾ ਮੋਰਚਾ ਦੇ ਜ਼ਿਲ੍ਹਾ ਉਪ ਪ੍ਰਧਾਨ ਹਰਦੀਪ ਸਿੰਘ ਪਾਹਵਾ ਕਾਂਗਰਸ ਵਿਚ ਸ਼ਾਮਲ -ਧਾਲੀਵਾਲ ਸਾਹਿਬ ਦੀ ਵਿਕਾਸ ਪ੍ਰਤੀ ਨੀਤੀਆਂ ਤੋ ਪ੍ਰਭਾਵਿਤ,ਵਿਧਾਇਕ ਧਾਲੀਵਾਲ ਨੇ ਕੀਤਾ ਕਾਂਗਰਸ ਵਿਚ ਸਵਾਗਤ

ਫਗਵਾੜਾ 9 ਜਨਵਰੀ
ਫਗਵਾੜਾ ਕਾਂਗਰਸ ਨੂੰ ਹਦਿਆਬਾਦ ਵਿਚ ਉਸ ਸਮੇਂ ਭਾਰੀ ਬਲ ਮਿਲਿਆ,ਜਦੋਂ ਭਾਰਤੀ ਜਨਤਾ ਯੁਵਾ ਮੋਰਚਾ ਦੇ ਜ਼ਿਲ੍ਹਾ ਉਪ ਪ੍ਰਧਾਨ ਹਰਦੀਪ ਸਿੰਘ ਪਾਹਵਾ (ਸੋਨੂੰ) ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਵਿਕਾਸ ਪ੍ਰਤੀ ਨੀਤੀਆਂ ਅਤੇ ਇਮਾਨਦਾਰੀ ਨਾਲ ਸਾਰੇ ਵਾਰਡਾਂ ਵਿਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਤੋਂ ਪ੍ਰਭਾਵਿਤ ਹੋਕੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਸੰਬੰਧੀ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਹਰਦੀਪ ਸਿੰਘ ਪਾਹਵਾ (ਸੋਨੂੰ) ਦਾ ਪਾਰਟੀ ਵਿਚ ਸ਼ਾਮਲ ਹੋਣ ਤੇ ਸਵਾਗਤ ਕਰਦੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਧਾਲੀਵਾਲ ਨੇ ਕਿਹਾ ਕਿ ਸ਼ਹਿਰ ਵਿਚ ਕਰੋੜਾ ਰੁਪਏ ਦੀ ਲਾਗਤ ਨਾਲ ਕੰਮ ਕਰਵਾਏ ਜਾ ਰਹੇ ਹਨ ਅਤੇ ਸ਼ੁਰੂ ਕੀਤੇ ਕੰਮਾਂ ਨੂੰ ਬੜੀ ਤੇਜ਼ੀ ਨਾਲ ਨਿਪਟਾਇਆ ਜਾ ਰਿਹਾ ਹੈ। ਸ਼ਹਿਰ ਦੀ ਸਾਰੀਆਂ ਸੜਕਾਂ,ਨਾਲੀਆਂ ਚਕਾਚਕ ਹੋਣ ਅਤੇ ਸਭ ਨੂੰ  ਸਾਫ਼ ਸੁਥਰਾ ਪਾਣੀ ਪੀਣ ਨੂੰ ਮਿਲੇ,ਇਹ ਉਨ੍ਹਾਂ ਦੀ ਪ੍ਰਾਥਮਿਕਤਾ ਵਿਚ ਸ਼ਾਮਲ ਸੀ। ਧਾਲੀਵਾਲ ਨੇ ਕਿਹਾ ਕਿ ਕਾਂਗਰਸ ਵਿਕਾਸ ਦੇ ਏਜ਼ਂਡੇ ਨੂੰ ਲੈ ਕੇ ਵਿਧਾਨ ਸਭਾ ਜ਼ਿਮਨੀ ਚੋਣਾਂ ਵਿਚ ਉੱਤਰੀ ਸੀ। ਹੁਣ ਨਿਗਮ ਚੋਣਾਂ ਵਿਚ ਪੂਰੇ ਕੀਤੇ ਏਜ਼ਂਡੇ ਅਤੇ ਕੀਤੇ ਵਿਕਾਸ ਕੰਮਾਂ ਨੂੰ ਲੈ ਕੇ ਨਿਗਮ ਚੋਣਾਂ ਵਿਚ ਉੱਤਰੇਗੀ। ਉਨ੍ਹਾਂ ਕਿਹਾ ਕਿ ਫਗਵਾੜਾ ਵਾਸੀਆਂ ਦੇ ਵਿਸ਼ਵਾਸ ਅਤੇ ਪਿਆਰ ਸਦਕਾ ਉਹ ਦਾਅਵਾ ਕਰਦੇ ਹਨ ਕਿ ਕਾਂਗਰਸ ਨਗਰ ਨਿਗਮ ਚੋਣਾਂ ਵਿਚ ਭਾਰੀ ਵੋਟਾਂ ਨਾਲ ਜਿੱਤ ਹਾਸਲ ਕਰੇਗੀ  ਅਤੇ ਮੇਅਰ ਕਾਂਗਰਸ ਦਾ ਬਣੇਗਾ। ਕਾਂਗਰਸ ਵਿਚ ਸ਼ਾਮਲ  ਹੋਣ ਵਾਲੇ ਹਰਦੀਪ ਸਿੰਘ ਪਾਹਵਾ ਨੇ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਕਾਂਗਰਸ ਪਾਰਟੀ ਦੀ ਸੇਵਾ ਕਰਨਗੇ ਅਤੇ ਪਾਰਟੀ ਜਿੱਥੇ ਉਨ੍ਹਾਂ ਦੀ ਡਿਊਟੀ ਲਗਾਏਗੀ,ਉਹ ਪੂਰੀ ਇਮਾਨਦਾਰੀ ਨਾਲ ਪੂਰਾ ਕਰਨਗੇ । ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ,ਕੁਲਦੀਪ ਸਿੰਘ,ਰਾਮ ਕੁਮਾਰ ਚੱਢਾ,ਜਗਜੀਤ ਸਿੰਘ ਬਿੱਟੂ ਹਦਿਆਬਾਦੀ,ਸੈਫੀ ਚੱਢਾ,ਸੌਰਭ ਜੋਸ਼ੀ, ਲਾਲੀ ਚੱਢਾ, ਜਵਾਏ ਉੱਪਲ,ਗੁਰਦਿਆਲ ਸਿੰਘ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *

error: Content is protected !!