Latest

ਭਾਜਪਾ ਰਾਸ਼ਟਰੀ ਸਪੋਕਸਮੈਨ ਸ਼ਾਇਨਾ ਐਨ.ਸੀ. ਅਤੇ ਐਮ.ਪੀ.ਹੰਸ ਰਾਜ ਹੰਸ ਨੂੰ ਮਿਲੇ ਮੇਅਰ ਅਰੁਣ ਖੋਸਲਾ -ਭਾਜਪਾ ਦੀ ਭਾਰੀ ਸਫਲਤਾ ਜਨਤਾ ਦੀ ਬਦਲਦੇ ਦੇਸ਼ ਦੀ ਤਸਵੀਰ ਪ੍ਰਤੀ ਆਸ਼ਾ ਤੇ ਮੋਦੀ ਤੇ ਵਿਸ਼ਵਾਸ ਦੀ ਜਿੱਤ-ਸ਼ਾਇਨਾ

ਫਗਵਾੜਾ 28 ਮਈ
( ਸ਼ਰਨਜੀਤ ਸਿੰਘ ਸੋਨੀ ) 
ਭਾਜਪਾ ਦੀ ਰਾਸ਼ਟਰੀ ਸਪੋਕਸਮੈਨ ਸ਼ਾਇਨਾ ਐਨ.ਸੀ. ਨੇ ਕਿਹਾ ਕਿ ਭਾਜਪਾ ਦੀ ਭਾਰੀ ਸਫਲਤਾ ਅਤੇ ਇਤਿਹਾਸਿਕ ਜਨ ਸਮਰਥਨ ਜਨਤਾ ਦੀ ਬਦਲਦੇ ਭਾਰਤ ਦੀ ਤਸਵੀਰ ਪ੍ਰਤੀ ਆਸ਼ਾ ਅਤੇ ਸ਼੍ਰੀ ਮੋਦੀ ਪ੍ਰਤੀ ਅਟੁੱਟ ਵਿਸ਼ਵਾਸ ਦੀ ਜਿੱਤ ਹੈ। ਜਿਸ ਦੇ ਲਈ ਭਾਜਪਾ ਦੇ ਸਾਰੇ ਵਰਕਰ ਅਤੇ ਦੇਸ਼ ਦਾ ਇੱਕ ਇੱਕ ਨਾਗਰਿਕ ਵਧਾਈ ਦਾ ਪਾਤਰ ਹੈ। ਇਹ ਵਿਚਾਰ ਉਨ੍ਹਾਂ ਨੇ ਉਸ ਵੇਲੇ ਪ੍ਰਗਟ ਕੀਤੇ ਜਦੋਂ ਫਗਵਾੜਾ ਦੇ ਮੇਅਰ ਅਰੁਣ ਖੋਸਲਾ  ਆਪਣੇ ਦਾਮਾਦ ਨਿਤਿਨ ਚੱਢਾ ਨਾਲ ਉਨ੍ਹਾਂ ਨੂੰ ਦੇਸ਼ ਵਿਚ ਇੱਕ ਵਾਰ ਫੇਰ 300 ਦਾ ਆਂਕੜਾ ਪਾਰ ਕਰ ਸ਼੍ਰੀ ਮੋਦੀ ਦੀ ਅਗਵਾਈ ਵਿਚ ਬਣਨ ਜਾ ਰਹੀ ਸਰਕਾਰ ਲਈ ਵਧਾਈ ਦੇਣ ਪਹੁੰਚੇ। ਖੋਸਲਾ ਨੇ  ਉਨ੍ਹਾਂ ਨੂੰ ਦੱਸਿਆ ਕਿ ਹੁਸ਼ਿਆਰਪੁਰ ਸੰਸਦੀ ਖੇਤਰ ਤੋਂ ਭਾਜਪਾ ਉਮੀਦਵਾਰ ਸ਼੍ਰੀ ਸੋਮ ਪ੍ਰਕਾਸ਼ ਭਾਰੀ ਵੋਟਾਂ ਨਾਲ ਜਿੱਤੇ ਹਨ। ਦੋ ਵਾਰ ਵਿਧਾਇਕ ਕਾਲ ਦੇ ਦੌਰਾਨ ਕੀਤੇ ਗਏ ਕੰਮ ਦੇ ਸਦਕੇ ਉਨ੍ਹਾਂ ਨੂੰ ਲੋਕਾਂ ਦਾ ਭਾਰੀ ਪਿਆਰ ਮਿਲਿਆ ਹੈ। ਸ਼ਾਇਨਾ ਨੇ ਸ਼੍ਰੀ ਸੋਮ ਪ੍ਰਕਾਸ਼ ਦੀ ਜਿੱਤ ਤੇ ਵਧਾਈ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਨਾਲ ਸੰਬੰਧਿਤ ਅਤੇ ਦਿੱਲੀ ਤੋਂ ਜਿੱਤੇ ਰਾਜ ਗਾਇਕ ਹੰਸ ਰਾਜ ਹੰਸ ਨੂੰ ਐਮ.ਪੀ.ਬਣਨ ਤੇ ਵਧਾਈ ਦਿੱਤੀ। ਖੋਸਲਾ ਨੇ ਕਿਹਾ ਕਿ ਸਾਰੇ ਦੇਸ਼ ਦੀ ਨਜ਼ਰਾਂ ਇਸ ਸਮੇਂ ਸ਼੍ਰੀ ਮੋਦੀ ਜੀ ਵੱਲ ਹਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਵਿਚੋਂ ਉੱਠ ਕੇ ਹੀ ਉਨ੍ਹਾਂ ਦੀ ਆਵਾਜ਼ ਸੁਣਨ ਵਾਲਾ ਆ ਗਿਆ ਹੈ ਜੋ ਦੇਸ਼ ਦੇ ਵਿਕਾਸ ਨੂੰ ਨਵੀਆਂ ਲੀਹਾਂ ਤੇ ਲੈ ਜਾਵੇਗਾ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਹੁਣ ਭਾਰਤ ਨੂੰ ਵਿਸ਼ਵ ਗੁਰੂ ਬਣਨ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ।

Leave a Reply

Your email address will not be published. Required fields are marked *

error: Content is protected !!